ਨਵੀਂ ਦਿੱਲੀ/ਪੰਜਾਬ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿੱਚ ਕੋਵਿਡ-19 ਦੇ 134 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ (Coronavirus in India) ਗਿਣਤੀ ਵੱਧ ਕੇ 4,46,78,956 ਹੋ ਗਈ ਹੈ। ਕੁੱਲ ਐਕਟਿਵ ਕੇਸ 2,582 ਹੋ ਗਏ ਹਨ। ਇਸ ਦੇ ਨਾਲ ਹੀ ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 222 ਲੋਕ ਵਾਪਸ ਘਰ ਪਰਤੇ ਹਨ, ਜਦਕਿ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਨੂੰ ਰੋਜ਼ਾਨਾ ਲਾਗ ਦੀ ਦਰ 0.09 ਫ਼ੀਸਦੀ ਹੋ ਗਿਆ ਹੈ, ਜਦਕਿ ਹਫ਼ਤਾਵਾਰੀ 0.13 ਫ਼ੀਸਦੀ ਦਰਜ ਕੀਤੀ ਗਈ। ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ, ਕੋਵਿਡ -19 ਲਈ 1,51,186 ਨਮੂਨਿਆਂ ਦੀ ਜਾਂਚ ਕੀਤੀ ਗਈ। ਪਿਛਲੇ 24 ਘੰਟਿਆ ਵਿੱਚ 222 ਕੋਰੋਨਾ ਪੀੜਤ ਲੋਕ ਹਸਪਤਾਲ ਚੋਂ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ, ਜਦਕਿ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ। ਐਕਟਿਵ ਕੇਸ ਦੀ ਕੁੱਲ 0.01 (Total Case Of Coronavirus positive in India) ਫੀਸਦੀ ਹੈ, ਜਦਕਿ ਮੌਤ ਦਰ 1.19 ਹੈ।
ਇਲਾਜ ਅਧੀਨ ਮਰੀਜ਼ਾਂ ਦਾ ਰਿਕਵਰੀ ਰੇਟ 99 ਫੀਸਦੀ: ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਸ਼ ਵਿੱਚ 99 ਫ਼ੀਸਦੀ ਰਿਕਵਰੀ ਰੇਟ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,41,45,667 ਹੋ ਗਈ ਹੈ, ਜਦਕਿ ਮੌਤ ਦਰ 0.1 ਫ਼ੀਸਦੀ 'ਤੇ ਬਣੀ ਹੋਈ ਹੈ।
ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ, ਦੇਸ਼ ਵਿਆਪੀ (deaths with corona in india) ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 91.12 ਫ਼ੀਸਦੀ ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਫਿਰ ਤੋਂ ਕਰੋਨਾ ਮਹਾਮਾਰੀ ਨੇ ਦਸਤਕ ਦੇ ਦਿੱਤੀ ਹੈ। ਬੀਤੇ ਦਿਨ ਮੰਗਲਵਾਰ ਨੂੰ ਪੰਜਾਬ ਵਿੱਚ ਕਰੋਨਾ ਦੇ 26 ਐਕਟਿਵ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (total case of corona in Punjab today) ਨੇ ਕਿਹਾ ਕਿ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ। ਇਲਾਜ ਨਾਲੋਂ ਸਾਵਧਾਨੀ ਵਰਤਨਾ ਬੇਹੱਦ ਜ਼ਰੂਰੀ ਹੈ।
ਪਿਛਲੇ 24 ਘੰਟਿਆਂ ਵਿੱਚ ਪੰਜਾਬ 'ਚ ਕੋਰੋਨਾ ਦੇ ਮਾਮਲੇ: ਪਿਛਲੇ 24 ਘੰਟਿਆਂ ਵਿੱਚ ਮੰਗਲਵਾਰ ਨੂੰ ਪੰਜਾਬ 'ਚ ਸਿਰਫ਼ 02 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਐਕਟਿਵ ਕੇਸ 26 ਹਨ। ਕੋਰੋਨਾ ਨਾਲ ਪੰਜਾਬ ਵਿੱਚ ਮੰਗਲਵਾਰ ਨੂੰ ਕੋਈ ਮੌਤ ਦਰਜ ਨਹੀਂ ਕੀਤੀ ਗਈ।
