ETV Bharat / bharat

ਝੋਨੇ ਦੀ ਖਰੀਦ 'ਤੇ ਕਿਸਾਨਾਂ ਨੂੰ ਗੁੰਮਰਾਹ ਦੀ ਕੋਸ਼ਿਸ਼ ਕਰ ਰਹੀ ਭਾਜਪਾ- ਸੀਐਮ ਬਘੇਲ

author img

By

Published : Nov 8, 2020, 8:52 AM IST

ਝੋਨੇ ਦੀ ਖਰੀਦ ਨੂੰ ਲੈ ਕੇ ਭਾਜਪਾ ਲਗਾਤਾਰ ਸੂਬਾ ਸਰਕਾਰ ਦਾ ਘਿਰਾਓ ਕਰ ਰਹੀ ਹੈ। ਸੀਐਮ ਭੁਪੇਸ਼ ਬਘੇਲ ਨੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ ਕਿਹਾ ਕਿ ਭਾਜਪਾ ਨੇ ਕਿਸਾਨਾਂ ਨੂੰ ਹਮੇਸ਼ਾ ਧੋਖਾ ਹੀ ਦਿੱਤਾ ਹੈ।

ਝੋਨੇ ਦੀ ਖਰੀਦ 'ਤੇ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ

ਰਾਏਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਭਾਜਪਾ ਪਾਰਟੀ ਝੋਨੇ ਦੀ ਖਰੀਦ ਦੇ ਮੁੱਦੇ ‘ਤੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਬਾਰਦਾਨੇ ਦੀ ਘਾਟ ਹੈ। ਜੂਟ ਕਮਿਸ਼ਨਰ ਨੂੰ ਸੂਬੇ ਵੱਲੋਂ ਸਾਢੇ ਤਿੰਨ ਲੱਖ ਗਠਾਨ ਦੀ ਡਿਮਾਂਡ ਭੇਜੀ ਗਈ ਸੀ। ਉਨ੍ਹਾਂ ਨੇ 1 ਲੱਖ 43 ਹਜ਼ਾਰ ਗਠਾਨ ਦੀ ਮੰਜੂਰੀ ਦੇ ਦਿੱਤੀ ਹੈ। ਉਹ ਇੱਕਠੇ ਨਹੀਂ ਦਿੱਤੇ ਜਾ ਰਹੇ, ਤਾਂ ਅਜਿਹੇ ਹਲਾਤਾਂ 'ਚ ਝੋਨੇ ਦੀ ਖਰੀਦ ਕਿਵੇਂ ਸੁਰੂ ਹੋ ਸਕੇਗੀ।

ਭੁਪੇਸ਼ ਬਘੇਲ ਨੇ ਕਿਹਾ ਕਿ ਭਾਜਪਾ ਦੇ ਲੋਕ ਕਿਸਾਨਾਂ ਨੂੰ ਭੜਕਾਉਣ ਲਈ ਕੰਮ ਕਰ ਰਹੇ ਹਨ। ਜਦੋਂ ਜੂਟ ਮਿਲਾਂ ਬੰਦ ਹੋਣਗੀਆਂ ਤਾਂ ਬਾਰਦਾਨੇ ਕਿਵੇਂ ਬਣਨਗੇ? ਕਿਸਾਨ ਇਹ ਗੱਲ ਜਾਣਦੇ ਹਨ ਤੇ ਉਹ ਇਸ ਤੋਂ ਭੱਟਕਣ ਵਾਲੇ ਨਹੀਂ। ਇਸ ਤੋਂ ਪਹਿਲਾਂ ਵੀ ਸੀਐਮ ਭੁਪੇਸ਼ ਬਘੇਲ ਨੇ ਕਿਹਾ ਸੀ ਕਿ ਉਹ ਸਾਬਕਾ ਸੀਐਮ ਰਮਨ ਸਿੰਘ ਨਾਲੋਂ ਵੱਧ ਖੇਤੀਬਾੜੀ ਬਾਰੇ ਜਾਣਦੇ ਹਨ। ਸੂਬੇ ਅੰਦਰ ਝੋਨੇ ਦੀ ਖਰੀਦ 'ਚ ਦੇਰੀ ਨਾਲ ਜਿਥੇ ਇੱਕ ਪਾਸੇ ਕਿਸਾਨ ਨਰਾਜ਼ ਹਨ, ਉਥੇ ਹੀ ਵਿਰੋਧੀ ਪੱਖ ਵੀ ਸਰਕਾਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਬਿਹਾਰ 'ਚ ਬਣੇਗੀ ਮਹਾਂਗਠਜੋੜ ਵਾਲੀ ਸਰਕਾਰ

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੇ ਦੌਰਾਨ ਬਿਹਾਰ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਜਸਵੀ ਯਾਦਵ ਦੀ ਅਗਵਾਈ 'ਚ ਮਹਾਂਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਸੀਐਮ ਬਿਹਾਰ ਚੋਣਾਂ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਵੀ ਰਹੇ ਹਨ। ਚੋਣਾਂ ਦੌਰਾਨ ਉਨ੍ਹਾਂ ਨੇ ਬਿਹਾਰ 'ਚ ਕਈ ਜਨਤਕ ਰੈਲੀਆਂ ਕੀਤੀਆਂ।

ਮਰਵਾਹੀ ਉਪਚੋਣਾਂ 'ਚ ਜਿੱਤ ਦਾ ਦਾਅਵਾ

ਇਸ ਦੇ ਨਾਲ ਹੀ ਮਰਵਾਹੀ ਵਿਧਾਨ ਸਭਾ ਉਪ-ਚੋਣ 'ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਜੁੜੇ ਵਿਰੋਧੀ ਦੋਸ਼ਾਂ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਲੋਕ ਆਪਣਾ ਤਜ਼ਰਬਾ ਦੱਸ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.