ਨਵੀਂ ਦਿੱਲੀ: ਕਾਂਗਰਸ ਨੇ ਰੁਜ਼ਗਾਰ ਦੇ ਮੌਕਿਆਂ ਦੇ ਕਥਿਤ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਮਵਾਰ ਨੂੰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਹ ਰੁਜ਼ਗਾਰ ਮੇਲਾ ਇਸ ਲਈ ਕਰਵਾਉਂਦੇ ਹਨ, ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਲੈ ਲੇ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਅਪਣਾ ਅਕਸ ਬਚਾਉਣਾ ਚਾਹੁੰਦੇ ਹਨ। ਪ੍ਰਧਾਨਮੰਤਰੀ ਮੋਦੀ ਨੇ ਅੱਜ ਸਵੇਰੇ ਰੁਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਖਾਸ ਕਰਕੇ ਸੁਰੱਖਿਆ ਬਲਾਂ ਵਿੱਚ ਨਿਯੁਕਤੀ ਲਈ 51 ਹਜ਼ਾਰ ਤੋਂ ਵੱਧ ਪੱਤਰ ਵੰਡੇ ਹਨ।
-
हर साल 2 करोड़ नौकरी देने के अपने वादे को पूरा करने में फेल होने के बाद।
— Jairam Ramesh (@Jairam_Ramesh) August 28, 2023 " class="align-text-top noRightClick twitterSection" data="
नोटबंदी, गलत ढंग से डिज़ाइन की गई GST और बिना किसी तैयारी के अचानक लॉकडाउन से MSME सेक्टर को बर्बाद करने के बाद।
9 वर्षों से अधिक समय तक युवाओं की आशा और आकांक्षा को धोखा देने के बाद, प्रधानमंत्री चुनावी…
">हर साल 2 करोड़ नौकरी देने के अपने वादे को पूरा करने में फेल होने के बाद।
— Jairam Ramesh (@Jairam_Ramesh) August 28, 2023
नोटबंदी, गलत ढंग से डिज़ाइन की गई GST और बिना किसी तैयारी के अचानक लॉकडाउन से MSME सेक्टर को बर्बाद करने के बाद।
9 वर्षों से अधिक समय तक युवाओं की आशा और आकांक्षा को धोखा देने के बाद, प्रधानमंत्री चुनावी…हर साल 2 करोड़ नौकरी देने के अपने वादे को पूरा करने में फेल होने के बाद।
— Jairam Ramesh (@Jairam_Ramesh) August 28, 2023
नोटबंदी, गलत ढंग से डिज़ाइन की गई GST और बिना किसी तैयारी के अचानक लॉकडाउन से MSME सेक्टर को बर्बाद करने के बाद।
9 वर्षों से अधिक समय तक युवाओं की आशा और आकांक्षा को धोखा देने के बाद, प्रधानमंत्री चुनावी…
