ਚੰਡੀਗੜ੍ਹ: ਕਾਂਗਰਸੀ ਬੁਲਾਰੇ ਜੈਵੀਰ ਸ਼ੇਰਗਿੱਲ (Congress spokesperson Jaiveer Shergill) ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ਰਾਹੀ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ ਜਾਵੇ।
-
My letter to Minister for External Affairs in personal capacity as citizen of India belonging to Sikh Community requesting Govt of India to evacuate Hindus/Sikhs from Afghan on special visa considering escalating & disturbing violence by Taliban pic.twitter.com/n4A6xOOWsg
— Jaiveer Shergill (@JaiveerShergill) August 9, 2021 " class="align-text-top noRightClick twitterSection" data="
">My letter to Minister for External Affairs in personal capacity as citizen of India belonging to Sikh Community requesting Govt of India to evacuate Hindus/Sikhs from Afghan on special visa considering escalating & disturbing violence by Taliban pic.twitter.com/n4A6xOOWsg
— Jaiveer Shergill (@JaiveerShergill) August 9, 2021My letter to Minister for External Affairs in personal capacity as citizen of India belonging to Sikh Community requesting Govt of India to evacuate Hindus/Sikhs from Afghan on special visa considering escalating & disturbing violence by Taliban pic.twitter.com/n4A6xOOWsg
— Jaiveer Shergill (@JaiveerShergill) August 9, 2021
ਜੈਵੀਰ ਸ਼ੇਰਗਿੱਲ ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਅਫਗਾਨਿਸਤਾਨ ਚ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਹਮਲਾ ਵਧਾ ਦਿੱਤਾ ਹੈ ਜਿਸ ਕਾਰਨ ਉੱਥੇ ਰਹਿ ਲੋਕਾਂ ਨੂੰ ਖਤਰਾ ਹੈ। ਜਿਸ ਕਾਰਨ ਇਸ ਮਸਲੇ ’ਤੇ ਵਿਦੇਸ਼ ਮੰਤਰੀ ਦਾ ਧਿਆਨ ਦੇਣ ਦੀ ਲੋੜ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੱਤਰ ਰਾਹੀ ਭਾਰਤ ਸਰਕਾਰ ਤੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਭਾਰਤ ਦੇ ਨਾਗਰਿਕ ਦੇ ਰੂਪ ਚ ਤਾਲਿਬਾਨ ਦੁਆਰਾ ਹਿੰਸਾ ਨੂੰ ਵਧਾਉਣ ਅਤੇ ਪਰੇਸ਼ਾਨ ਕਰਨ ਦਾ ਵਿਚਾਰ ਕਰਦੇ ਹੋਏ ਵਿਸ਼ੇਸ਼ ਵੀਜੇ ’ਤੇ ਅਫਗਾਨ ਤੋਂ ਹਿੰਦੂਆਂ ਅਤੇ ਸਿੱਖਾਂ ਨੂੰ ਉੱਥੋ ਬਾਹਰ ਕੱਢਣ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ: ਤਾਲਿਬਾਨ ਵੱਲੋਂ ਨਿਸ਼ਾਨ ਸਾਹਿਬ ਉਤਾਰਨ ਮਾਮਲੇ ‘ਚ SAD ਦਾ ਕੀ ਐਕਸ਼ਨ ?
ਕਾਬਿਲੇਗੌਰ ਹੈ ਕਿ ਅਫਗਾਨਿਸਤਾਨ ਚ ਤਾਲਿਬਾਨ ਵੱਲੋਂ ਪਕਟੀਆ ਸੂਬੇ ਵਿੱਚ ਸਥਿਤ ਚਮਕਾਨੀ ਖੇਤਰ ਵਿਖੇ ਗੁਰਦੁਆਰਾ ਥਾਲਾ ਸਾਹਿਬ ਦੀ ਛੱਤ ਤੋਂ ਸਿੱਖਾਂ ਦਾ ਪਵਿੱਤਰ ਨਿਸ਼ਾਨ ਸਾਹਿਬ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਲੈਕੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਗਈ ਸੀ। ਖੈਰ ਕੁਝ ਸਮੇਂ ਬਾਅਦ ਹੀ ਮੁੜ ਤੋਂ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਨੂੰ ਲਗਾ ਦਿੱਤਾ ਗਿਆ ਸੀ।