ਹਸਪਤਾਲ ਚੋਂ ਛੁੱਟੀ ਮਿਲੀ: ਜਦਕਿ, ਉੱਥੇ ਹੀ, ਮੰਗਲਵਾਰ ਨੂੰ ਅੰਮ੍ਰਿਤਸਰ ਤੋਂ 1, ਬਠਿੰਡਾ ਤੋਂ 3, ਲੁਧਿਆਣਾ ਤੋਂ 3 ਅਤੇ ਪਟਿਆਲਾ ਤੋਂ 1 ਮਰੀਜ਼ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋ ਕੇ ਘਰ ਪਰਤ ਗਏ ਹਨ।
ਕੋਰੋਨਾ ਦੇ ਨਵੇਂ ਮਾਮਲੇ ਦਰਜ: ਉੱਥੇ ਹੀ, ਮੰਗਲਵਾਰ ਨੂੰ ਗੁਰਦਾਸਪੁਰ ਤੋਂ 1 ਅਤੇ ਰੋਪੜ ਤੋਂ 1 ਵਿਅਕਤੀ ਕੋਰੋਨਾ ਵਾਇਰਸ ਪਾਜ਼ੀਟਿਵ ਆਏ। ਬੀਤੇ ਦਿਨ ਕੋਰੋਨਾ ਨਾਲ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਪੰਜਾਬ ਵਿੱਚ ਕੋਰੋਨਾ ਵਾਇਰਸ ਦੀ (Death rate in Punjab With Corona) ਪਾਜ਼ੀਟਿਵ ਦਰ 0.06 ਫੀਸਦੀ ਹੈ, ਜਦਕਿ ਮੌਤ ਦਰ 2.46% ਹੈ।
1 ਅਪ੍ਰੈਲ 2022 ਤੋਂ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਸਥਿਤੀ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7,85,452 ਹੋ ਗਈ ਹੈ, ਇਸ ਤੋਂ ਇਲਾਵਾ 1,260 ਐਕਟਿਵ ਮਾਮਲੇ ਹਨ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 20,513 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 7,64,913 ਲੋਕ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਚੁੱਕੇ ਹਨ।
ਕੋਵਿਡ XBB ਪੂਰੇ ਭਾਰਤ ਵਿੱਚ ਫੈਲ ਰਿਹਾ: INSACOG ਦੁਆਰਾ ਇਹ ਵੀ ਕਿਹਾ ਗਿਆ ਸੀ ਕਿ Omicron ਦਾ XBB ਸਬ-ਵੇਰੀਐਂਟ ਇੰਨਾ ਖਤਰਨਾਕ ਨਹੀਂ ਹੈ। ਇਸ ਨਾਲ ਸੰਕਰਮਿਤ ਲੋਕ ਬਹੁਤ ਘੱਟ ਸਮੇਂ ਵਿੱਚ ਠੀਕ ਹੋ ਜਾਂਦੇ ਹਨ। ਹਾਲਾਂਕਿ, ਇਹ ਸੱਚ ਹੈ ਕਿ XBB ਪੂਰੇ ਭਾਰਤ ਵਿੱਚ ਫੈਲਿਆ ਸਭ ਤੋਂ ਵੱਧ ਸਰਗਰਮ ਉਪ-ਵਰਗ ਹੈ। ਇਸ ਦੇ ਨਾਲ ਹੀ XXB.1.5 ਵੇਰੀਐਂਟ ਨੂੰ ਲੈ ਕੇ ਇਨ੍ਹੀਂ ਦਿਨੀਂ ਅਮਰੀਕਾ 'ਚ ਹੰਗਾਮਾ ਮਚਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ XXB.1.5 ਕੋਰੋਨਾ ਵਾਇਰਸ ਦੇ ਹੋਰ ਰੂਪਾਂ ਨਾਲੋਂ 104 ਗੁਣਾ ਤੇਜ਼ੀ ਨਾਲ ਫੈਲਦਾ ਹੈ। ਜਿਸ ਨੂੰ ਵੈਕਸੀਨ ਵੀ ਨਹੀਂ ਰੋਕ ਸਕੇਗੀ।
INSACOG ਨੇ ਪਹਿਲਾਂ 5 ਦਸੰਬਰ 2022 ਨੂੰ ਜਾਰੀ ਇੱਕ ਬੁਲੇਟਿਨ ਵਿੱਚ ਕਿਹਾ ਸੀ ਕਿ ਦੇਸ਼ ਵਿੱਚ ਸੰਕਰਮਣ ਦੀ ਦਰ ਪ੍ਰਤੀ ਦਿਨ 500 ਤੋਂ ਘੱਟ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ XBB ਵੇਰੀਐਂਟ ਦੇਸ਼ ਦੇ ਉੱਤਰੀ ਹਿੱਸੇ 'ਚ ਸਰਗਰਮ ਹੈ, ਜਦਕਿ BA.2.75 ਸਬ-ਵੇਰੀਐਂਟ ਪੂਰਬੀ ਹਿੱਸੇ 'ਚ ਮੌਜੂਦ ਹੈ। BA.2.10 ਅਤੇ ਓਮਿਕਰੋਨ ਦੇ ਹੋਰ ਉਪ-ਵਰਗਾਂ ਦੀ ਲਾਗ ਦਰ ਪਿਛਲੇ ਹਫ਼ਤੇ ਘੱਟ ਸੀ।
ਇਹ ਵੀ ਪੜ੍ਹੋ: SYL ਨੂੰ ਲੈ ਕੇ ਪੰਜਾਬ CM ਭਗਵੰਤ ਮਾਨ ਤੇ ਹਰਿਆਣਾ CM ਮਨੋਹਰ ਲਾਲ ਖੱਟਰ ਵਿਚਾਲੇ ਮੀਟਿੰਗ ਅੱਜ