ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਬਦਲੇ ਹਾਲਾਤ ਤੋਂ ਬਾਅਦ ਇੱਕ ਵਾਰ ਫਿਰ ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਦੇ ਵੱਖ-ਵੱਖ ਖੇਤਰਾਂ (people from Afghanistan brought to India) ਦੇ 104 ਲੋਕਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਹੈ। ਇਨ੍ਹਾਂ ਵਿੱਚ 10 ਭਾਰਤੀ ਵੀ ਹਨ। ਉਥੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕ ਹਨ। ਇਨ੍ਹਾਂ ਲੋਕਾਂ ਨੂੰ ਆਪਰੇਸ਼ਨ ਦੇਵੀ ਸ਼ਕਤੀ (Opration Devi Shakti) ਤਹਿਤ ਲਿਆਂਦਾ ਗਿਆ ਹੈ।
ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ (copies of Guru Granth Sahib from Afghanistan) ਵੀ ਲਿਆਂਦੇ ਗਏ। ਇਹ ਤਿਲਕਨਗਰ ਦੇ ਗੁਰੂ ਅਰਜਨ ਦੇਵ ਜੀ ਗੁਰਦੁਆਰੇ (Copies of Guru Granth Sahib kept in Guru Arjandev Ji Gurdwara) ਵਿੱਚ ਸੁਸ਼ੋਭਿਤ ਕੀਤਾ ਗਿਆ।
ਸਰਕਾਰ ਦੇ ਇਸ ਕਦਮ ਤੋਂ ਲੋਕ ਕਾਫੀ ਖੁਸ਼ ਹਨ। ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਭਾਰਤ ਸਰਕਾਰ ਅਫ਼ਗਾਨਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ 'ਚ ਸਫ਼ਲ ਰਹੀ। ਜਦੋਂ ਤੋਂ ਅਫ਼ਗਾਨਿਸਤਾਨ ਵਿੱਚ ਸੱਤਾ ਪਲਟ ਗਈ ਹੈ, ਉਦੋਂ ਤੋਂ ਉਥੇ ਰਹਿੰਦੇ ਲੋਕਾਂ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਲਿਆਉਣ ਦੀ ਬੇਨਤੀ ਕੀਤੀ ਸੀ।
ਇਨ੍ਹਾਂ ਵਿੱਚ ਸਿਰਫ਼ ਉਹ ਲੋਕ ਹੀ ਨਹੀਂ ਸਨ ਜੋ ਭਾਰਤ ਤੋਂ ਚਲੇ ਗਏ ਸਨ, ਸਗੋਂ ਉਹ ਲੋਕ ਵੀ ਸਨ ਜੋ ਅਫ਼ਗਾਨਿਸਤਾਨ ਵਿੱਚ ਸਾਲਾਂ ਤੋਂ ਜਾ ਕੇ ਵਸੇ ਸਨ, ਉਨ੍ਹਾਂ ਦੀ ਜਾਨ-ਮਾਲ ਨੂੰ ਵੀ ਖ਼ਤਰਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਕੋਸ਼ਿਸ਼ਾਂ ਕਰਦੇ ਹੋਏ 104 ਲੋਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ। ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਤੋਂ ਇਲਾਵਾ ਰਾਮਾਇਣ ਅਤੇ ਗੀਤਾ ਵੀ ਲੈ ਕੇ ਆਏ ਸਨ।
ਰਾਮਾਇਣ ਅਤੇ ਗੀਤਾ ਨੂੰ ਫ਼ਰੀਦਾਬਾਦ ਦੇ ਇੱਕ ਮੰਦਰ ਵਿੱਚ ਰੱਖਿਆ ਗਿਆ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨੋ ਸਰੂਪ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਵਿੱਚ ਲਿਆਂਦੇ ਗਏ। ਇਸ ਤੋਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਲਿਆਂਦੇ ਗਏ ਸਨ, ਜੋ ਇਸ ਗੁਰਦੁਆਰੇ ਵਿੱਚ ਰੱਖੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਠ ਅਫ਼ਗਾਨ ਨਾਗਰਿਕ ਵੀ ਇੱਥੋਂ ਦੇ ਗੁਰਦੁਆਰੇ ਵਿੱਚ ਆਏ ਸਨ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ:ਕਿਸਾਨਾਂ ਦੇ ਹਟ ਜਾਣ ਤੋਂ ਬਾਅਦ ਦਿੱਲੀ ਮੇਰਠ ਐਕਸਪ੍ਰੈਸਵੇਅ ਦੀ ਹੋਵੇਗੀ ਮੁਰੰਮਤ, ਜਾਣੋ ਕਦੋਂ ਖੁੱਲ੍ਹੇਗਾ ਰਸਤਾ