ਨਵੀਂ ਦਿੱਲੀ: ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਦੋ ਵੱਖ-ਵੱਖ ਥਾਣਿਆਂ ਵਿੱਚ ਟੀਐਮਸੀ ਸੰਸਦ ਕਲਿਆਣ ਬੈਨਰਜੀ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਕ ਸ਼ਿਕਾਇਤ ਦੱਖਣੀ ਦਿੱਲੀ ਦੇ ਡਿਫੈਂਸ ਕਾਲੋਨੀ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਗਈ ਹੈ, ਜਦਕਿ ਦੂਜੀ ਸ਼ਿਕਾਇਤ ਨਿਊ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਗਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਕੁਝ ਵਕੀਲ ਡਿਫੈਂਸ ਕਾਲੋਨੀ ਪੁਲਿਸ ਸਟੇਸ਼ਨ ਪਹੁੰਚੇ ਸਨ। ਉਨ੍ਹਾਂ ਇਸ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ, ਜੋ ਕਿ ਪ੍ਰਾਪਤ ਹੋ ਗਈ ਹੈ। ਹਾਲਾਂਕਿ ਇਨ੍ਹਾਂ ਸ਼ਿਕਾਇਤਾਂ ਬਾਰੇ ਦੱਖਣੀ ਜ਼ਿਲ੍ਹੇ ਅਤੇ ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਹੈ ਪੂਰਾ ਮਾਮਲਾ : ਦਰਅਸਲ ਸੋਮਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਹੰਗਾਮੇ ਕਾਰਨ 78 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ 'ਚ ਲੋਕ ਸਭਾ ਦੇ 33 ਅਤੇ ਰਾਜ ਸਭਾ ਦੇ 45 ਸੰਸਦ ਮੈਂਬਰ ਸ਼ਾਮਲ ਹਨ। ਇਸ ਦੇ ਮੁਅੱਤਲ ਕੀਤੇ ਸੰਸਦ ਮੈਂਬਰ ਪਾਰਲੀਮੈਂਟ ਕੰਪਲੈਕਸ 'ਚ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਦੌਰਾਨ ਟੀਐਮਸੀ ਸੰਸਦ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਇਆ। ਇਸ 'ਚ ਕਲਿਆਣ ਬੈਨਰਜੀ ਧਨਖੜ ਦੀ ਨਕਲ ਕਰ ਰਹੇ ਸਨ, ਜਦਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਉਥੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਸਨ। ਜਿੱਥੇ ਜਗਦੀਪ ਧਨਖੜ ਨੇ ਉਨ੍ਹਾਂ ਦਾ ਮਜ਼ਾਕ ਉਡਾਉਣ 'ਤੇ ਤਿੱਖੀ ਟਿੱਪਣੀ ਕਰਦਿਆਂ ਇਸ ਨੂੰ ਕਿਸਾਨਾਂ ਅਤੇ ਜਾਟਾਂ ਦਾ ਅਪਮਾਨ ਦੱਸਿਆ।
-
भारत के उपराष्ट्रपति श्री जगदीप धनखड़ का ममता बनर्जी के सांसद कल्याण बनर्जी द्वारा मज़ाक उड़ाना निंदनीय है । कल्याण बनर्जी को संसद से बर्खास्त कर किसी चिड़ियाघर में भर्ती करवा देना चाहिए ।
— ANIL VIJ MINISTER HARYANA (@anilvijminister) December 20, 2023 " class="align-text-top noRightClick twitterSection" data="
">भारत के उपराष्ट्रपति श्री जगदीप धनखड़ का ममता बनर्जी के सांसद कल्याण बनर्जी द्वारा मज़ाक उड़ाना निंदनीय है । कल्याण बनर्जी को संसद से बर्खास्त कर किसी चिड़ियाघर में भर्ती करवा देना चाहिए ।
— ANIL VIJ MINISTER HARYANA (@anilvijminister) December 20, 2023भारत के उपराष्ट्रपति श्री जगदीप धनखड़ का ममता बनर्जी के सांसद कल्याण बनर्जी द्वारा मज़ाक उड़ाना निंदनीय है । कल्याण बनर्जी को संसद से बर्खास्त कर किसी चिड़ियाघर में भर्ती करवा देना चाहिए ।
— ANIL VIJ MINISTER HARYANA (@anilvijminister) December 20, 2023
ਅਨਿਲ ਵਿਜ ਨੇ ਦਿੱਤਾ ਇਹ ਬਿਆਨ: ਇਸ ਨੂੰ ਲੈਕੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਟੀਐਮਸੀ ਸੰਸਦ ਕਲਿਆਣ ਬੈਨਰਜੀ 'ਤੇ ਤਿੱਖੀ ਟਿੱਪਣੀ ਕੀਤੀ ਹੈ। ਗ੍ਰਹਿ ਮੰਤਰੀ ਵਿਜ ਨੇ ਟਵੀਟ ਕੀਤਾ ਅਤੇ ਲਿਖਿਆ- ਮਮਤਾ ਬੈਨਰਜੀ ਦੇ ਸੰਸਦ ਕਲਿਆਣ ਬੈਨਰਜੀ ਦੁਆਰਾ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣਾ ਨਿੰਦਣਯੋਗ ਹੈ। ਕਲਿਆਣ ਬੈਨਰਜੀ ਨੂੰ ਸੰਸਦ ਵਿੱਚੋਂ ਬਰਖਾਸਤ ਕਰਕੇ ਚਿੜੀਆਘਰ ਵਿੱਚ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ।
- Amritsar Police Encounter: ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਗੈਂਗਸਟਰ ਅਮਰੀ ਦੀ ਮੌਤ, ਇੱਕ ਪੁਲਿਸ ਅਧਿਕਾਰੀ ਜ਼ਖਮੀ
- ਸਾਲ 2012 ਵਿੱਚ ਦਰਜ 200 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ ਮੁਲਜ਼ਮ ਰਾਜਾ ਕੰਦੋਲਾ ਬਰੀ, ਪੁਲਿਸ ਪੇਸ਼ ਨਹੀਂ ਕਰ ਸਕੀ ਸਬੂਤ
- Lehenga Ban In Gurudwara: ਆਨੰਦ ਕਾਰਜ ਵੇਲੇ ਲਾੜੀ ਦੇ ਲਹਿੰਗਾ ਪਾਉਣ 'ਤੇ ਰੋਕ, ਲਹਿੰਗਾ ਵਪਾਰੀਆਂ ਨੇ ਕਿਹਾ- ਵਪਾਰ 'ਤੇ ਅਸਰ, ਕੈਂਸਲ ਹੋ ਰਹੀਆਂ ਨੇ ਐਡਵਾਂਸ ਬੁਕਿੰਗਾਂ
ਕਿਸਾਨਾਂ ਵਿੱਚ ਰੋਸ: ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ। ਖ਼ਬਰ ਹੈ ਕਿ ਦਿੱਲੀ-ਐਨਸੀਆਰ ਦੇ ਆਸਪਾਸ ਦੇ ਪਿੰਡਾਂ ਦੇ ਕਿਸਾਨ ਦਵਾਰਕਾ ਵਿੱਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਗੇ। 360 ਪਿੰਡਾਂ ਦੇ ਪ੍ਰਧਾਨ ਚੌਧਰੀ ਸੁਰਿੰਦਰ ਸੋਲੰਕੀ ਦਾ ਕਹਿਣਾ ਹੈ ਕਿ, 'ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਕਰਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ।'