ETV Bharat / bharat

ਚੀਫ਼ ਜਸਟਿਸ ਰਮਨਾ ਨੇ ਸੁਪਰੀਮ ਕੋਰਟ ਦੇ 9 ਜੱਜਾਂ ਨੂੰ ਚੁਕਾਈ ਸਹੁੰ - Justice Jitendra Kumar Maheshwari

ਭਾਰਤ ਦੇ ਚੀਫ ਜਸਟਿਸ (ਸੀਜੇਆਈ) ਐਨਵੀ ਰਮਨਾ ਨੇ ਮੰਗਲਵਾਰ ਨੂੰ ਤਿੰਨ ਨਵੇਂ ਜੱਜਾਂ ਸਮੇਤ ਨੌਂ ਨਵੇਂ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਅਹੁਦੇ ਦੀ ਸਹੁੰ ਚੁਕਾਈ। ਇਸ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 33 ਹੋ ਜਾਵੇਗੀ।

ਚੀਫ਼ ਜਸਟਿਸ ਰਮਨਾ ਨੇ ਸੁਪਰੀਮ ਕੋਰਟ ਦੇ 9 ਜੱਜਾਂ ਨੂੰ ਚੁਕਾਈ ਸਹੁੰ

author img

By

Published : Aug 31, 2021, 11:10 AM IST

Updated : Aug 31, 2021, 1:20 PM IST

ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (ਸੀਜੇਆਈ) ਐਨਵੀ ਰਮਨਾ ਨੇ ਮੰਗਲਵਾਰ ਨੂੰ ਤਿੰਨ ਨਵੇਂ ਜੱਜਾਂ ਸਮੇਤ ਨੌਂ ਨਵੇਂ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਅਹੁਦੇ ਦੀ ਸਹੁੰ ਚੁਕਾਈ। ਇਸ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 33 ਹੋ ਗਈ ਹੈ।

ਚੀਫ਼ ਜਸਟਿਸ ਰਮਨਾ ਨੇ ਸੁਪਰੀਮ ਕੋਰਟ ਦੇ 9 ਜੱਜਾਂ ਨੂੰ ਚੁਕਾਈ ਸਹੁੰ
ਚੀਫ਼ ਜਸਟਿਸ ਰਮਨਾ ਨੇ ਸੁਪਰੀਮ ਕੋਰਟ ਦੇ 9 ਜੱਜਾਂ ਨੂੰ ਚੁਕਾਈ ਸਹੁੰ

ਸੁਪਰੀਮ ਕੋਰਟ ਨੂੰ ਮੰਗਲਵਾਰ ਨੂੰ 9 ਨਵੇਂ ਜੱਜ ਮਿਲ ਗਏ ਹਨ। ਕਾਲੇਜਿਅਮ ਨੂੰ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਨੇ ਇਨ੍ਹਾਂ ਸਾਰੇ ਜਜਾਂ ਦੀ ਨਿਯੁਕਤੀ ਦੇ ਵਾਰੰਟ ’ਤੇ ਸਾਈਨ ਕਰ ਦਿੱਤੇ ਸੀ। ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਨੌਂ ਜੱਜ ਇੱਕੋ ਸਮੇਂ ਅਹੁਦੇ ਦੀ ਸਹੁੰ ਚੁੱਕੀ ਹੈ। ਜਾਣਕਾਰੀ ਅਨੁਸਾਰ ਸਹੁੰ ਚੁੱਕ ਸਮਾਗਮ ਕੋਰਟ ਰੂਮ ਦੀ ਥਾਂ ਆਡੀਟੋਰੀਅਮ ਵਿੱਚ ਹੋਈ।

