ETV Bharat / bharat

ਕਪਿਲ ਸਿੱਬਲ ਦੇ ਘਰ ਬਾਹਰ ਹੰਗਾਮੇ ਦੀ ਮਨੀਸ਼ ਤਿਵਾੜੀ ਤੇ ਆਨੰਦ ਸ਼ਰਮਾ ਨੇ ਕੀਤੀ ਨਿਖੇਧੀ - ਰਵੀਨ ਠੁਕਰਾਲ

ਕਪਿਲ ਸਿੱਬਲ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਦੇਰ ਰਾਤ ਨੌਜਵਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਕਪਿਲ ਸਿੱਬਲ ਦੀ ਗੱਡੀ ਦਾ ਸੀਸ਼ਾ ਵੀ ਤੋੜਿਆ ਗਿਆ ਅਤੇ ਨਾਲ ਹੀ ਸਿੱਬਲ ਦੇ ਘਰ ਵੱਲ ਟਮਾਟਰ ਵੀ ਸੁੱਟੇ ਗਏ। ਕਪਿਲ ਸਿੱਬਲ ਦੇ ਘਰ ਦੇ ਬਾਹਰ ਕੀਤੇ ਵਿਰੋਧ ਨੂੰ ਲੈਕੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਇਸ ਦੀ ਵਿਰੋਧਤਾ ਕੀਤੀ ਗਈ ਹੈ।

ਕਪਿਲ ਸਿੱਬਲ ਦੇ ਘਰ ਬਾਹਰ ਕਾਂਗਰਸੀ ਵਰਕਰਾਂ ਕੀਤਾ ਪ੍ਰਦਰਸ਼ਨ,ਕਾਂਗਰਸੀ ਲੀਡਰਾਂ ਨੇ ਕੀਤੀ ਅਲੋਚਨਾ
author img

By

Published : Sep 30, 2021, 4:15 PM IST

Updated : Sep 30, 2021, 8:20 PM IST

ਨਵੀਂ ਦਿੱਲੀ: ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ (Senior Congress leader Kapil Sibal) ਨੇ ਰਾਹੁਲ ਗਾਂਧੀ (Rahul Gandhi) ਦਾ ਨਾਂ ਲਏ ਬਿਨ੍ਹਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹਾਈ ਕਮਾਂਡ (Congress High Command) ਨੂੰ ਜਲਦੀ ਤੋਂ ਜਲਦੀ ਸੀਡਬਲਯੂਸੀ (CWC) ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਲੋਕ ਕਾਂਗਰਸ ਪਾਰਟੀ (Congress Party) ਨੂੰ ਛੱਡ ਰਹੇ ਹਨ। ਸਿੱਬਲ (Kapil Sibal) ਨੇ ਕਿਹਾ ਕਿ ਕਾਂਗਰਸ ਛੱਡਣ 'ਤੇ ਲੋਕਾਂ ਦੇ ਆਪਣੇ ਆਪ 'ਤੇ ਸਵਾਲ ਹੈ।

ਕਪਿਲ ਸਿੱਬਲ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਦੇਰ ਰਾਤ ਨੌਜਵਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਕਪਿਲ ਸਿੱਬਲ ਦੀ ਗੱਡੀ ਦਾ ਸੀਸ਼ਾ ਵੀ ਤੋੜਿਆ ਗਿਆ ਅਤੇ ਨਾਲ ਹੀ ਸਿੱਬਲ ਦੇ ਘਰ ਵੱਲ ਟਮਾਟਰ ਵੀ ਸੁੱਟੇ ਗਏ। ਕਪਿਲ ਸਿੱਬਲ ਦੇ ਘਰ ਦੇ ਬਾਹਰ ਕੀਤੇ ਵਿਰੋਧ ਨੂੰ ਲੈਕੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਇਸ ਦੀ ਵਿਰੋਧਤਾ ਕੀਤੀ ਗਈ ਹੈ।

