ਡੱਲੇਵਾਲ ਦਾ ਸਮਰਥਨ ਕਰਨ ਦੇ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਖਨੌਰੀ ਬਾਰਡਰ 'ਤੇ ਮਿਲਣ ਗਏ ਸੀ। ਅਸੀਂ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਨਹੀਂ ਕਹਿ ਸਕਦੇ, ਉਨ੍ਹਾਂ ਦੀ ਕਮੇਟੀ ਇਹ ਫੈਸਲਾ ਲਵੇਗੀ। ਕਿਸਾਨ ਆਗੂ ਨੇ ਕਿਹਾ ਕਿ ਐਮਐਸਪੀ ਕਾਨੂੰਨੀ ਗਾਰੰਟੀ ਲਾਗੂ ਹੋਵੇ ਅਤੇ ਆਏ ਨਵੇਂ ਖਰੜੇ ਨੂੰ ਲਾਗੂ ਕਰਨ ਦਾ ਕਿਸਾਨ ਵਿਰੋਧ ਕਰ ਰਹੇ ਹਨ।
ਖਨੌਰੀ ਬਾਰਡਰ ਮਹਾਪੰਚਾਇਤ: ਡੱਲੇਵਾਲ ਨੂੰ ਮੰਚ 'ਤੇ ਲਿਆਂਦਾ ਗਿਆ, ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੀਆਂ 2 ਬੱਸਾਂ ਹਾਦਸਾਗ੍ਰਸਤ, 3 ਮਹਿਲਾਵਾਂ ਦੀ ਮੌਤ, ਕਈ ਜਖ਼ਮੀ - FARMERS MAHAPANCHAYAT
![ਖਨੌਰੀ ਬਾਰਡਰ ਮਹਾਪੰਚਾਇਤ: ਡੱਲੇਵਾਲ ਨੂੰ ਮੰਚ 'ਤੇ ਲਿਆਂਦਾ ਗਿਆ, ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੀਆਂ 2 ਬੱਸਾਂ ਹਾਦਸਾਗ੍ਰਸਤ, 3 ਮਹਿਲਾਵਾਂ ਦੀ ਮੌਤ, ਕਈ ਜਖ਼ਮੀ Farmers Mahapanchayat](https://etvbharatimages.akamaized.net/etvbharat/prod-images/06-01-2025/1200-675-23252135-thumbnail-16x9-op.jpg?imwidth=3840)
![ETV Bharat Punjabi Team author img](https://etvbharatimages.akamaized.net/etvbharat/prod-images/authors/punjabi-1716535584.jpeg)
Published : Jan 4, 2025, 7:36 AM IST
|Updated : Jan 4, 2025, 2:05 PM IST
Farmers Mahapanchayat Live Updates: ਹਰਿਆਣਾ-ਪੰਜਾਬ ਦੀ ਸਰਹੱਦ ਖਨੌਰੀ ਵਿਖੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਦੇ ਦਰਸ਼ਨ ਕਰਨ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ 'ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਜੀਂਦ 'ਚ ਹਾਈ ਅਲਰਟ ਜਾਰੀ ਕੀਤਾ ਹੈ। ਬੀਐਨਐਸ ਦੀ ਧਾਰਾ 163 (ਪਹਿਲਾਂ ਆਈਪੀਸੀ ਦੀ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ। ਹਰਿਆਣਾ ਪੰਜਾਬ ਸਰਹੱਦ 'ਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇੱਥੇ 21 ਡੀ.ਐਸ.ਪੀਜ਼ ਵੀ ਡਿਊਟੀ 'ਤੇ ਹੋਣਗੇ। ਹਰਿਆਣਾ ਪੁਲਿਸ ਨੇ ਨਰਵਾਣਾ ਤੋਂ ਪੰਜਾਬ ਵਾਇਆ ਗੜ੍ਹੀ ਨੂੰ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਹੈ। ਦੂਜੇ ਪਾਸੇ, ਟੋਹਾਣਾ ਵਿਖੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਹਾਪੰਚਾਇਤ ਕਰਵਾਈ ਜਾ ਰਹੀ ਹੈ।
LIVE FEED
ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਨਹੀਂ ਕਹਿ ਸਕਦੇ: ਟਿਕੈਤ
ਮਾਨਸਾ ਤੋਂ ਬੱਸਾਂ ਅਤੇ ਟਰਾਲੀਆਂ ਭਰ ਕੇ ਕਿਸਾਨਾਂ ਨੇ ਖਨੌਰੀ ਵੱਲ ਪਾਏ ਚਾਲੇ