ਜਸਟਿਸ ਅਭੈ ਸ੍ਰੀਨਿਵਾਸ ਓਕਾ, ਸੀਟੀ ਰਵੀ ਕੁਮਾਰ, ਅਤੇ ਜਸਟਿਸ ਐਮ ਐਮ ਸੁੰਦਰੇਸ਼

ਰਵਾਇਤੀ ਤੌਰ 'ਤੇ, ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੀਫ ਜਸਟਿਸ ਦੇ ਕੋਰਟ ਰੂਮ ਵਿੱਚ ਦਿੱਤੀ ਜਾਂਦੀ ਹੈ। ਮੰਗਲਵਾਰ ਨੂੰ 9 ਨਵੇਂ ਜੱਜਾਂ ਦੇ ਸਹੁੰ ਚੁੱਕਣ ਨਾਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਮੇਤ ਜੱਜਾਂ ਦੀ ਗਿਣਤੀ 33 ਹੋ ਗਈ ਹੈ। ਸੁਪਰੀਮ ਕੋਰਟ ਵਿੱਚ ਸੀਜੇਆਈ ਸਮੇਤ ਕੁੱਲ 34 ਜੱਜ ਹੋ ਸਕਦੇ ਹਨ।

ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: ਹਰੀਸ਼ ਰਾਵਤ ਅੱਜ ਆਉਣਗੇ ਚੰਡੀਗੜ੍ਹ

ਸਿਖਰਲੀ ਅਦਾਲਤ ਦੇ ਲੋਕ ਸੰਪਰਕ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਨੌਂ ਜੱਜ ਇੱਕੋ ਵਾਰ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ ਸਮਾਗਮ ਸਥਾਨ ਨੂੰ ਆਡੀਟੋਰੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਕੋਵਿਡ-19 ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ।

ਸਿਖਰਲੀ ਅਦਾਲਤ ਦੇ ਜਜਾਂ ਵਜੋਂ ਅਹੁਦੇ ਦੀ ਸਹੁੰ ਚੁੱਕਣ ਵਾਲੇ ਨੌਂ ਨਵੇਂ ਜੱਜਾਂ ਵਿੱਚੋਂ ਜਸਟਿਸ ਅਭੈ ਸ਼੍ਰੀਨਿਵਾਸ ਓਕਾ (Justice Abhay Shreeniwas Oka) (ਜੋ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਸੀ) ਜਸਟਿਸ ਵਿਕਰਮ ਨਾਥ (Justice Vikram Nath) ( ਜੋ ਗੁਜਰਾਤ ਉੱਚ ਜਜ ਦੇ ਚੀਫ ਜਸਟਿਸ ਸੀ), ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ (Justice Jitendra Kumar Maheshwari) (ਜੋ ਸਿੱਕਮ ਹਾਈ ਕੋਰਟ ਦੇ ਮੁੱਖ ਜੱਜ ਸੀ) ਜਸਟਿਸ ਹਿਮਾ ਕੋਹਲੀ (Justice Hima Kohli) ( ਜੋ ਤੇਲੰਗਾਨਾ ਹਾਈ ਕੋਰਟ ਦੇ ਮੁੱਖ ਜੱਜ ਸੀ) ਅਤੇ ਜਜ ਬੀਵੀ ਨਾਗਰਤਨਾ (Justice B V Nagarathna) (ਜੋ ਕਰਨਾਟਕ ਹਾਈ ਕੋਰਟ ਦੇ ਜੱਜ ਸੀ) ਸ਼ਾਮਲ ਹਨ।

ਜਾਰੀ ਜਾਣਕਾਰੀ ਮੁਤਾਬਿਕ ਉਨ੍ਹਾਂ ਤੋਂ ਇਲਾਵਾ ਜਸਟਿਸ ਸੀਟੀ ਰਵੀਕੁਮਾਰ (Justice C T Ravikumar) (ਜੋ ਕੇਰਲ ਹਾਈ ਕੋਰਟ ਦੀ ਜੱਜ ਸੀ) ਜਸਟਿਸ ਐਮਐਮ ਸੁੰਦਰੇਸ਼ (Justice M M Sundresh) (ਜੋ ਮਦਰਾਸ ਹਾਈ ਕੋਰਟ ਦੇ ਜੱਜ ਸੀ), ਜਸਟਿਸ ਬੇਲਾ ਐਮ ਤ੍ਰਿਵੇਦੀ (Justice Bela Trivedi) (ਜੋ ਗੁਜਰਾਤ ਹਾਈ ਕੋਰਟ ਦੇ ਜੱਜ ਸੀ) ਅਤੇ ਅਤੇ ਪੀਐਸ ਨਰਸਿਮਹਾ (Additional Solicitor General P S Narasimha) (ਜੋ ਇੱਕ ਸੀਨੀਅਰ ਵਕੀਲ ਅਤੇ ਸਾਬਕਾ ਵਧੀਕ ਸਾਲਿਸਿਟਰ ਜਨਰਲ ਸੀ) ਨੂੰ ਵੀ ਚੀਫ ਜਸਟਿਸ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਗਈ।

