ਨਵੀਂ ਦਿੱਲੀ: ਸੀਨੀਅਰ ਕਾਂਗਰਸੀ (congress senior) ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਪ੍ਰਸਾਦ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਸਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।
ਇਹ ਵੀ ਪੜੋ: Live in a relationship:ਬਿਨਾਂ ਵਿਆਹ ਇਕ ਦੂਜੇ ਨਾਲ ਰਹਿਣਾ ਕੋਈ ਅਪਰਾਧ ਨਹੀਂ :ਹਾਈ ਕੋਰਟ
ਕਾਂਗਰਸ ਵਿਅਕਤੀਗਤ ਪਾਰਟੀ
ਪ੍ਰਸਾਦ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਦੱਸਦੇ ਹੋਏ ਕਿਹਾ ਕਿ ‘ਅਸੀਂ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ, ਪਰ ਸਵਾਲ ਇਹ ਹੈ ਕਿ ਮੈਂ ਕਿਸ ਪਾਰਟੀ ਵਿੱਚ ਜਾ ਰਿਹਾ ਹਾਂ ਅਤੇ ਕਿਉਂ ਅੱਜ ਦੇਸ਼ ਵਿੱਚ ਕੇਵਲ ਭਾਜਪਾ ਹੀ ਸਹੀ ਅਰਥਾਂ ਵਿੱਚ ਸੰਸਥਾਗਤ ਪਾਰਟੀ ਹੈ, ਬਾਕੀ ਪਾਰਟੀਆਂ ਵਿਅਕਤੀਗਤ ਪਾਰਟੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਚੁਣੌਤੀਆਂ ਦਾ ਸਾਡੇ ਦੇਸ਼ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਅੱਜ ਦੇਸ਼ ਦੇ ਹਿੱਤ ਵਿੱਚ ਜੇ ਕੋਈ ਪਾਰਟੀ ਅਤੇ ਕੋਈ ਵੀ ਆਗੂ ਸਭ ਤੋਂ ਦ੍ਰਿੜਤਾ ਨਾਲ ਖੜਾ ਹੈ ਤਾਂ ਉਹ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਕਾਂਗਰਸ ’ਚ ਆਪਣੇ ਲੋਕਾਂ ਲਈ ਨਹੀਂ ਕਰ ਪਾ ਰਿਹਾ ਸੀ ਕੰਮ
ਕਾਂਗਰਸ ਛੱਡਣ ਦੇ ਕਾਰਨਾਂ ਬਾਰੇ ਦੱਸਦਿਆਂ ਜਿਤਿਨ ਪ੍ਰਸਾਦ ਨੇ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਜੇ ਤੁਸੀਂ ਆਪਣੇ ਲੋਕਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ ਜਾਂ ਉਨ੍ਹਾਂ ਲਈ ਕੰਮ ਨਹੀਂ ਕਰ ਸਕਦੇ ਤਾਂ ਪਾਰਟੀ ਵਿੱਚ ਬਣਨ ਦੀ ਕੀ ਸਾਰਥਕਤਾ ਹੈ। ਮੈਂ ਮਹਿਸੂਸ ਕੀਤਾ ਕਿ ਮੈਂ ਕਾਂਗਰਸ ਵਿੱਚ ਅਜਿਹਾ ਕਰਨ ਵਿੱਚ ਅਸਮਰੱਥ ਹਾਂ। ਮੈਂ ਕਾਂਗਰਸ ਦੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨੇ ਸਾਲਾਂ ਲਈ ਆਸ਼ੀਰਵਾਦ ਦਿੱਤਾ ਪਰ ਹੁਣ ਮੈਂ ਇੱਕ ਸਮਰਪਿਤ ਭਾਜਪਾ ਵਰਕਰ ਵੱਜੋਂ ਕੰਮ ਕਰਾਂਗਾ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਿਤਿਨ ਪ੍ਰਸਾਦ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਰਿਹਾਇਸ਼ ਗਏ ਸਨ।
ਅਨਿਲ ਬਲੂਨੀ ਨੇ ਟਵੀਟ ਕਰਕੇ ਦਿੱਤੀ ਸੀ ਜਾਣਕਾਰੀ
ਉੱਤਰਾਖੰਡ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਕੋਈ ਵੀ ਵੱਡਾ ਚਿਹਰਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਜਿਤਿਨ ਪ੍ਰਸਾਦ ਉੱਤਰ ਪ੍ਰਦੇਸ਼ ਵਿੱਚ ਇੱਕ ਪ੍ਰਮੁੱਖ ਕਾਂਗਰਸੀ ਆਗੂ ਹਨ। ਪ੍ਰਸਾਦ ਦੇ ਜਾਣ ਨਾਲ ਕਾਂਗਰਸ ਦੀ ਉੱਤਰ ਪ੍ਰਦੇਸ਼ ਵਿੱਚ ਵਾਪਸੀ ਦੀਆਂ ਯੋਜਨਾਵਾਂ ਉੱਤੇ ਅਸਰ ਪੈ ਸਕਦਾ ਹੈ। ਫਿਲਹਾਲ ਕਾਂਗਰਸ ਪ੍ਰਿਅੰਕਾ ਗਾਂਧੀ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਵਿੱਚ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਹ ਵੀ ਪੜੋ: ਬਾਰਬਰਾ ਨੇ ਖੋਲ੍ਹੀ ਮੇਹੁਲ ਚੋਕਸੀ ਦੀ ਪੋਲ, ਕੀਤਾ ਹੈਰਾਨ ਕਰਨ ਵਾਲਾ ਖੁਲਾਸਾ