ETV Bharat / bharat

Children Day 2021: ਜਾਬਾਂਜ ਜਾਹਨਵੀ ਨੇ ਬਿਜਲੀ ਦੀ ਤਾਰਾਂ ਵਿੱਚ ਫਸੇ ਆਪਣੇ ਭਰਾ ਦੀ ਬਚਾਈ ਜਾਨ

author img

By

Published : Nov 14, 2021, 3:44 PM IST

ਬਾਲ ਦਿਵਸ (children's Day) ਦੇ ਮੌਕੇ 'ਤੇ ਅਸੀਂ ਤੁਹਾਨੂੰ ਬਾਲਵੀਰ ਜਾਹਨਵੀ ਰਾਜਪੂਤ ਦੇ ਉਸ ਸਾਹਸੀ ਕੰਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਹਰ ਕੋਈ ਜਾਹਨਵੀ ਦੇ ਹੌਂਸਲੇ ਦਾ ਕਾਇਲ ਹੈ। ਇੰਨਾ ਹੀ ਨਹੀਂ ਜਾਹਨਵੀ ਆਪਣੇ ਆਪ 'ਚ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ।

ਬਾਲ ਦਿਵਸ 2021
ਬਾਲ ਦਿਵਸ 2021

ਰਾਜਸਥਾਨ: ਕਹਿੰਦੇ ਹਨ ਕਿ ਹਿੰਮਤ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ ਜੇਕਰ ਸਮੇਂ ਸਿਰ ਹਿੰਮਤ ਦਿਖਾਈ ਜਾਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬਾਲਵੀਰ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਆਪਣੇ ਆਪ 'ਚ ਕਿਸੇ ਮਿਸਾਲ ਤੋਂ ਘੱਟ ਨਹੀਂ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਧਮਤਰੀ (Dhamtari) ਦੀ ਦਲੇਰ ਬਾਲਿਕਾ ਜਾਹਨਵੀ ਰਾਜਪੂਤ (Jhanvi rajput) ਦੀ, ਜਿਸ ਨੂੰ ਸਟੇਟ ਗੈਲੇਂਟਰੀ ਐਵਾਰਡ (State Gallantry Award) ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।

ਬਾਲ ਦਿਵਸ (children's Day) ਦੇ ਮੌਕੇ 'ਤੇ ਅਸੀਂ ਤੁਹਾਨੂੰ ਬਾਲਵੀਰ ਜਾਹਨਵੀ (Baalveer Jhanvi) ਦੇ ਉਸ ਸਾਹਸੀ ਕੰਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਹਰ ਕੋਈ ਜਾਹਨਵੀ ਦੇ ਹੌਂਸਲੇ ਦੀ ਤਾਰੀਫ਼ ਕਰਦਾ ਹੈ।

ਬਾਲ ਦਿਵਸ 2021

ਇਹ ਹੈ ਪੂਰੀ ਕਹਾਣੀ

ਧਮਤਰੀ ਜ਼ਿਲੇ ਦੇ ਕੁਰੂਦ ਦੀ ਰਹਿਣ ਵਾਲੀ ਜਾਹਨਵੀ ਰਾਜਪੂਤ ਨੇ ਨਾ ਸਿਰਫ ਸਿਆਣਪ ਦਿਖਾਈ ਸਗੋਂ ਆਪਣੀ ਜਾਨ 'ਤੇ ਖੇਡ ਕੇ ਕਰੰਟ ਨਾਲ ਚਿਪਕ ਰਹੇ ਆਪਣੇ ਭਰਾ (Jhanvi Brother ) ਦੀ ਜਾਨ ਬਚਾਈ ਸੀ। ਸਾਲ 2020 ਦਾ ਅਤੇ 15 ਅਗਸਤ ਦਾ ਉਹ ਦਿਨ ਕਰੀਬ 11.30 ਮਿੰਟ ਦਾ ਸਮਾਂ ਸੀ। ਉਸ ਸਮੇਂ ਅਜਿਹੀ ਘਟਨਾ ਵਾਪਰੀ ਕਿ ਹਰ ਕੋਈ ਹੈਰਾਨ ਰਹਿ ਗਿਆ। ਕਾਰਗਿਲ ਚੌਂਕ ਨਿਵਾਸੀ ਭਾਰਤ ਭੂਸ਼ਣ ਰਾਜਪੂਤ ਦਾ 5 ਸਾਲਾ ਪੁੱਤਰ ਸ਼ਿਵਾਂਸ਼ ਰਾਜਪੂਤ ਛੱਤ ਕੋਲ ਖੇਡ ਰਿਹਾ ਸੀ। ਛੱਤ ਦੀ ਉਚਾਈ ਲਗਭਗ 14 ਫੁੱਟ ਹੈ।