ਕਾਂਗਰਸ ਦੇ ਮਹਾਸਕੱਤਰ ਜੈਰਾਮ ਰਮੇਸ਼ ਨੇ ਰੁਜ਼ਗਾਰ ਮੇਲਿਆਂ ਨੂੰ 'ਸਭ ਤੋਂ ਵੱਡਾ ਜੁਮਲਾ' ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਹਰ ਸਾਲ ਦੋ ਕਰੋੜ ਨੌਕਰੀ ਪੈਦਾ ਕਰਨ ਦੇ ਅਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ 'ਅਸਫ਼ਲ' ਰਹੇ ਹਨ। ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' ਉੱਤੇ ਲਿਖਿਆ ਕਿ, 'ਹਰ ਸਾਲ ਦੋ ਕਰੋੜ ਨੌਕਰੀ ਦੇਣ ਦੇ ਅਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ...ਨੋਟਬੰਦੀ, ਗ਼ਲਤ ਢੰਗ ਨਾਲ ਤਿਆਰ ਜੀਐਸਟੀ ਅਤੇ ਬਿਨਾਂ ਕਿਸੇ ਤਿਆਰੀ ਦੇ ਅਚਾਨਕ ਲਾਕਡਾਊਨ ਲਗਾ ਕੇ ਐਮਐਸਐਮਈ ਖੇਤਰ ਨੂੰ ਬਰਬਾਦ ਕਰਨ ਤੋਂ ਬਾਅਦ...ਨੌ ਸਾਲ ਤੋਂ ਵੱਧ ਸਮੇਂ ਤੱਕ ਨੌਜਵਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰਨ ਤੋਂ ਬਾਅਦ...ਪ੍ਰਧਾਨਮੰਤਰੀ ਚੋਣਾਵੀਂ ਸਾਲ ਵਿੱਚ ਮੁਸ਼ਕਲ ਸਥਿਤੀ 'ਚ ਹਨ।'
ਉਨ੍ਹਾਂ ਕਿਹਾ ਕਿ, ਆਪਣੀ ਵਿਗੜ ਰਹੀ ਅਕਸ ਨੂੰ ਬਚਾਉਣ ਲਈ ਉਹ ਸਭ ਤੋਂ ਵੱਡੇ ਜੁਮਲੇ 'ਪ੍ਰਧਾਨ ਮੰਤਰੀ ਰੁਜ਼ਗਾਰ ਮੇਲਾ' ਲੈ ਕੇ ਆਏ ਹਨ। ਰਮੇਸ਼ ਨੇ ਦਾਅਵਾ ਕੀਤਾ ਕਿ ਨੌਕਰੀ ਮੇਲਿਆਂ ਵਿੱਚ ਜੋ ਨੌਕਰੀਆਂ ਮਿਲ ਰਹੀਆਂ ਹਨ, ਉਹ ਪਹਿਲਾਂ ਹੀ ਮਨਜ਼ੂਰ ਅਸਾਮੀਆਂ ਹਨ, ਜੋ ਪ੍ਰਸ਼ਾਸਨਿਕ ਜਾਂ ਵਿੱਤੀ ਕਾਰਨਾਂ ਕਰਕੇ ਸਾਲਾਂ ਤੋਂ ਭਰੀਆਂ ਨਹੀਂ ਗਈਆਂ ਸਨ। ਉਨ੍ਹਾਂ ਕਿਹਾ ਕਿ 'ਪ੍ਰਮੋਸ਼ਨ ਦੇ ਮਾਮਲੇ 'ਚ ਵੀ ਪ੍ਰਧਾਨ ਮੰਤਰੀ ਵੱਲੋਂ ਵੱਡੀ ਗਿਣਤੀ 'ਚ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ।'
ਉਨ੍ਹਾਂ ਕਿਹਾ, ‘ਸਰਕਾਰ ਵੱਲੋਂ ਇਨ੍ਹਾਂ ਮੇਲਿਆਂ ਰਾਹੀਂ ਨਿੱਜੀ ਤੌਰ ’ਤੇ ਲਾਭ ਉਠਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ ਕਿ ਇਹ ਰੈਗੂਲਰ ਨੌਕਰੀਆਂ ਸਿਰਫ਼ ਪ੍ਰਧਾਨ ਮੰਤਰੀ ਦੀ ਬਦੌਲਤ ਹੀ ਦਿੱਤੀਆਂ ਜਾ ਰਹੀਆਂ ਹਨ, ਜਦਕਿ ਅਸਲ ਵਿਚ ਅਜਿਹਾ ਨਹੀਂ ਹੈ।'
ਕਾਂਗਰਸ ਨੇਤਾ ਨੇ ਕਿਹਾ ਕਿ ਰੁਜ਼ਗਾਰ ਦੇ ਮੌਕੇ ਆਰਥਿਕ ਵਿਕਾਸ ਨਾਲ ਪੈਦਾ ਹੁੰਦੇ ਹਨ ਜਿਸ ਲਈ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ, 'ਪ੍ਰਧਾਨਮੰਤਰੀ ਰੁਜ਼ਗਾਰ ਮੇਲਾ ਸਿਰਫ਼ ਇੱਕ ਨੌਟੰਕੀ ਹੈ। ਇਹ ਅਤਿ ਹੰਕਾਰ, ਆਤਮ-ਮੁਗਧ ਦੇ ਨਾਲ-ਨਾਲ ਬੇਰੁਜ਼ਗਾਰੀ ਦੀ ਗੰਭੀਰ ਸਥਿਤੀ ਲਈ ਜਿੰਮੇਦਾਰੀ ਸਵੀਕਾਰ ਕਰਨ ਤੋਂ ਇਨਕਾਰ ਕਰਨ ਦਾ ਇੱਕ ਹੋਰ ਸਬੂਤ ਹੈ।' (ਪੀਟੀਆਈ-ਭਾਸ਼ਾ)