ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਵੱਲੋਂ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਅਤੇ ਗੁਰੂਦੁਆਰਾ ਬੰਗਲਾ ਸਾਹਿਬ ਵਿਖੇ ਲੱਗੀ ਮਸ਼ੀਨਾਂ ਦੀ ਮਦਦ ਕੀਤੇ ਜਾਣ ਦੇ ਮੁੱਦੇ ਉੱਤੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਉਪਰੋਕਤ ਗੱਲਾਂ ਨੂੰ ਲੁਕਾਉਣ ਦਾ ਦੋਸ਼ ਲਾਉਂਦਿਆਂ ਕਮੇਟੀ ਅਤੇ ਜਨਰਲ ਹਾਉਸ ਬੁਲਾਉਣ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਦਿੱਲੀ ਗੁਰਦੁਆਰਾ ਚੋਣ ਮਾਮਲੇ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਜਨਰਲ ਹਾਉਸ ਨੂੰ 3 ਦਿਨਾਂ ਦੇ ਅੰਦਰ ਅੰਦਰ ਬੁਲਾਉਣ ਦੀ ਮੰਗ ਕੀਤੀ ਹੈ।
ਸਿੰਘ ਨੇ ਹਾਲ ਹੀ ਵਿੱਚ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਵੀਡੀਓ ਅਤੇ ਉਸ ਵਿੱਚ ਦਿਤੇ ਗਏ ਬਿਆਨ ਨੂੰ ਵਿਵਾਦਪੂਰਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜੁੜੇ ਲੋਕਾਂ ਅਤੇ ਖ਼ਾਸਤੌਰ ਉੱਤੇ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਕਿਰਦਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਜਦਕਿ ਸੱਚਾਈ ਇਹ ਹੈ ਕਿ ਇਸ ਸਹਾਇਤਾ ਦੇ ਵਿਸ਼ੇ ਵਿੱਚ ਕਮੇਟੀ ਮੈਂਬਰ ਨੂੰ ਵੀ ਜਾਣਕਾਰੀ ਨਹੀਂ ਸੀ ਨਾ ਹੀ ਇਸ ਦੇ ਲਈ ਜਨਰਲ ਹਾਉਸ ਦੀ ਮੀਟਿੰਗ ਬੁਲਾਈ ਗਈ ਸੀ।
ਇੰਦਰਮੋਹਨ ਸਿੰਘ ਨੇ ਕਮੇਟੀ ਦੇ ਜਨਰਲ ਸੱਕਤਰ ਹਰਮੀਤ ਸਿੰਘ ਕਾਲਕਾ ਨੂੰ ਇਸ ਗੰਭੀਰ ਮਾਮਲੇ ਉੱਤੇ ਵਿਚਾਰ ਕਰਨ ਦੇ ਲਈ 3 ਦਿਨ ਦੇ ਅੰਦਰ ਕਮੇਟੀ ਦਾ ਜਨਰਲ ਹਾਉਸ ਬੁਲਾਉਣ ਦੀ ਅਪੀਲ ਕੀਤੀ ਹੈ। ਜਿਸ ਦੀ ਪ੍ਰਤੀਲਿਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਨਿਰਦੇਸ਼ਕ ਨਰਿੰਦਰ ਸਿੰਘ ਨੂੰ ਵੀ ਭੇਜੀ ਗਈ ਹੈ। ਉਹ ਜਾਗੋਂ ਪਾਰਟੀ ਵੱਲੋਂ ਵੀ ਇਸ ਮਾਮਲੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਵੱਲੋਂ 1984 ਵਿੱਚ ਦਿੱਤੇ ਗਏ ਇੱਕ ਕਥਿਤ ਬਿਆਨ ਦੇ ਚਲਦੇ ਸਿੱਖ ਸੰਗਤ ਉਨ੍ਹਾਂ ਨੂੰ ਸਿੱਖਾਂ ਦੋਸ਼ੀ ਦਸ ਰਹੀ ਹੈ। ਹਾਲ ਹੀ ਵਿੱਚ ਰਕਾਬਗੰਜ ਗੁਰਦੁਆਰੇ ਵਿੱਚ ਬਣੇ ਦਿੱਲੀ ਕਮੇਟੀ ਦੇ ਕੋਵਿਡ ਕੇਅਰ ਸੈਂਟਰ ਵਿੱਚ ਅਮਿਤਾਭ ਬੱਚਨ ਨੇ 2 ਕਰੋੜ ਦੀ ਆਰਥਿਕ ਸਹਾਇਤਾ ਦਿੱਤੀ ਸੀ ਜਦਕਿ ਪਿਛਲੇ ਦਿਨੀਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਲਗਾਈ ਗਈ ਐਮਆਈਆਰ ਮਸ਼ੀਨਾਂ ਦਾ ਵੀ ਅਮਿਤਾਭ ਬੱਚਨ ਵੱਲੋਂ ਭੇਂਟ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਸ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ ਉੱਤੇ ਹੈ।