ਅੰਬਾਲਾ: ਖੇਤੀ ਦੇ ਤਿੰਨ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਕਾਫਲਾ ਲਗਾਤਾਰ ਹਰਿਆਣਾ ਵਿੱਚ ਦਾਖਲ ਹੋ ਰਿਹਾ ਹੈ ਤਾਂ ਜੋ ਦਿੱਲੀ ਪਹੁੰਚ ਕੇ ਆਪਣੀ ਆਵਾਜ਼ ਨੂੰ ਕੇਂਦਰ ਦੀ ਸਰਕਾਰ ਤੱਕ ਪਹੁੰਚਾਈ ਜਾ ਸਕੇ। ਇਸ ਸਭ ਦੇ ਵਿਚਕਾਰ ਟੈਫਿਕ ਸਿਸਟਮ ਟੁੱਟ ਗਿਆ ਹੈ ਜਿਸ ਵਿੱਚ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਅੰਬਾਲਾ ਦੇ ਸ਼ੰਭੂ ਬਾਰਡਰ ਉੱਤੇ ਯਾਤਰੀਆਂ ਨਾਲ ਗੱਲਬਾਤ ਕੀਤੀ।
ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਕਿਲੋਮੀਟਰ ਸਮਾਨ ਨੂੰ ਸਿਰ ਉੱਤੇ ਚੁੱਕ ਅਤੇ ਬਚਿਆਂ ਨੂੰ ਚੱਕ ਕੇ ਪੈਦਲ ਹੀ ਆਪਣਾ ਸਫਰ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੜਾਈ ਕਿਸਾਨਾਂ ਅਤੇ ਸਰਕਾਰ ਵਿਚਕਾਰ ਹੈ ਅਜਿਹੇ ਵਿੱਚ ਆਮ ਲੋਕਾਂ ਖੱਜਲ-ਖੁਆਰ ਹੋ ਰਹੇ ਹਨ।
ਹਰਿਆਣਾ ਪੰਜਾਬ ਦੇ ਸਾਰੇ ਨੈਸ਼ਨਲ ਹਾਈਵੇ ਬਲਾਕ ਕੀਤਾ ਹੋਇਆ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਕਿਸੇ ਦੇ ਘਰ ਵਿਆਹ ਅਤੇ ਕਿਸੇ ਦੇ ਘਰ ਮਰਗ ਹੋਈ ਹੈ ਅਤੇ ਉਹ ਆਪਣੇ ਸਮੇਂ ਵਿੱਚ ਨਹੀਂ ਪਹੁੰਚ ਪਾ ਰਹੇ।
ਕੁਝ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪੇਪਰ ਚਲ ਰਹੇ ਹਨ ਪਰ ਅਸੀਂ ਵੀ ਸਮੇਂ ਸਿਰ ਨਹੀਂ ਪਹੁੰਚ ਪਾ ਰਹੇ।