ETV Bharat / bharat

Corona Update: 24 ਘੰਟਿਆਂ 'ਚ 67 ਹਜ਼ਾਰ ਨਵੇਂ ਕੋਰੋਨਾ ਮਾਮਲੇ , ਐਕਟਿਵ ਮਾਮਲਿਆਂ ’ਚ ਵੀ ਗਿਰਾਵਟ

author img

By

Published : Feb 8, 2022, 10:25 AM IST

ਦੁਨੀਆ ਭਰ 'ਚ ਹੁਣ ਤੱਕ 39.80 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਮਹਾਂਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 4.22 ਕਰੋੜ ਲੋਕ ਭਾਰਤ ਤੋਂ ਹਨ।

ਕੋਰੋਨਾ ਅਪਡੇਟ
ਕੋਰੋਨਾ ਅਪਡੇਟ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ (corona in india) ਦਾ ਕਹਿਰ ਹੁਣ ਰੁਕਣ ਲੱਗਾ ਹੈ। ਕਰੀਬ ਇੱਕ ਮਹੀਨੇ ਬਾਅਦ ਲਗਾਤਾਰ ਦੂਜੇ ਦਿਨ ਕੋਰੋਨਾ ਦੇ ਇੱਕ ਲੱਖ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 67,597 ਨਵੇਂ ਕੋਰੋਨਾ ਮਾਮਲੇ (corona new cases) ਆਏ ਅਤੇ 1188 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗਵਾਈ। ਜਦਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ ਕੋਰੋਨਾ ਦੇ 83 ਹਜ਼ਾਰ 876 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 896 ਲੋਕਾਂ ਦੀ ਜਾਨ ਚਲੀ ਗਈ ਸੀ। ਚੰਗੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ 80 ਹਜ਼ਾਰ 456 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ, ਯਾਨੀ ਕਿ ਇੱਕ ਲੱਖ 14 ਹਜ਼ਾਰ ਐਕਟਿਵ ਕੇਸ ਘੱਟ ਹੋਏ ਹਨ।

ਕੋਰੋਨਾ ਮਹਾਂਮਾਰੀ (corona pandemic) ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 4 ਕਰੋੜ 23 ਲੱਖ 39 ਹਜ਼ਾਰ 611 ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 5 ਲੱਖ 4 ਹਜ਼ਾਰ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 4 ਕਰੋੜ 8 ਲੱਖ 40 ਹਜ਼ਾਰ ਲੋਕ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਲੱਖ ਤੋਂ ਘੱਟ ਹੈ। ਕੁੱਲ 9 ਲੱਖ 94 ਹਜ਼ਾਰ 891 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਕੋਰੋਨਾ ਦੇ ਕੁੱਲ ਮਾਮਲੇ - ਚਾਰ ਕਰੋੜ 23 ਲੱਖ 39 ਹਜ਼ਾਰ 611

ਕੁੱਲ ਡਿਸਚਾਰਜ - 4 ਕਰੋੜ 8 ਲੱਖ 40 ਹਜ਼ਾਰ 658

ਕੁੱਲ ਐਕਟਿਵ ਕੇਸ - 9 ਲੱਖ 94 ਹਜ਼ਾਰ 891

ਕੁੱਲ ਮੌਤ - 5 ਲੱਖ 4 ਹਜ਼ਾਰ 62

ਕੁੱਲ ਟੀਕਾਕਰਨ - 170 ਕਰੋੜ 21 ਲੱਖ 72 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ।

ਪੰਜਾਬ ’ਚ ਕੋਰੋਨਾ ਕਾਰਨ 19 ਮੌਤਾਂ

ਪੰਜਾਬ ’ਚ ਕੋਰੋਨਾ ਦੇ 652 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 19 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ’ਚ ਕੋਰੋਨਾ ਦੇ ਨਵੇਂ ਮਾਮਲਿਆਂ ਨਾਲ ਕੋਰੋਨਾ ਦੀ ਗਿਣਤੀ 7,52,635 ਹੋ ਗਈ ਹੈ। ਜਦਕਿ ਸੂਬੇ ਭਰ ’ਚ ਕੋਰੋਨਾ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 17,469 ਹੋ ਚੁੱਕੀ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ 7 ਫਰਵਰੀ 2022 ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 170 ਕਰੋੜ 21 ਲੱਖ 72 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 55.78 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਮੁਤਾਬਿਕ, ਹੁਣ ਤੱਕ ਲਗਭਗ 74.29 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 13.46 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸੀ।

ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.19 ਫੀਸਦੀ ਹੈ ਜਦਕਿ ਰਿਕਵਰੀ ਰੇਟ 96.19 ਫੀਸਦੀ ਹੈ। ਐਕਟਿਵ ਕੇਸ 2.62 ਫੀਸਦੀ ਹਨ। ਭਾਰਤ ਹੁਣ ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ 11ਵੇਂ ਸਥਾਨ 'ਤੇ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਭਾਰਤ ਦੂਜੇ ਨੰਬਰ 'ਤੇ ਹੈ। ਜਦਕਿ ਅਮਰੀਕਾ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿੱਚ ਹੋਈਆਂ ਹਨ।

ਇਹ ਵੀ ਪੜੋ: ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬਹਿਸ ਦਾ ਜਵਾਬ ਦੇਣਗੇ PM ਮੋਦੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.