ਇਹ ਵੀ ਪੜ੍ਹੋ: Baalveer: ਛੋਟੀ ਉਮਰ 'ਚ ਵੱਡੇ ਕੰਮ, ਵੰਡਰ ਬੁਆਏ ਨੂੰ ਸੈਲਿਉਟ

ਖੇਡਦੇ ਹੋਏ ਸ਼ਿਵਾਂਸ਼ ਛੱਤ ਤੋਂ ਲੰਘ ਰਹੀ ਬਿਜਲੀ ਦੀ ਤਾਰਾਂ ਦੀ ਲਪੇਟ 'ਚ ਆ ਗਿਆ। ਸ਼ਿਵਾਂਸ਼ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੀ ਮਾਂ ਅਤੇ ਭੈਣ ਵੀ ਬਿਜਲੀ ਦੇ ਝਟਕੇ ਨਾਲ ਦੂਰ ਜਾ ਗਿਰੀ। ਸ਼ਿਵਾਂਸ਼ ਬਿਜਲੀ ਦੀਆਂ ਤਾਰਾਂ ਨਾਲ ਚਿਪਕ ਗਿਆ ਅਤੇ ਬੁਰੀ ਤਰ੍ਹਾਂ ਤੜਫ ਰਿਹਾ ਸੀ। ਇਸ ਦੌਰਾਨ ਸ਼ਿਵਾਂਸ਼ ਦੀ 12 ਸਾਲਾ ਵੱਡੀ ਭੈਣ ਜਾਹਨਵੀ ਰਾਜਪੂਤ ਨੇ ਹੋਸ਼ 'ਚ ਆ ਕੇ ਛੱਤ 'ਚ ਰੱਖੇ ਬਾਂਸ ਨੂੰ ਚੱਕ ਲਿਆ ਅਤੇ ਤਾਰਾਂ 'ਤੇ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਸ਼ਿਵਾਂਸ਼ ਬਿਜਲੀ ਦੀ ਛੁੱਟ ਗਿਆ ਪਰ ਉਹ ਛੱਤ ਤੋਂ ਡਿੱਗਣ ਹੀ ਲੱਗਾ ਸੀ ਕਿ ਭੈਣ ਜਾਹਨਵੀ ਨੇ ਹਿੰਮਤ ਦਿਖਾਉਂਦੇ ਹੋਏ ਸ਼ਿਵਾਂਸ਼ ਦਾ ਹੱਥ ਫੜ ਕੇ ਉਸ ਨੂੰ ਉੱਪਰ ਖਿੱਚ ਲਿਆ ਅਤੇ ਉਸ ਦੀ ਜਾਨ ਬਚਾ ਲਈ।

ਇਹ ਸੀ ਜਾਹਨਵੀ ਦਾ ਕਾਰਨਾਮਾ

ਇਸ ਦੇ ਨਾਲ ਹੀ, ਜਾਹਨਵੀ ਦੇ ਹੌਂਸਲੇ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ ਅਤੇ ਉਸ ਨੂੰ ਰਾਜ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪਿਤਾ ਤੋਂ ਮਿਲੀ ਪ੍ਰੇਰਨਾ

ਜਦੋਂ ਈਟੀਵੀ ਭਾਰਤ (ETV bharat) ਨੇ ਹਿੰਮਤੀ ਜਾਹਨਵੀ ਨਾਲ ਖਾਸ ਗੱਲਬਾਤ ਕੀਤੀ ਤਾਂ ਜਾਹਨਵੀ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਤੋਂ ਪ੍ਰੇਰਨਾ ਮਿਲੀ ਹੈ। ਕਿਉਂਕਿ ਇੱਕ ਦਿਨ ਪਿਤਾ ਨੇ ਉਸਨੂੰ ਕਿਹਾ ਕਿ ਬਾਂਸ ਨੂੰ ਬਿਜਲੀ ਨਹੀਂ ਲੱਗਦੀ। ਉਸਨੂੰ ਇਹ ਗੱਲ ਯਾਦ ਆ ਗਈ। ਪਹਿਲਾਂ ਤਾਂ ਉਸ ਨੂੰ ਲੱਗਿਾ ਕਿ ਉਹ ਆਪਣੇ ਭਰਾ ਨੂੰ ਨਹੀਂ ਬਚਾ ਸਕੇਗੀ, ਪਰ ਆਪਣੇ ਪਿਤਾ ਦੀਆਂ ਗੱਲਾਂ ਅਤੇ ਸੂਝ-ਬੂਝ ਨਾਲ ਜਾਨ ਜੋਖਮ ਵਿਚ ਪਾ ਕੇ ਉਸ ਨੇ ਆਖ਼ਰਕਾਰ ਆਪਣੇ ਭਰਾ ਨੂੰ ਬਚਾ ਲਿਆ।

ਪਾਸੇ ਤਾਰੀਫ ਹੋ ਰਹੀ ਹੈ ਬਾਲਵੀਰ ਜਾਹਨਵੀ ਦੀ ਤਾਰੀਫ਼

ਇਧਰ ਜਾਹਨਵੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਹਿੰਮਤ 'ਤੇ ਮਾਣ ਹੈ। ਉਨ੍ਹਾਂ ਦੀ ਧੀ ਉਨ੍ਹਾਂ ਦੀ ਸ਼ਾਨ ਬਣ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ਵਾਸੀ ਵੀ ਹਿੰਮਤੀ ਜਾਹਨਵੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ।

ਇਹ ਵੀ ਪੜ੍ਹੋ: Children day Special 2021: Jalandhar ਦੇ ਬੇਮਿਸਾਲ ਭਵਯ : 10 ਸਾਲ ਦੀ ਉਮਰ 'ਚ ਬਣਾਏ ਪੇਂਟਿੰਗ ਦੇ ਨਵੇਂ ਰਿਕਾਰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.