ਜੈਪੁਰ: ਕਾਂਗਰਸ ਪਾਰਟੀ (Congress party) ਨੇ ਸੂਬਾ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਮੰਗਲਵਾਰ ਨੂੰ ਮੀਟਿੰਗ (Meeting) ਬੁਲਾਈ ਹੈ। ਜਾਣਕਾਰੀ ਮੁਤਾਬਕ ਪਾਰਟੀ ਦਫਤਰ 'ਚ ਬੈਠਕ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਇਸ ਮੀਟਿੰਗ (Meeting) ਦੀ ਪ੍ਰਧਾਨਗੀ ਕਰ ਰਹੀ ਹੈ। ਇਸ ਮੀਟਿੰਗ (Meeting) ਵਿਚ ਮਹਿੰਗਾਈ ਦੇ ਖਿਲਾਫ ਅੰਦੋਲਨ ਅਤੇ ਪੰਜ ਸੂਬਿਆਂ ਵਿਚ ਚੋਣ ਤਿਆਰੀਆਂ 'ਤੇ ਚਰਚਾ ਕੀਤੀ ਜਾਵੇਗੀ।
ਹਰੀਸ਼ ਚੌਧਰੀ ਦੇ ਨਾਲ ਪਹੁੰਚੇ ਸਿੱਧੂ
ਕਾਂਗਰਸ ਦਫਤਰ (Congress Office) 'ਤੇ ਇੰਚਰਾਜ ਅਤੇ ਪੀ.ਸੀ.ਸੀ. (Incharge and PCC) ਪ੍ਰਧਾਨਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਸ਼ਾਮਲ ਹੋਣ ਲਈ ਪੰਜਾਬ ਇੰਚਾਰਜ ਹਰੀਸ਼ ਚੌਧਰੀ (Punjab Incharge Harish Chaudhary) ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Pradesh President Navjot Singh Sidhu) ਇਕੱਠੇ ਕਾਂਗਰਸ ਦਫਤਰ (Congress headquarters) ਪਹੁੰਚੇ। ਇਸ ਮੀਟਿੰਗ ਵਿਚ ਰਾਜਸਥਾਨ ਪੀ.ਸੀ.ਸੀ. ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ (Rajasthan PCC President Govind Singh Dotasra), ਗੁਜਰਾਤ ਇੰਚਾਰਜ ਰਖੂ ਸ਼ਰਮਾ (Rakhu Sharma in charge of Gujarat), ਰਾਜਸਥਾਨ ਕਾਂਗਰਸ ਇੰਚਾਰਜ ਅਜੇ ਮਾਕਨ (Rajasthan Congress in-charge Ajay Maken) ਅਤੇ ਅਸਮ ਕਾਂਗਰਸ ਇੰਚਾਰਜ ਭੰਵਰ ਜਤਿੰਦਰ (Assam Congress in-charge Bhanwar Jatinder) ਵੀ ਮੌਜੂਦ ਹਨ।
ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਵਿਚਾਲੇ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (State President Navjot Singh Sidhu) ਵੀ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ (Punjab Congress in-charge Harish Chaudhary) ਦੇ ਨਾਲ ਪਹੁੰਚੇ ਹਨ। ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੇ ਮੱਦੇਨਜ਼ਰ ਕੇਂਦਰੀ ਅਗਵਾਈ ਨੂੰ ਮੌਜੂਦਾ ਸਿਆਸੀ ਸਥਿਤੀ ਤੋਂ ਜਾਣੂੰ ਕਰਵਾ ਸਕਦੇ ਹਨ।
ਦੱਸ ਦਈਏ ਕਿ ਇਹ ਮੀਟਿੰਗ ਇਕ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਗਠਨਾਤਮਕ ਚੋਣਾਂ ਦੀ ਪ੍ਰਕਿਰਿਆ ਦਾ ਹਿੱਸਾ ਹੈ। ਜਿਸ ਦਾ ਫੈਸਲਾ ਪਿਛਲੇ ਹਫਤੇ ਆਯੋਜਿਤ ਕਾਂਗਰਸ ਕਾਰਜ ਕਮੇਟੀ (Congress Working Committee) (ਸੀ.ਡਬਲਿਊ.ਸੀ.) ਦੀ ਮੀਟਿੰਗ ਵਿਚ ਲਿਆ ਗਿਆ ਸੀ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਭਲਕੇ ਕਰਨਗੇ ਪ੍ਰੈਸ ਕਾਨਫਰੰਸ