ETV Bharat / bharat

ਭਾਰਤ 'ਚ ਫਿਰ ਡਰਾਉਣ ਦੀ ਤਿਆਰੀ 'ਚ ਕੋਰੋਨਾ !

ਕੋਰੋਨਾ ਵਾਇਰਸ (Corona virus) ਦੇ ਮਾਮਲੇ ਵਿੱਚ ਇੰਡੋਨੇਸ਼ੀਆ (Indonesia) ਨੇ ਬ੍ਰਾਜ਼ੀਲ (Brazil) ਨੂੰ ਪਛਾੜ ਦਿੱਤਾ ਹੈ। ਇੰਡੋਨੇਸ਼ੀਆ (Indonesia) ਵਿੱਚ ਇਸ ਸਮੇਂ ਦੁਨੀਆ ਦੇ ਸਭ ਤੋਂ ਵੱਧ ਕੋਰੋਨਾ ਕੇਸ ਹਨ। ਜਦੋਂ ਕਿ ਭਾਰਤ ਬ੍ਰਿਟੇਨ ਨੂੰ ਪਛਾੜਦਿਆਂ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ।

ਭਾਰਤ 'ਚ ਫਿਰ ਡਰਾਉਣ ਦੀ ਤਿਆਰੀ 'ਚ ਕੋਰੋਨਾ !
ਭਾਰਤ 'ਚ ਫਿਰ ਡਰਾਉਣ ਦੀ ਤਿਆਰੀ 'ਚ ਕੋਰੋਨਾ !
author img

By

Published : Jul 18, 2021, 5:35 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਇੰਡੋਨੇਸ਼ੀਆ ਨੇ ਬ੍ਰਾਜ਼ੀਲ ਨੂੰ ਪਛਾੜ ਦਿੱਤਾ ਹੈ। ਇੰਡੋਨੇਸ਼ੀਆ ਵਿੱਚ ਇਸ ਸਮੇਂ ਦੁਨੀਆ ਦੇ ਸਭ ਤੋਂ ਵੱਧ ਕੋਰੋਨਾ ਕੇਸ ਹਨ। ਜਦੋਂ ਕਿ ਭਾਰਤ ਬ੍ਰਿਟੇਨ ਨੂੰ ਪਛਾੜਦਿਆਂ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਇੰਡੋਨੇਸ਼ੀਆ 'ਚ ਸ਼ੁੱਕਰਵਾਰ ਨੂੰ ਖ਼ਤਮ ਹੋਏ ਸੱਤ ਦਿਨਾਂ ‘ਚ 3.24 ਲੱਖ ਮਾਮਲੇ ਸਾਹਮਣੇ ਆਏ, ਜੋ ਪਿਛਲੇ ਹਫ਼ਤੇ ਨਾਲੋਂ 43 ਪ੍ਰਤੀਸ਼ਤ ਵੱਧ ਹਨ।

Worldometers.info ਵੈਬਸਾਈਟ ਜਿਹੜੀ ਗਲੋਬਲ ਕੋਵਿਡ ਨੰਬਰਾਂ ਨੂੰ ਟਰੈਕ ਕਰਦੀ ਹੈ। ਇਸ ਵੈਬਸਾਈਟ ਦੇ ਅਨੁਸਾਰ ਬ੍ਰਾਜ਼ੀਲ ਦੀ ਗਿਣਤੀ 2.87 ਲੱਖ ਹੈ ਤੇ ਯੂ.ਕੇ ਦੇ ਨਾਲ 2.75 ਲੱਖ ਹੈ। ਭਾਰਤ ਦੀ ਗਿਣਤੀ ਪਿਛਲੇ ਹਫ਼ਤੇ ਨਾਲੋਂ ਇਸ ਹਫਤੇ ਥੋੜ੍ਹੀ ਤੇਜ਼ੀ ਨਾਲ ਘਟ ਰਹੀ ਹੈ। ਇਸ ਨੇ ਪਿਛਲੇ ਸੱਤ ਦਿਨਾਂ ਵਿੱਚ 2.69 ਲੱਖ ਨਵੇਂ ਕੇਸ ਦਰਜ ਕੀਤੇ ਜੋ ਪਿਛਲੇ ਸੱਤ ਦਿਨਾਂ ਵਿੱਚ 8 ਪ੍ਰਤੀਸ਼ਤ ਦੀ ਗਿਰਾਵਟ ਹੈ।

