ਨਵੀਂ ਦਿੱਲੀ: ਭਾਰਤ ਨੇ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਹਰਸ ਦੇ 41,649 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੌਰਾਨ ਮਹਾਂਮਾਰੀ ਕਾਰਨ 593 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸ਼ਨੀਵਾਰ ਸਵੇਰ ਜਾਰੀ ਅੰਕੜਿਆ ਮੁਤਾਬਿਕ ਦੇਸ਼ ’ਚ ਕੋਰੋਨਾਂ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 3,16,13,993 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 4,23,810 ਪਹੁੰਚ ਗਈ ਹੈ।
- " class="align-text-top noRightClick twitterSection" data="">
ਮੰਤਰਾਲੇ ਦੇ ਮੁਤਾਬਿਕ ਪਿਛਲੇ 24 ਘੰਟਿਆਂ ’ਚ 37,291 ਮਰੀਜ਼ ਸਿਹਤਯਾਬ ਹੋਏ ਹਨ। ਮੌਜੂਦਾ ਸਮੇਂ ਚ ਐਕਟਿਮ ਮਾਮਲੇ 4,08,920 ਹੈ।
ਕੋਰੋਨਾ ਟੀਕਾਕਰਣ ਦੀ ਗੱਲ ਕਰੀਏ ਤਾਂ ਦੇਸ਼ਭਰ ਚ ਹੁਣ ਤੱਕ 46,15,18,479 ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਜਾਂ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜੋ: ਜੰਮੂ-ਕਸ਼ਮੀਰ: ਪੁਲਵਾਮਾ ਵਿੱਚ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