ਮਾਨਸਾ : ਖਨੌਰੀ ਬਾਰਡਰ ਤੇ ਅੱਜ ਹੋ ਰਹੀ ਕਿਸਾਨ ਮਹਾਪੰਚਾਇਤ ਵਿੱਚ ਹਿੱਸਾ ਲੈਣ ਦੇ ਲਈ ਮਾਨਸਾ ਜ਼ਿਲ੍ਹੇ ਤੋਂ 6 ਹਜ਼ਾਰ ਦੇ ਕਰੀਬ ਕਿਸਾਨ ਬੱਸਾਂ ਅਤੇ ਟਰਾਲੀਆਂ ਦੇ ਰਾਹੀਂ ਬਾਰਡਰ ਉੱਤੇ ਪਹੁੰਚ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚੋਂ ਵੱਡੀ ਤਾਦਾਦ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਦੇ ਲਈ ਰਵਾਨਾ ਹੋਏ ਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਨਹੀਂ ਲਾਗੂ ਕਰਦੀ ਉਦੋਂ ਤੱਕ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
ਖਨੌਰੀ ਬਾਰਡਰ 'ਤੇ ਮਹਾਪੰਚਾਇਤ, ਦੇਖੋ ਲਾਈਵ
ਖਨੌਰੀ ਬਾਰਡਰ 'ਤੇ ਮਹਾਪੰਚਾਇਤ ਦਾ ਆਗਾਜ਼ ਹੋ ਚੁੱਕਾ ਹੈ। ਕਿਸਾਨ ਆਗੂਆਂ ਵਲੋਂ ਸਟੇਜ ਤੋਂ ਸੰਬੋਧਨ ਕੀਤਾ ਜਾ ਰਿਹਾ ਹੈ।
ਡੱਲੇਵਾਲ ਦੀ ਮਹਾਪੰਚਾਇਤ 'ਚ ਜਾ ਰਹੀ ਬੱਸ ਹਾਦਸਾਗ੍ਰਸਤ, 3 ਮਹਿਲਾਵਾਂ ਦੀ ਮੌਤ, ਕਈ ਜਖ਼ਮੀ
ਬਰਨਾਲਾ-ਬਠਿੰਡਾ 'ਚ ਦੋ ਕਿਸਾਨ ਜਥੇਬੰਦੀਆਂ ਦੀਆਂ ਦੋ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ 'ਤੇ ਜੇਲ੍ਹ ਨੇੜੇ ਵਾਪਰਿਆ, ਜਿੱਥੇ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਬੱਸ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਤੋਂ ਖਨੌਰੀ ਸਰਹੱਦ ’ਤੇ ਕਿਸਾਨ ਮਹਾਂ ਪੰਚਾਇਤ ’ਚ ਸ਼ਾਮਲ ਹੋਣ ਲਈ ਆ ਰਹੀ ਸੀ। ਇਸ ਹਾਦਸੇ ਵਿੱਚ ਹੁਣ ਤੱਕ 3 ਔਰਤਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਕਿਸਾਨ ਆਗੂ ਜਖਮੀ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਸ ਤੋਂ ਪਹਿਲਾਂ, ਜੋ ਬਠਿੰਡਾ ਵਿੱਚ ਸੜਕ ਹਾਦਸਾ ਹੋਇਆ, ਉਹ ਬੱਸ ਹਰਿਆਣਾ ਦੇ ਟੋਹਾਣਾ ਮਹਾਪੰਚਾਇਤ ਵਿੱਚ ਜਾ ਰਹੀ ਸੀ। ਇਸ ਹਾਦਸੇ ਵਿੱਚ 3-4 ਕਿਸਾਨ ਜਖਮੀ ਹੋਏ ਹਨ।
ਖਨੌਰੀ ਬਾਰਡਰ ਉੱਤੇ ਜੁਟੇ ਕਿਸਾਨ
ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਇੱਕਠੇ ਹੋਣਾ ਸ਼ੁਰੂ ਹੋ ਚੁੱਕੇ ਹਨ। ਅਜੇ ਹੋਰ ਟਰਾਲੀਆਂ ਭਰ ਕੇ ਕਿਸਾਨ ਆਗੂ ਇੱਥੇ ਪਹੁੰਚ ਰਹੇ ਹਨ। ਕਿਸਾਨ ਕੜਕਦੀ ਠੰਢ ਦੀ ਪਰਵਾਹ ਕੀਤੇ ਬਿਨ੍ਹਾਂ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦੇ ਹੋਏ ਮਹਾਪੰਚਾਇਤ ਦਾ ਹਿੱਸਾ ਬਣ ਰਹੇ ਹਨ।
ਖਨੌਰੀ ਸਰਹੱਦ 'ਤੇ ਕਿਸਾਨ ਮਹਾਪੰਚਾਇਤ ਲਈ ਜਾ ਰਹੀ ਬੱਸ ਟਰੱਕ ਨਾਲ ਟਕਰਾਈ, ਕਈ ਕਿਸਾਨ ਜਖ਼ਮੀ
ਬਰਨਾਲਾ: ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ। ਖਨੌਰੀ ਸਰਹੱਦ 'ਤੇ ਕਿਸਾਨ ਮਹਾਪੰਚਾਇਤ ਜਾ ਰਹੀ ਕਿਸਾਨਾਂ ਦੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਬੱਸ ਮਰਨ ਵਰਤ ’ਤੇ ਬੈਠੇ ਪਿੰਡ ਜਗਜੀਤ ਸਿੰਘ ਡੱਲੇਵਾਲ ਦੇ ਕਿਸਾਨਾਂ ਨਾਲ ਭਰੀ ਖਨੌਰੀ ਸਰਹੱਦ ਵੱਲ ਜਾ ਰਹੀ ਸੀ। ਇਹ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ 'ਤੇ ਜੇਲ੍ਹ ਨੇੜੇ ਵਾਪਰਿਆ।
ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਟੋਹਾਣਾ ਮਹਾਪੰਚਾਇਤ 'ਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ
ਬਠਿੰਡਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹਰਿਆਣਾ ਦੇ ਟੋਹਾਣਾ ਵਿਖੇ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬੱਸ ਬਠਿੰਡਾ ਮਾਨਸਾ ਰੋਡ ਉੱਤੇ ਧੁੰਦ ਕਾਰਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਬੱਸ ਪਲਟਣ ਨਾਲ ਕਈ ਕਿਸਾਨ ਜ਼ਖਮੀ ਹੋਏ। ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ। ਬੱਸ ਦਾ ਵੀ ਕਾਫੀ ਨੁਕਸਾਨ ਹੋਇਆ।
![Farmers Mahapanchayat](https://etvbharatimages.akamaized.net/etvbharat/prod-images/04-01-2025/23252135_tohana.jpeg)
ਖਨੌਰੀ ਬਾਰਡਰ ਉੱਤੇ ਵੱਡੀ ਸਟੇਜ ਤਿਆਰ, ਦੇਖੋ ਕਿਵੇਂ ਚੱਲ ਰਹੇ ਹੋਰ ਪ੍ਰਬੰਧ
ਖਨੌਰੀ ਬਾਰਡਰ ਉੱਤੇ ਕਿਸਾਨਾਂ ਦੀ ਮਹਾਪੰਚਾਇਤ ਨੂੰ ਲੈ ਕੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਸ਼ਾਲ ਸਟੇਜ ਵੀ ਤਿਆਰ ਕੀਤੀ ਗਈ ਹੈ। ਕਿਸਾਨਾਂ ਆਗੂਆਂ ਵਲੋਂ ਲੰਗਰਾਂ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
'ਕਿਸਾਨਾਂ ਨੂੰ ਮਿਲਣ ਦੇ ਇੱਛੁਕ ਹਨ ਡੱਲੇਵਾਲ, ਇਤਿਹਾਸਿਕ ਮਹਾਪੰਚਾਇਤ ਹੋਵੇਗੀ'
ਕਿਸਾਨ ਨੇਤਾ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਦੱਸਿਆ ਕਿ ਖਨੌਰੀ ਬਾਰਡਰ ਉੱਤੇ ਇਤਿਹਾਸਿਕ ਮਹਾਪੰਚਾਇਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਕਾਫੀ ਹਿੱਸਿਆ ਤੋਂ ਕਿਸਾਨ ਇੱਥੇ ਪਹੁੰਚ ਚੁੱਕੇ ਹਨ। ਡੱਲੇਵਾਲ ਵਲੋਂ ਕਹੇ ਜਾਣ ਉੱਤੇ ਹੀ ਇਸ ਸਾਰੀ ਮਹਾਪੰਚਾਇਤ ਦਾ ਇੰਤਜਾਮ ਕੀਤਾ ਗਿਆ ਹੈ। ਰਾਜਸਥਾਨ ਤੋਂ ਵੱਡੀ ਮਾਤਰਾ ਵਿੱਚ ਲੰਗਰ ਲਈ ਸਾਮਾਨ ਵੀ ਆ ਚੁੱਕਾ ਹੈ। ਕਿਸਾਨ ਨੇਤਾ ਨੇ ਕਿਹਾ ਕਿ ਡੱਲੇਵਾਲ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।
ਜਗਜੀਤ ਡੱਲੇਵਾਲ ਦੀ ਸਿਹਤ ਗੰਭੀਰ, ਜਾਣੋ ਕੀ ਨੇ ਮੰਗਾਂ
ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਜੀਂਦ ਦੇ ਖਨੌਰੀ ਬਾਰਡਰ 'ਤੇ ਮਰਨ ਵਰਤ ਜਾਰੀ ਹੈ। ਅੱਜ ਉਨ੍ਹਾਂ ਦੇ ਵਰਤ ਦਾ 40ਵਾਂ ਦਿਨ ਹੈ। ਉਸ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਅਰਧ ਸੈਨਿਕ ਬਲ ਅਤੇ ਏਅਰ ਐਂਬੂਲੈਂਸ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਮਰਨ ਵਰਤ ’ਤੇ ਬੈਠੇ ਜਗਜੀਤ ਡੱਲੇਵਾਲ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਲੈਣ ਲਈ ਮੰਨ ਰਹੇ।
![Farmers Mahapanchayat](https://etvbharatimages.akamaized.net/etvbharat/prod-images/04-01-2025/23252135_demands.jpg)