ਕਈ ਦੇਸ਼ਾਂ ਵਿੱਚ ਕੋਰੋਨਾ ਦੇ ਵੱਧ ਰਹੇ ਹਨ ਮਾਮਲੇ

ਵਿਸ਼ਵਵਿਆਪੀ ਤੌਰ 'ਤੇ ਪਿਛਲੇ ਹਫ਼ਤੇ ਵਿੱਚ ਕੇਸਾਂ ਵਿੱਚ 16 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜਿਸ ਨਾਲ ਇਹ ਡਰ ਪੈਦਾ ਹੋ ਰਿਹਾ ਹੈ, ਕਿ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਵਿੱਚ ਕਾਫ਼ੀ ਨੁਕਾਸਨ ਹੋ ਸਕਦਾ ਹੈ। ਯੂਰਪ ਦੇ ਕਈ ਦੇਸ਼ਾਂ ਤੋਂ ਇਲਾਵਾ ਦੱਖਣ-ਪੂਰਬੀ ਏਸ਼ੀਆ ਵਿੱਚ ਵੀ ਕੋਰੋਨਾ ਵਾਇਰਸ ਦੇ ਵਿਸ਼ਾਣੂ ਤੇਜ਼ੀ ਨਾਲ ਫੈਲ ਰਹੇ ਹਨ। ਪਿਛਲੇ 7 ਦਿਨਾਂ ਵਿੱਚ ਇੰਡੋਨੇਸ਼ੀਆ ਵਿੱਚ 43 ਪ੍ਰਤੀਸ਼ਤ ਤੋਂ ਵਾਧ, ਮਲੇਸ਼ੀਆ ਵਿੱਚ 45 ਪ੍ਰਤੀਸ਼ਤ, ਥਾਈਲੈਂਡ ਵਿੱਚ 38 ਪ੍ਰਤੀਸ਼ਤ, ਮਿਆਂਮਾਰ ਵਿੱਚ 48 ਅਤੇ ਵੀਅਤਨਾਮ ਵਿੱਚ 130 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ।

ਕੀ ਹੈ ਭਾਰਤ ਵਿੱਚ ਕੋਰੋਨਾ ਦੀ ਸਥਿਤੀ ?

ਸ਼ਨੀਵਾਰ ਨੂੰ ਭਾਰਤ ਵਿੱਚ ਤਾਜ਼ਾ ਮਾਮਲੇ ਇਸ ਹਫ਼ਤੇ ਦੂਜੀ ਵਾਰ 40 ਹਜ਼ਾਰ ਨੂੰ ਪਾਰ ਕਰ ਗਏ ਹਨ। ਖ਼ਾਸ ਕਰ ਕੇਰਲ ਅਤੇ ਮਨੀਪੁਰ ਵਿੱਚ ਇਨ੍ਹਾਂ ਮਾਮਲਿਆ ਵਿੱਚ ਵਾਧਾ ਹੋਇਆ ਹੈ। ਸ਼ੁੱਕਰਵਾਰ ਨੂੰ 38,019 ਤੋਂ ਵੱਧ ਕੇ 41,246 ਨਵੇਂ ਕੇਸ ਦਰਜ ਕੀਤੇ ਗਏ ਸਨ। ਕੇਰਲ ਵਿੱਚ 16,148 ਨਵੇਂ ਕੇਸ ਸਾਹਮਣੇ ਆਏ ਸਨ। ਜਦਕਿ ਪਿਛਲੇ 38 ਦਿਨਾਂ ਵਿੱਚ ਦਰਜ ਕੀਤੇ ਗਏ ਇਹ ਸਭ ਤੋਂ ਵੱਧ ਮਾਮਲੇ ਹਨ, ਪਰ ਭਾਰਤ ਵਿੱਚ ਕੋੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਹੌਲੀ-ਹੌਲੀ ਗਿਰਾਵਟ ਜਾ ਰਹੀ ਹੈ।

ਇਹ ਵੀ ਪੜ੍ਹੋ: COVID-19: 24 ਘੰਟਿਆਂ ’ਚ ਕੋਰੋਨਾ ਦੇ 38,079 ਨਵੇਂ ਮਾਮਲੇ, 560 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.