  • Unequivocally ‘condemn’orchestrated hooliganism ‘@KapilSibal ‘s residence last night.
    Those who masterminded assault must bear in mind that he fights for @INCIndia both inside & outside courts of Law
    You may find his views uncomfortable but that can not be a license for violence

    — Manish Tewari (@ManishTewari) September 30, 2021 " class="align-text-top noRightClick twitterSection" data=" ">

ਇਸ 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਘਟਨਾ ਦੀ ਵਿਰੋਧਤਾ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ। ਮੁਨੀਸ਼ ਤਿਵਾੜੀ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਨਿਰਸੰਦੇਹ ਇਸ ਗੁੰਡਾਗਰਦੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਮਲੇ ਦੇ ਸਾਜਿਸ਼ ਰਚਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਾਂਗਰਸ ਖਿਲਾਫ਼ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਵਿਚਾਰ ਅਸਹਿਜ ਹੋ ਸਕਦੇ ਹਨ ਪਰ ਇਹ ਗੁੰਡਾਗਰਦੀ ਦਾ ਲਾਇਸੰਸ ਨਹੀਂ ਦਿੰਦਾ।

  • Those who are trying to defend the‘ command performance’ last night
    This is what happened @KapilSibal ‘s house “They damaged the car. Stood on top,so it caved in .Threw tomatoes both outside and inside the house .If this is not hooliganism then what else is it “???

ਮੁਨੀਸ਼ ਤਿਵਾੜੀ ਨੇ ਕਿਹਾ ਕਿ ਕਪਿਲ ਸਿੱਬਲ ਦੀ ਕਾਰ ਦਾ ਸੀਸ਼ਾ ਤੋੜਿਆ ਗਿਆ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਅੰਦਰ ਟਮਾਟਰ ਸੁੱਟੇ ਗਏ। ਉਨ੍ਹਾਂ ਕਿਹਾ ਕਿ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ।

ਇਸ 'ਚ ਰਾਜ ਸਭਾ ਸਾਂਸਦ ਆਨੰਦ ਸ਼ਰਮਾ ਨੇ ਟਵੀਟ ਕੀਤਾ ਕਿ ਕਪਿਲ ਸਿੱਬਲ ਦੇ ਘਰ 'ਤੇ ਹਮਲੇ ਅਤੇ ਗੁੰਡਾਗਰਦੀ ਦੀਆਂ ਖ਼ਬਰਾਂ ਸੁਣ ਕੇ ਹੈਰਾਨ ਅਤੇ ਨਾਰਾਜ਼ ਹਾਂ, ਇਹ ਘਿਣਾਉਣੀ ਕਾਰਵਾਈ ਪਾਰਟੀ ਲਈ ਬਦਨਾਮੀ ਲਿਆਉਂਦੀ ਹੈ ਅਤੇ ਇਸਦੀ ਸਖ਼ਤ ਨਿੰਦਾ ਕਰਨ ਦੀ ਜ਼ਰੂਰਤ ਹੈ।

  • Congress has a history of upholding freedom of expression . differences of opinion and perception are integral to a democracy. Intolerance and violence is alien to Congress values and culture.

    — Anand Sharma (@AnandSharmaINC) September 30, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਇਤਿਹਾਸ ਹੈ। ਵਿਚਾਰਾਂ ਅਤੇ ਧਾਰਨਾਵਾਂ ਦੇ ਅੰਤਰ ਲੋਕਤੰਤਰ ਦਾ ਅਨਿੱਖੜਵਾਂ ਅੰਗ ਹਨ। ਅਸਹਿਣਸ਼ੀਲਤਾ ਅਤੇ ਹਿੰਸਾ ਕਾਂਗਰਸ ਦੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਲਈ ਪਰਦੇਸੀ ਹਨ।

ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਹੋਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਨੋਟਿਸ ਲੈਣ ਅਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਸਬੰਧੀ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਕਪਿਲ ਸਿੱਬਲ ਦੇ ਘਰ 'ਤੇ ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਵਲੋਂ ਪਾਰਟੀ ਦੀ ਲੀਡਰਸ਼ਿਪ 'ਤੇ ਸਵਾਲ ਖੜੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਲਈ ਚੰਗੀ ਗੱਲ ਨਹੀਂ ਹੈ।

  • Orchestrated hooliganism outside @KapilSibal’s residence last night is not the culture of Congress.

