ਨਵੀਂ ਦਿੱਲੀ/ਪੰਜਾਬ : ਭਾਰਤ ਵਿੱਚ ਕੋਵਿਡ-19 ਦੇ 228 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 4,46,79,547 ਹੋ ਗਈ ਹੈ। ਕੁੱਲ ਐਕਟਿਵ ਕੇਸ 2,503 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ ਰੋਜ਼ਾਨਾ ਲਾਗ ਦੀ ਦਰ 0.10 ਫ਼ੀਸਦੀ ਹੋ ਗਿਆ ਹੈ, ਜਦਕਿ ਹਫ਼ਤਾਵਾਰੀ 0.12 ਫ਼ੀਸਦੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ: ETV Bharat Exclusive: ਸੀਨੀਅਰ ਵਕੀਲ ਦੇ ਅਹਿਮ ਖੁਲਾਸੇ, "ਕਦੇ ਨਹੀਂ ਹੋ ਸਕਦਾ SYL ਮਸਲੇ ਦਾ ਹੱਲ"
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਫਿਰ ਤੋਂ ਕੋਰੋਨਾ ਮਹਾਂਮਾਰੀ ਨੇ ਦਸਤਕ ਦੇ ਦਿੱਤੀ ਹੈ। ਬੀਤੇ ਦਿਨ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਐਕਟਿਵ ਕੇਸ 27 ਹਨ। ਕੋਰੋਨਾ ਨਾਲ ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਈ ਮੌਤ ਦਰਜ ਨਹੀਂ ਕੀਤੀ ਗਈ।
ਕੋਰੋਨਾ ਦੇ ਨਵੇਂ ਮਾਮਲੇ ਦਰਜ: ਸ਼ੁੱਕਰਵਾਰ ਨੂੰ ਗੁਰਦਾਸਪੁਰ ਤੋਂ 2, ਅੰਮ੍ਰਿਤਸਰ ਤੋਂ 1, ਮਾਨਸਾ ਤੋਂ ਵੀ 1 ਅਤੇ ਮੋਹਾਲੀ ਤੋਂ ਵੀ 1 ਵਿਅਕਤੀ ਕੋਰੋਨਾ ਵਾਇਰਸ ਪਾਜ਼ੀਟਿਵ ਆਏ ਹਨ। ਬੀਤੇ ਦਿਨ ਕੋਰੋਨਾ ਨਾਲ ਕੋਈ ਵੀ (Deaths with corona in Punjab) ਮੌਤ ਦਰਜ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਦਰ 0.08 ਫੀਸਦੀ ਹੈ, ਜਦਕਿ ਮੌਤ ਦਰ 2.46% ਹੈ।
1 ਅਪ੍ਰੈਲ 2022 ਤੋਂ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਸਥਿਤੀ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7,85,466 ਹੋ ਗਈ ਹੈ, ਇਸ ਤੋਂ ਇਲਾਵਾ 27 ਐਕਟਿਵ ਮਾਮਲੇ ਹਨ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 20,513 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: Weather Report: ਸ਼ੁੱਕਰਵਾਰ ਰਿਹਾ ਸਭ ਤੋਂ ਠੰਡਾ ਦਿਨ, 12 ਤੇ 13 ਜਨਵਰੀ ਨੂੰ ਲੈ ਸਕਦੈ ਮੀਂਹ