ਜੈਪੁਰ: ਹਾਲ ਹੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੇਸ਼ ਦੇ ਕਈ ਰਾਜਾਂ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਬੀਜੇਪੀ ਅਤੇ ਆਰਐਸਐਸ ਉੱਤੇ ਨਿਸ਼ਾਨਾ ਸਾਧਿਆ (Gehlot targets BJP and RSS over riots) ਹੈ। ਸੀਐਮ ਗਹਿਲੋਤ ਨੇ ਕਿਹਾ ਕਿ ਜਿੱਥੇ ਵੀ ਦੰਗੇ ਹੋ ਰਹੇ ਹਨ, ਉਸ ਦਾ ਫਾਇਦਾ ਭਾਜਪਾ ਨੂੰ ਮਿਲ ਰਿਹਾ ਹੈ। ਜਿਸ ਪਾਰਟੀ ਨੂੰ ਦੰਗਿਆਂ ਦਾ ਫਾਇਦਾ ਹੋ ਰਿਹਾ ਹੈ, ਸਮਝੋ ਕਿ ਉਹੀ ਪਾਰਟੀ ਦੰਗੇ ਕਰਵਾ ਰਹੀ ਹੈ। ਦੰਗਿਆਂ ਦੇ ਜਿੰਨੇ ਵੀ ਦੋਸ਼ੀ ਫੜੇ ਜਾ ਰਹੇ ਹਨ, ਉਹ ਸਾਰੇ ਭਾਜਪਾ ਅਤੇ ਆਰਐਸਐਸ ਦੇ ਪਿਛੋਕੜ ਵਾਲੇ ਹਨ, ਇਟਲੀ ਦੇ ਨਹੀਂ ਹੈ।
ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਨੂੰ ਦੰਗਿਆਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈ। ਹਰ ਕੋਈ ਜਾਣਦਾ ਹੈ ਕਿ ਜਿੱਥੇ ਕਿਤੇ ਵੀ ਦੰਗੇ ਹੋ ਰਹੇ ਹਨ, ਉਹ ਕਾਂਗਰਸ ਨੂੰ ਬਦਨਾਮ ਕਰ ਰਹੇ ਹਨ। ਕਾਂਗਰਸ ਦੰਗੇ ਕਿਉਂ ਕਰਵਾਏਗੀ? ਗਹਿਲੋਤ ਨੇ ਕਿਹਾ ਕਿ ਭਾਜਪਾ ਦਾ ਏਜੰਡਾ ਹਿੰਦੂਤਵ ਦਾ ਹੈ ਜਿਸ ਕਾਰਨ ਉਹ ਦੰਗੇ ਕਰਵਾ ਰਹੇ ਹਨ। ਚੋਣਾਂ ਦਾ ਧਰੁਵੀਕਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਬਾਰੇ ਦੁਨੀਆਂ ਕੀ ਸੋਚੇਗੀ ਕਿ ਭਾਜਪਾ ਚੋਣਾਂ ਦੌਰਾਨ 403 ਟਿਕਟਾਂ ਵਿੱਚੋਂ ਘੱਟ ਗਿਣਤੀਆਂ ਨੂੰ ਇੱਕ ਵੀ ਟਿਕਟ ਨਹੀਂ ਦੇ ਰਹੀ। ਦੁਨੀਆਂ ਨੂੰ ਕੀ ਸੁਨੇਹਾ ਜਾ ਰਿਹਾ ਹੈ?
ਗਹਿਲੋਤ ਨੇ ਕਿਹਾ ਕਿ ਦੁਨੀਆ 'ਚ ਜਦੋਂ ਕੋਈ ਚਰਚਾ ਹੁੰਦੀ ਤਾਂ ਉਸ 'ਚ ਜ਼ਰੂਰ ਜ਼ਿਕਰ ਹੁੰਦਾ। ਉੱਤਰ ਪ੍ਰਦੇਸ਼ ਵਿਚ ਭਾਜਪਾ ਸੱਤਾਧਾਰੀ ਪਾਰਟੀ ਹੈ ਅਤੇ ਉਥੇ 403 ਵਿਧਾਨ ਸਭਾ ਸੀਟਾਂ ਵਿਚੋਂ ਕਿਸੇ ਵੀ ਘੱਟ ਗਿਣਤੀ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਭਾਜਪਾ ਹਿੰਦੂਤਵ ਵੋਟਾਂ ਲਈ ਦੇਸ਼ ਨੂੰ ਵੰਡ ਰਹੀ ਹੈ। ਕਦ ਤੱਕ ਹਿੰਦੂਤਵ ਦੇ ਨਾਮ ਤੇ ਇਸ ਤਰਾਂ ਦੀ ਰਾਜਨੀਤੀ ਕਰਦੇ ਰਹਾਂਗੇ।
ਮਹਿੰਗਾਈ ਤੇ ਰੁਜ਼ਗਾਰ 'ਤੇ ਕੋਈ ਚਰਚਾ ਨਹੀਂ : ਗਹਿਲੋਤ ਨੇ ਕਿਹਾ ਕਿ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਹਨ। ਇਸ ਬਾਰੇ ਕੋਈ ਨਹੀਂ ਸੋਚ ਰਿਹਾ। ਦੇਸ਼ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। 2 ਕਰੋੜ ਨੌਕਰੀਆਂ ਦੇਣ ਦੀ ਗੱਲ ਹੋਈ ਸੀ ਪਰ ਵਧਦੀ ਬੇਰੁਜ਼ਗਾਰੀ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਗਹਿਲੋਤ ਨੇ ਕਿਹਾ ਕਿ ਲੋਕਤੰਤਰ ਦੇਸ਼ ਨੂੰ ਸੰਵਿਧਾਨ ਨਾਲ ਚਲਾਉਂਦਾ ਹੈ ਅਤੇ ਅੱਜ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਹ ਵੀ ਪੜੋ: ਮੰਦਰ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਕੂੜੇ ਦੇ ਢੇਰ 'ਚ ਪਈ ਰਹੀ ਲੜਕੀ ਦੀ ਲਾਸ਼