ਨਵੀਂ ਦਿੱਲੀ: ਭਾਰਤ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 32,906 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 3,09,07,282 ਹੋ ਗਈ ਹੈ। 2,020 ਮੌਤਾਂ ਤੋਂ ਬਾਅਦ ਹੁਣ ਕੋਰੋਨਾ ਸੰਕਰਮਣ ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 4,10,784 ਹੋ ਗਈ ਹੈ। 49,007 ਨਵੇਂ ਡਿਸਚਾਰਜ ਤੋਂ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 3,00,63,720 ਹੋਈ ਹੈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,32,778 ਹੈ।
- " class="align-text-top noRightClick twitterSection" data="">
ਦੇਸ਼ ਦੇ ਅੰਦਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ 40,65,862 ਵੈਕਸੀਨ ਲਗਾਈ ਗਈ ਹੈ। ਜਿਸ ਮਗਰੋਂ ਕੁੱਲ ਵੈਕਸੀਨੇਸ਼ਨ ਦਾ ਅਕੰੜਾ 38,14,67,646 ਹੋ ਗਿਆ ਹੈ। ਕੋਰੋਨਾ ਵਾਇਰਸ ਦਾ ਰਿਕਵਰੀ ਰੇਟ ਹੁਣ 92.28 % ਹੈ। ਕੋਰੋਨਾ ਸੰਕਰਮਣ ਦੇ ਕੁੱਲ ਐਕਟਿਵ ਮਾਮਲੇ 1.40 % ਤੇ ਰੋਜ਼ਾਨਾ ਪੌਜ਼ੀਟੀਵ ਰੇਟ 1.81% ਹੈ।
ਇਸ ਤੋਂ ਭਾਰਤ 'ਚ ਕੁੱਲ ਕੋਰੋਨਾ ਵਾਇਰਸ ਦੇ ਲਈ 17,40,325 ਸੈਂਪਲ ਟੇਸਟ ਕੀਤੇ ਗਏ। ਹੁਣ ਤੱਕ 43,40,58,138 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਇਰਾਕ ’ਚ ਕੋਰੋਨਾ ਵਾਇਰਸ ਵਾਰਡ ’ਚ ਲੱਗੀ ਅੱਗ, 50 ਲੋਕਾਂ ਦੀ ਮੌਤ