ਜਸਟਿਸ ਨਾਗਰਥਨਾ, ਜਸਟਿਸ ਬੇਲਾ ਤ੍ਰਿਵੇਦੀ ਅਤੇ ਜਸਟਿਸ ਹਿਮਾ ਕੋਹਲੀ

ਇਹ ਤਿੰਨ ਜੱਜ ਚੀਫ਼ ਜਸਟਿਸ ਬਣਨ ਦੀ ਕਤਾਰ ’ਚ

ਜਸਟਿਸ ਨਾਗਰਥਨਾ ਸਤੰਬਰ 2027 ਵਿੱਚ ਪਹਿਲੀ ਮਹਿਲਾ ਮੁੱਖ ਜੱਜ ਬਣਨ ਦੀ ਕਤਾਰ ਵਿੱਚ ਹਨ। ਜਸਟਿਸ ਨਾਗਰਥਨਾ ਦਾ ਜਨਮ 30 ਅਕਤੂਬਰ 1962 ਨੂੰ ਹੋਇਆ ਸੀ ਅਤੇ ਉਹ ਸਾਬਕਾ ਚੀਫ ਜਸਟਿਸ ਈ. ਐਸ. ਵੈਂਕਟਰਮਈਆ ਦੀ ਧੀ ਹੈ। ਇਨ੍ਹਾਂ ਨੌਂ ਨਵੇਂ ਜੱਜਾਂ ਵਿੱਚੋਂ ਤਿੰਨ ਜਸਟਿਸ ਨਾਥ ਅਤੇ ਜਸਟਿਸ ਨਾਗਰਥਨਾ ਅਤੇ ਜਸਟਿਸ ਨਰਸਿਮਹਾ ਚੀਫ਼ ਜਸਟਿਸ ਬਣਨ ਦੀ ਕਤਾਰ ਵਿੱਚ ਹਨ।

ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ ਅਤੇ ਜਸਟਿਸ ਵਿਕਰਮ ਨਾਥ

ਜਸਟਿਸ ਨਾਥ ਫਰਵਰੀ 2027 ਵਿੱਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆ ਕਾਂਤ ਦੀ ਸੇਵਾਮੁਕਤੀ 'ਤੇ ਦੇਸ਼ ਦੇ ਮੁੱਖ ਜੱਜ ਬਣਨ ਲਈ ਤਿਆਰ ਹਨ। ਮੌਜੂਦਾ ਸਮੇਂ ’ਚ ਜਸਟਿਸ ਇੰਦਰਾ ਬੈਨਰਜੀ ਸੁਪਰੀਮ ਕੋਰਟ ਵਿੱਚ ਇਕੱਲੀ ਸੇਵਾ ਕਰਨ ਵਾਲੀ ਮਹਿਲਾ ਜੱਜ ਹੈ। ਜੋ 7 ਅਗਸਤ 2018 ਨੂੰ ਮਦਰਾਸ ਹਾਈ ਕੋਰਟ ਤੋਂ ਤਰੱਕੀ ਕੀਤੀ ਗਈ ਸੀ। ਜਿੱਥੇ ਉਨ੍ਹਾਂ ਨੇ ਚੀਫ ਜਸਟਿਸ ਵਜੋਂ ਸੇਵਾ ਨਿਭਾਈ। ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦੇ ਹਨ ਜਦ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਹੁੰਦੀ ਹੈ।

Last Updated : Aug 31, 2021, 1:20 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.