ETV Bharat / bharat

ਹਿਮਾਚਲ 'ਚ ਚੰਦਰਾਤਲ ਬਚਾਅ ਕਾਰਜ ਆਪਰੇਸ਼ਨ ਸਫ਼ਲ, ਸਾਰੇ ਯਾਤਰੀ ਸੁਰੱਖਿਅਤ, ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਸਵੀਰ - ਹਿਮਾਚਲ ਟੂਰਿਸਟ ਰੈਸਕਿਊ ਆਪਰੇਸ਼ਨ

ਹਿਮਾਚਲ ਵਿੱਚ ਆਪਰੇਸ਼ਨ ਚੰਦਰਤਾਲ ਸੁਰੱਖਿਅਤ ਰਿਹਾ ਹੈ ਅਤੇ ਸਾਰੇ ਹੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਅ ਲਿਆ ਹੈ। ਇਸ ਨਾਲ ਜੁੜੀ ਇਕ ਵੀਡੀਓ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਟਵਿਟਰ 'ਤੇ ਸਾਂਝੀ ਕੀਤੀ ਹੈ।

CM SUKHU SHARED CHANDRATAL RESCUE OPERATION VIDEO TOURISTS RESCUED FROM CHANDRATAL IN HIMACHAL FLOODS SUKHU ON CHANDRATAL RESCUE
ਹਿਮਾਚਲ 'ਚ ਚੰਦਰਾਤਲ ਬਚਾਅ ਕਾਰਜ ਆਪਰੇਸ਼ਨ ਸਫ਼ਲ, ਸਾਰੇ ਯਾਤਰੀ ਸੁਰੱਖਿਅਤ, ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਸਵੀਰ
author img

By

Published : Jul 14, 2023, 3:14 PM IST

ਸ਼ਿਮਲਾ: ਹਿਮਾਚਲ ਵਿੱਚ ਮੀਂਹ ਦੇ ਤੇਜ਼ ਪਾਣੀ ਨਾਲ ਤਬਾਹੀ ਮਚੀ ਹੋਈ ਹੈ। ਇੱਥੇ ਕਈ ਥਾਵਾਂ ਉੱਤੇ ਦੂਸਰੇ ਸੂਬਿਆਂ ਤੋਂ ਆਏ ਸੈਲਾਨੀ ਫਸੇ ਹੋਏ ਹਨ। ਇਨ੍ਹਾਂ ਨੂੰ ਸੁਰੱਖਿਅਤ ਬਚਾਉਣ ਲਈ ਹਿਮਾਚਲ ਸਰਕਾਰ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਆਪਰੇਸ਼ਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਲਾਹੌਲ ਸਪਿਤੀ ਦੇ ਚੰਦਰਾਤਲ ਝੀਲ 'ਚ ਫਸੇ ਸੈਲਾਨੀਆਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ ਹੈ। ਇਸ ਦੌਰਾਨ ਸਾਰੇ ਹੀ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਸਬੰਧੀ ਸਾਰੀ ਜਾਣਕਾਰੀ ਵੀਡੀਓ ਦੇ ਰੂਪ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੁਣੌਤੀ ਭਰਿਆ ਕਾਰਜ ਸੀ ਅਤੇ ਇਸ ਲਈ ਕੈਬਨਿਟ ਮੰਤਰੀ ਜਗਤ ਨੇਗੀ ਅਤੇ ਸੀਪੀਐਸ ਸੰਜੇ ਅਵਸਥੀ ਸਣੇ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ।

  • All 256 stranded tourists have been successfully rescued from Chandra Taal lake and have safely reached Losar. I extend my heartfelt appreciation to the team led by Hon'ble Minister Jagat Negi and CPS @SanjayAwasthy for their exceptional efforts in orchestrating this challenging… https://t.co/Sx0hNSzmOq

    — Sukhvinder Singh Sukhu (@SukhuSukhvinder) July 13, 2023 " class="align-text-top noRightClick twitterSection" data=" ">

256 ਸੈਲਾਨੀ ਸੁਰੱਖਿਅਤ ਬਚਾਏ :
ਦਰਅਸਲ, ਹਿਮਾਚਲ ਦੇ ਚੰਦਰਤਾਲ 'ਚ ਫਸੇ ਦੂਜੇ ਸੂਬਿਆਂ ਦੇ ਤਕਰੀਬਨ 256 ਯਾਤਰੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਚੰਦਰਤਾਲ ਝੀਲ ਵਿੱਚ ਫਸੇ ਸਾਰੇ 256 ਸੈਲਾਨੀਆਂ ਨੂੰ ਪੂਰੀ ਟੀਮ ਨੇ ਮਸ਼ੱਕਤ ਨਾਲ ਕੰਮ ਕਰਦਿਆਂ ਬਚਾ ਲਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਚੁਣੌਤੀ ਵਾਲੇ ਕਾਰਜ ਲਈ ਕੈਬਨਿਟ ਮੰਤਰੀ ਜਗਤ ਨੇਗੀ ਅਤੇ ਸੀਪੀਐਸ ਸੰਜੇ ਅਵਸਥੀ ਸਮੇਤ ਪੂਰੀ ਟੀਮ ਨੇ ਕਮਾਲ ਦਾ ਕੰਮ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਇਸ ਆਪਰੇਸ਼ਨ ਵਿੱਚ ਜੁੜੇ ਹਨ।

ਟ੍ਰੈਕਿੰਗ ਕਰਨ ਲਈ ਆਏ ਸੀ ਸੈਲਾਨੀ :
ਇੱਥੇ ਜ਼ਿਕਰਯੋਗ ਹੈ ਕਿ ਹਿਮਾਚਲ ਦੇ ਲਾਹੌਲ ਸਪੀਤੀ ਜ਼ਿਲੇ ਦੇ ਦੂਰ-ਦੁਰਾਡੇ ਇਲਾਕੇ 'ਚ ਟ੍ਰੈਕਿੰਗ ਕਰਨ ਲਈ ਆਏ ਕਰੀਬ 256 ਸੈਲਾਨੀ ਮੀਂਹ ਅਤੇ ਤੇਜ਼ ਪਾਣੀ ਕਾਰਨ ਚੰਦਰਤਾਲ ਝੀਲ ਲਾਗੇ ਫਸ ਗਏ ਸਨ। ਇਨ੍ਹਾਂ ਯਾਤਰੀਆਂ ਦਾ ਇਸ ਥਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਸੀ ਪਰ ਸਰਕਾਰ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਟੀਮਾਂ ਨੇ ਸਾਰੇ ਹੀ ਸੈਲਾਨੀਆਂ ਨੂੰ ਬਚਾ ਲਿਆ ਅਤੇ ਹੁਣ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਵੱਲ ਸੁਰੱਖਿਅਤ ਤਰੀਕੇ ਨਾਲ ਤੋਰਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.