    If one has any difference of views, the same should be brought up and discussed at party forum.

    — Bhupinder S Hooda (@BhupinderSHooda) September 30, 2021 " class="align-text-top noRightClick twitterSection" data=" ">

ਇਸ ਸਬੰਧੀ ਭੁਪਿੰਦਰ ਸਿੰਘ ਹੁੱਡਾ ਨੇ ਬੋਲਦਿਆਂ ਕਿਹਾ ਕਿ ਬੀਤੀ ਰਾਤ ਕਪਿਲ ਸਿੱਬਲ ਦੀ ਰਿਹਾਇਸ਼ ਦੇ ਬਾਹਰ ਜੋ ਸੰਗਠਿਤ ਗੁੰਡਾਗਰਦੀ ਹੋਈ, ਉਹ ਕਾਂਗਰਸ ਦਾ ਸਭਿਆਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਦੇ ਵਿਚਾਰਾਂ ਵਿੱਚ ਕੋਈ ਅੰਤਰ ਹੈ, ਤਾਂ ਉਸ ਨੂੰ ਪਾਰਟੀ ਪੱਧਰ 'ਤੇ ਲਿਆਇਆ ਜਾਣਾ ਚਾਹੀਦਾ ਹੈ ਅਤੇ ਵਿਚਾਰਿਆ ਜਾਣਾ ਚਾਹੀਦਾ ਹੈ।

  • I feel helpless when we cannot start meaningful conversations within party forums.

    I also feel hurt and helpless when I see pictures of Congress workers raising slogans outside the residence of a colleague and MP.

    The safe harbour to which one can withdraw seems to be silence.

    — P. Chidambaram (@PChidambaram_IN) September 30, 2021 " class="align-text-top noRightClick twitterSection" data=" ">

ਇਸ ਸਬੰਧੀ ਪੀ ਚਿੰਦਬਰਮ ਨੇ ਕਿਹਾ ਕਿ ਮੈਂ ਬੇਵੱਸ ਮਹਿਸੂਸ ਕਰਦਾ ਹਾਂ ਜਦੋਂ ਅਸੀਂ ਪਾਰਟੀ ਦੇ ਅੰਦਰ ਅਰਥਪੂਰਨ ਗੱਲਬਾਤ ਸ਼ੁਰੂ ਨਹੀਂ ਕਰ ਸਕਦੇ। ਜਦੋਂ ਮੈਂ ਕਾਂਗਰਸੀ ਵਰਕਰਾਂ ਦੀਆਂ ਤਸਵੀਰਾਂ ਕਿਸੇ ਸਹਿਯੋਗੀ ਅਤੇ ਸੰਸਦ ਮੈਂਬਰ ਦੀ ਰਿਹਾਇਸ਼ ਦੇ ਬਾਹਰ ਨਾਅਰੇ ਲਗਾਉਂਦੇ ਹੋਏ ਦੇਖਦਾ ਹਾਂ ਤਾਂ ਮੈਂ ਦੁਖੀ ਅਤੇ ਬੇਬੱਸ ਮਹਿਸੂਸ ਕਰਦਾ ਹਾਂ।

ਇਹ ਵੀ ਪੜ੍ਹੋ:ਸਿੱਬਲ ਨੇ ਬਿਨ੍ਹਾਂ ਨਾਂ ਲਏ ਰਾਹੁਲ 'ਤੇ ਸਾਧਿਆ ਨਿਸ਼ਾਨਾ, ਕਿਹਾ ਜਲਦੀ ਬੁਲਾਈ ਜਾਵੇ CWC ਦੀ ਮੀਟਿੰਗ

Last Updated : Sep 30, 2021, 8:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.