ਗੋਰਖਪੁਰ (ਉਤਰ ਪ੍ਰਦੇਸ਼): ਬੀਆਰਡੀ ਮੈਡੀਕਲ ਕਾਲਜ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਮਰੀਜ ਨੂੰ ਸਟ੍ਰੈਚਰ ਨਾ ਮਿਲਣ ਕਰਨ ਜਿਸ ਤੋਂ ਬਾਅਦ ਉਸ ਦਾ ਭਰਾ ਉਸ ਨੂੰ ਮੋਢੇ ’ਤੇ ਚੁੱਕ ਹਸਪਤਾਲ ਦੇ ਅੰਦਰ ਇਲਾਜ ਲਈ ਲੈ ਕੇ ਜਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਜਦੋਂ ਉਸ ਦਾ ਭਰਾ ਕੋਰੋਨਾ ਮਰੀਜ ਨੂੰ ਇਲਾਜ ਲਈ ਕੋਵਿਡ ਵਾਰਡ ’ਚ ਲੈ ਕੇ ਗਿਆ ਤਾਂ ਉਥੇ ਉਸ ਨੂੰ ਭਾਰਤੀ ਹੀ ਨਹੀਂ ਕੀਤਾ ਗਿਆ। ਜਿਸ ਕਾਰਨ ਕੋਰੋਨਾ ਪੀੜਤ ਮਰੀਜ ਆਪਣੇ ਭਰਾ ਦੇ ਮੋਢੇ ’ਤੇ ਹੀ ਦਮ ਤੋੜ ਗਿਆ। ਉਥੇ ਹੀ ਮਾਮਲੇ ’ਚ ਹਸਪਤਾਲ ਦੇ ਪ੍ਰਬੰਧ ਨੇ ਕਿਹਾ ਕਿ ਇਹ ਸਭ ਹਸਪਤਾਲ ਨੂੰ ਬਦਨਾਮ ਕਰ ਲਈ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਪਹਿਲੇ ਤੋਂ ਜ਼ਿਆਦਾ ਘਾਤਕ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ, ਡਾਕਟਰ ਤੋਂ ਜਾਣੋ ਬਚਾਅ ਲਈ ਕੀ ਕੀਤਾ ਜਾਵੇ
ਸਿਰਫ ਇਹ ਹੀ ਨਹੀਂ ਹੈਰਾਨੀ ਦੀ ਗੱਲ ਤਾਂ ਇਹ ਹੈ ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੋਰੋਨਾ ਸਬੰਧੀ ਬੀਆਰਡੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਫਤਰ ਵਿੱਚ ਗੋਰਖਪੁਰ ਅਤੇ ਬਸਤੀ ਮੰਡਲ ਦੇ ਅਧਿਕਾਰੀਆਂ ਅਤੇ ਰਾਮਬਦਨ ਦੇ ਰਿਸ਼ਤੇਦਾਰਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਕਰ ਰਹੇ ਸਨ ਅਤੇ ਮੁੱਖ ਮੰਤਰੀ ਨੇ ਪ੍ਰੋਟੋਕੋਲ ਦੇ ਤਹਿਤ ਰਾਮਬਦਨ ਦੇ ਪਰਿਵਾਰ ਨੂੰ ਬਾਹਰ ਰੋਕਿਆ ਹੋਇਆ ਸੀ।
ਪੂਰਾ ਮਾਮਲਾ ਕੀ ਹੈ ?
ਜਾਣਕਾਰੀ ਦੇ ਅਨੁਸਾਰ ਬਟਹਟ ’ਚ ਰਹਿਣ ਵਾਲੇ ਰਾਮਬਦਨ ਚੌਹਾਨ ਬੀਤੇ ਤਿੰਨ ਦਿਨ ਪਹਿਲਾਂ ਹੀ ਮੁੰਬਈ ਤੋਂ ਆਪਣੇ ਘਰ ਗੋਰਖਪੁਰ ਆਇਆ ਸੀ। ਘਰ ਆਕੇ ਅਚਾਨਕ ਹੀ ਉਸਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਜਿਸ ਤੋਂ ਬਾਅਦ ਪਰਿਵਾਰ ਨੇ ਪੀੜਤ ਦਾ ਕੋਰੋਨਾ ਟੈਸਟ ਕਰਵਾਇਆ ਜੋ ਪੌਜ਼ੀਟਿਵ ਆਉਣ ਤੋਂ ਮਗਰੋਂ ਸੀਐਚਸੀ ਦੇ ਡਾਕਟਰਾਂ ਨੇ ਕਿਹਾ ਕਿ ਤੁਰੰਤ ਮਰੀਜ਼ ਨੂੰ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਲਿਜਾਇਆ ਜਾਵੇ। ਜਿਸ ਤੋਂ ਮਗਰੋਂ ਪਰਿਵਾਰ ਮਰੀਜ਼ ਦੇ ਨਾਲ ਬਿਨਾਂ ਸਮਾਂ ਗੁਆਏ ਬੀਆਰਡੀ ਮੈਡੀਕਲ ਕਾਲਜ ਪਹੁੰਚ ਗਿਆ। ਜਿਥੇ ਉਨ੍ਹਾਂ ਨੂੰ ਸੀਐਮ ਪ੍ਰੋਟੋਕੋਲ ਅਧੀਨ ਬਾਹਰ ਰੋਕਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਰੋਗੀ ਨੂੰ ਪੈਦਲ ਤੁਰ ਕੇ ਵਾਰਡ ਵਿੱਚ ਲਿਜਾਣ ਦੀ ਹਦਾਇਤ ਕੀਤੀ ਗਈ। ਜਦੋਂ ਪਰਿਵਾਰ ਨੇ ਸਟ੍ਰੈਚਰ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਸਟ੍ਰੈਚਰ ਨਹੀਂ ਮਿਲਿਆ।
ਇਹ ਵੀ ਪੜੋ: 7 ਸਾਲ ਪਹਿਲਾਂ ਅੱਖਾਂ ਗਵਾ ਚੁੱਕਾ ਸੁੱਚਾ ਬਣਿਆ ਲੋਕਾਂ ਲਈ ਮਿਸਾਲ
ਪਰਿਵਾਰ ਨੇ ਬਾਹਰ ਖੜ੍ਹੀਆਂ ਐਂਬੂਲੈਂਸਾਂ ਨੂੰ ਕੋਵਿਡ ਵਾਰਡ ਤਕ ਮਰੀਜ਼ ਨੂੰ ਛੱਡਣ ਦੀ ਬੇਨਤੀ ਵੀ ਕੀਤੀ, ਪਰ ਐਂਬੂਲੈਂਸ ਵਾਲੇ ਨਹੀਂ ਮੰਨੇ। ਕੋਰੋਨਾ ਪੀੜਤ ਰਮਬਦਨ ਦੇ ਛੋਟਾ ਭਰਾ ਵਿਸ਼ਨੂੰ ਉਸ ਨੂੰ ਮੋਢੇ ’ਤੇ ਚੁੱਕ ਕੋਵਿਡ ਵਾਰਡ ਵਿੱਚ ਲੈ ਗਿਆ, ਪਰ ਇਸ ਦੇ ਬਾਵਜੂਦ ਕੋਰੋਨਾ ਪੀੜਤ ਮਰੀਜ ਨੂੰ ਤੁਰੰਤ ਦਾਖਲ ਨਹੀਂ ਕੀਤਾ ਜਿਸ ਕਾਰਨ ਉਹ ਮੋਢੇ ’ਤੇ ਹੀ ਦਮ ਤੋੜ ਗਿਆ।