ETV Bharat / bharat

ਕਾਂਗਰਸ ਪਾਰਟੀ ਨੇ ਲਾਇਆ ਇਲਜ਼ਾਮ, ਭਾਰਤ ਰਾਸ਼ਟਰ ਸਮਿਤੀ ਖੰਮਮ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਪਾ ਰਹੀ ਹੈ ਰੁਕਾਵਟ

author img

By

Published : Jul 2, 2023, 5:00 PM IST

ਤੇਲੰਗਾਨਾ ਦੇ ਖੰਮਮ ਵਿੱਚ ਸਾਬਕਾ ਸੰਸਦ ਮੈਂਬਰ ਪੋਂਗੁਲੇਤੀ ਸ਼੍ਰੀਨਿਵਾਸ ਰੈੱਡੀ ਨੇ ਐਤਵਾਰ ਨੂੰ ਇਲਜ਼ਾਮ ਲਾਇਆ ਕਿ ਭਾਰਤ ਰਾਸ਼ਟਰ ਸਮਿਤੀ ਸਰਕਾਰ ਐਤਵਾਰ ਸ਼ਾਮ ਨੂੰ ਇੱਥੇ ਹੋਣ ਵਾਲੀ ਰਾਹੁਲ ਗਾਂਧੀ ਦੀ ਮੀਟਿੰਗ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕਰਨ।

CONGRESS PARTY ALLEGES BHARAT RASHTRA SAMITHI IS OBSTRUCTING RAHUL GANDHI MEETING IN KHAMMAM
ਕਾਂਗਰਸ ਪਾਰਟੀ ਨੇ ਲਾਇਆ ਇਲਜ਼ਾਮ, ਭਾਰਤ ਰਾਸ਼ਟਰ ਸਮਿਤੀ ਖੰਮਮ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਪਾ ਰਹੀ ਹੈ ਰੁਕਾਵਟ

ਖੰਮਮ: ਸਾਬਕਾ ਸੰਸਦ ਮੈਂਬਰ ਪੋਂਗੁਲੇਤੀ ਸ੍ਰੀਨਿਵਾਸ ਰੈਡੀ ਨੇ ਦੋਸ਼ ਲਾਇਆ ਹੈ ਕਿ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਸਰਕਾਰ ਐਤਵਾਰ ਸ਼ਾਮ ਨੂੰ ਇੱਥੇ ਹੋਣ ਵਾਲੀ ਰਾਹੁਲ ਗਾਂਧੀ ਦੀ ਮੀਟਿੰਗ ਵਿੱਚ ਅੜਿੱਕਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਲਈ ਲੋਕਾਂ ਨੂੰ ਲਿਆਉਣ ਲਈ ਕਿਰਾਏ ’ਤੇ ਲਏ ਸੈਂਕੜੇ ਨਿੱਜੀ ਵਾਹਨ ਹਾਕਮ ਧਿਰ ਦੇ ਦਬਾਅ ਹੇਠ ਅਧਿਕਾਰੀਆਂ ਨੇ ਜ਼ਬਤ ਕਰ ਲਏ ਹਨ। ਸ੍ਰੀਨਿਵਾਸ ਰੈੱਡੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੀਆਰਐਸ ਭਾਵੇਂ ਕਿੰਨੀਆਂ ਵੀ ਰੁਕਾਵਟਾਂ ਖੜ੍ਹੀਆਂ ਕਰੇ, ਮੀਟਿੰਗ ਫਿਰ ਵੀ ਸ਼ਾਨਦਾਰ ਹੀ ਹੋਵੇਗੀ।

ਗੱਡੀਆਂ ਦੇ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਬਤ : ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਜਨਤਕ ਮੀਟਿੰਗ ਲਈ ਲੋਕਾਂ ਨੂੰ ਲਿਜਾਣ ਲਈ ਕਿਰਾਏ 'ਤੇ ਬੱਸਾਂ ਦੇਣ ਤੋਂ ਇਨਕਾਰ ਕਰ ਦਿੱਤਾ। ਬੀਆਰਐਸ ਪ੍ਰਾਈਵੇਟ ਵਾਹਨਾਂ ਨੂੰ ਵੀ ਖੰਮ ਵਿੱਚ ਲੋਕਾਂ ਨੂੰ ਲਿਆਉਣ ਤੋਂ ਰੋਕ ਰਿਹਾ ਹੈ। ਇਨ੍ਹਾਂ ਕੋਲੋਂ 1700 ਨਿੱਜੀ ਗੱਡੀਆਂ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਬਤ ਕੀਤੇ ਗਏ ਹਨ। ਸ੍ਰੀਨਿਵਾਸ ਰੈਡੀ ਨੇ ਕਿਹਾ ਕਿ ਪ੍ਰਾਈਵੇਟ ਵਾਹਨ ਚਾਲਕਾਂ ਨੂੰ ਕਾਂਗਰਸ ਪਾਰਟੀ ਨੂੰ ਜਨਤਕ ਮੀਟਿੰਗਾਂ ਲਈ ਆਪਣੇ ਵਾਹਨ ਨਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਜਨ ਸਭਾ ਨੂੰ ਸਫਲ ਬਣਾਉਣ ਲਈ ਆਪਣੇ ਸਮਰਥਕਾਂ ਨੂੰ ਅਪੀਲ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਭਾਵੁਕ ਹੋ ਗਏ। ਉਨ੍ਹਾਂ ਸੱਤਾਧਾਰੀ ਧਿਰ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸ਼ਾਂਤਮਈ ਢੰਗ ਨਾਲ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਆਰਐਸ ਅਤੇ ਮੁੱਖ ਮੰਤਰੀ ਕੇਸੀਆਰ ਦਾ ਪਤਨ ਇਸ ਜਨ ਸਭਾ ਤੋਂ ਸ਼ੁਰੂ ਹੋਵੇਗਾ। ਮੀਟਿੰਗ ਲਈ ਕਾਂਗਰਸ ਪਾਰਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਸ ਮੀਟਿੰਗ ਵਿੱਚ ਸ੍ਰੀਨਿਵਾਸ ਰੈਡੀ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ। ਕਾਂਗਰਸੀ ਆਗੂਆਂ ਨੂੰ ਭਰੋਸਾ ਹੈ ਕਿ ਇਹ ਮੀਟਿੰਗ ਪਾਰਟੀ ਵਿੱਚ ਨਵਾਂ ਜੋਸ਼ ਭਰੇਗੀ ਅਤੇ ਪਾਰਟੀ ਨੂੰ ਸੂਬੇ ਵਿੱਚ ਸੱਤਾ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਹੁਲਾਰਾ ਦੇਵੇਗੀ। ਖੰਮਮ 'ਚ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਪ੍ਰਬੰਧਾਂ 'ਚ ਵਿਘਨ ਪਿਆ ਹੈ। ਹਾਲਾਂਕਿ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਨਾਲ ਜਨ ਸਭਾ ਦੇ ਆਯੋਜਨ 'ਤੇ ਕੋਈ ਅਸਰ ਨਹੀਂ ਪਵੇਗਾ। (ਆਈਏਐਨਐਸ)

ETV Bharat Logo

Copyright © 2024 Ushodaya Enterprises Pvt. Ltd., All Rights Reserved.