ਕੁੱਲੂ: ਆਨੀ ਉਪਮੰਡਲ ਚ ਮੀਂਹ ਦੀ ਵਜ੍ਹਾ ਕਾਰਨ ਕਾਫੀ ਨੁਕਸਾਨ ਹੋਇਆ। ਉਪਮੰਡ ਦੇ ਬੁਛੈਰ ਪੰਚਾਇਤ ਦੇ ਖਾਦੀਵ ਅਤੇ ਤਰਾਲਾ ਚ ਭਾਰੀ ਮੀਂਹ ਦੇ ਚੱਲਦੇ ਬੱਦਲ ਫੱਟਿਆ ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਸੰਵਾਸਰ ਦੇ ਕੋਲ ਗੁਗਰਾ-ਜਾਓ-ਤਰਾਲਾ ਮਾਰਗ ’ਤੇ ਜਾਮ ਲੱਗ ਗਿਆ।
ਬੁਛੈਰ ਪੰਚਾਇਤ ਦੇ ਉਪਪ੍ਰਧਾਨ ਭੂਪ ਸਿੰਘ ਨੇ ਦੱਸਿਆ ਕਿ ਪਿੰਡ ਚ ਬੱਦਲ ਫੱਟਣ ਤੋਂ ਕਾਫੀ ਨੁਕਸਾਨ ਹੋਇਆ ਹੈ। ਸੇਬ ਦੇ ਬਗੀਚੇ, ਜਮੀਨ, ਮਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਬੱਦਲ ਫੱਟਣ ਤੋਂ ਬਾਅਦ ਅਚਾਨਕ ਉੱਚਾਈ ਵਾਲੇ ਖੇਤਰਾਂ ਤੋਂ ਪਾਣੀ ਦਾ ਤੇਜ਼ ਵਹਾਅ ਆ ਗਿਆ। ਇਸ ਕਾਰਣ ਲੋਕਾਂ ਚ ਅਫਰਾ ਤਫੜੀ ਮਚ ਗਈ।
ਹਾਲਾਂਕਿ ਸਮੇਂ ਰਹਿੰਦੇ ਪਿੰਡ ਦੇ ਲੋਕ ਸੁਰੱਖਿਅਤ ਥਾਂ ਤੇ ਸ਼ਿਫਟ ਹੋ ਗਏ ਸੀ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਘਰ ਦੇ ਕੋਲ ਸੜਕ ਕਿਨਾਰੇ ਖੜੀ ਗੱਡੀਆਂ ਵੀ ਹੜ੍ਹ ਦੀ ਚਪੇਟ ’ਚ ਆ ਗਈਆਂ। ਤਹਿਸੀਲਦਾਰ ਆਨੀ ਦਲੀਪ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਖਜਾਨਾ ਵਿਭਾਗ ਦੀ ਟੀਮ ਮੌਕੇ ’ਤੇ ਰਵਾਨਾ ਹੋ ਗਈ ਹੈ। ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਜਾਏਗੀ।
ਇਹ ਵੀ ਪੜੋ: ਜੰਮੂ-ਕਸ਼ਮੀਰ: ਬਾਂਦੀਪੁਰਾ ਮੁਠਭੇੜ ਵਿੱਚ 2 ਅਣਪਛਾਤੇ ਅੱਤਵਾਦੀ ਢੇਰ