ਦਿੱਲੀ: ਆਰਥਿਕ ਅਪਰਾਧ ਸ਼ਾਖਾ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਛਾਣ ਗ੍ਰੇਟਰ ਨੋਇਡਾ (Greater Noida) ਦੇ ਸੂਰਜਪੁਰ ਦੇ ਮੁਹੰਮਦ ਰਘਿਬ ਫ਼ਿਰੋਜ਼ ਵਜੋਂ ਹੋਈ ਹੈ। ਮੁਲਜ਼ਮ ਨੇ ਜਾਅਲੀ ਆਈ.ਐੱਸ. (Fake IS) ਬਣਾ ਕੇ ਨੌਕਰੀਆਂ ਦੇਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ 2 ਮੁਲਜ਼ਮ (Accused) ਪਹਿਲਾਂ ਹੀ ਗ੍ਰਿਫ਼ਤਾਰ (Arrested) ਕੀਤੇ ਜਾ ਚੁੱਕੇ ਹਨ। ਮੁਲਜ਼ਮਾਂ ਨੇ ਨੌਕਰੀਆਂ ਦਿਵਾਉਣ ਦੇ ਨਾਂ ’ਤੇ 40 ਲੋਕਾਂ ਨਾਲ 2 ਕਰੋੜ 44 ਲੱਖ ਦੀ ਠੱਗੀ ਮਾਰੀ ਸੀ।
ਮੁਲਜ਼ਮਾਂ ਦੇ ਖ਼ਿਲਾਫ਼ ਪੁਲਿਸ (POLICE) ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ (Railways) ਵਿੱਚ ਨੌਕਰੀ ਦਿਵਾਉਣ ਦੇ ਨਾਂ ਉੱਤੇ ਪੈਸੇ ਦੀ ਠੱਗੀ ਮਾਰੀ ਗਈ। ਇਸ ਦੇ ਲਈ ਉਸ ਨੇ ਆਪਣਾ ਜਾਅਲੀ ਮੈਡੀਕਲ (Fake medical) ਕਰਵਾਇਆ, ਮੁਲਜ਼ਮਾਂ ਨੇ ਪੀੜਤ ਨੂੰ ਇੱਕ ਨਿਯੁਕਤੀ ਕਮ ਸਿਖਲਾਈ ਪੱਤਰ ਵੀ ਜਾਰੀ ਕੀਤਾ ਸੀ ਅਤੇ ਉਸ ਨੂੰ ਦੇਹਰਾਦੂਨ ਵਿੱਚ 3 ਮਹੀਨਿਆਂ ਦੀ ਜਾਅਲੀ ਨੌਕਰੀ ਦੀ ਸਿਖਲਾਈ ਵੀ ਦਿੱਤੀ ਗਈ ਸੀ।
ਪੀੜਤ ਨੇ ਦੱਸਿਆ ਕਿ ਜਦੋਂ ਸਿਖਲਾਈ ਤੋਂ ਬਾਅਦ ਉਹ ਸ਼ਾਮਲ ਹੋਣ ਲਈ ਡੀ.ਆਰ.ਐੱਮ ਦਫਤਰ ਟਾਟਾ ਨਗਰ (DRM Office Tata Nagar) ਪਹੁੰਚੇ, ਤਾਂ ਉੱਥੇ ਰੇਲਵੇ ਵਿਭਾਗ (Department of Railways) ਵੱਲੋਂ ਅਜਿਹੀ ਕੋਈ ਪੋਸਟ ਨਾ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਅਤੇ ਨਾਲ ਹੀ ਉਸ ਨੂੰ ਰੇਲਵੇ ਵਿਭਾਗ (Department of Railways) ਵੱਲੋਂ ਸਿਖਲਾਈ ਲਈ ਕੋਈ ਅਜਿਹਾ ਨੋਟਿਸ ਜਾਰੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੀੜਤ ਨੇ ਮੁਲਜ਼ਮਾਂ ਖ਼ਿਲਾਫ਼ ਧੋਖੇਾਧੜੀ ਦਾ ਮਾਮਲਾ ਦਰਜ ਕਰਵਾਇਆ।
ਪੀੜਤਾਂ ਮੁਤਾਬਿਕ ਉਨ੍ਹਾਂ ਕੋਲ ਮੁਲਜ਼ਮਾਂ ਦੇ ਮੋਬਾਈਲ ਨੰਬਰ ਤੋਂ ਇਲਾਵਾ ਮੁਲਜ਼ਮਾਂ ਦੀ ਹੋਰ ਕੋਈ ਜਾਣਕਾਰੀ ਨਹੀਂ ਹੈ। ਪੀੜਤ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ ਹਮੇਸ਼ਾ ਪਹਾੜਗੰਜ (Paharganj) ਦੇ ਕਿਸੇ ਹੋਟਲ ਜਾ ਫਿਰ ਦਿੱਲੀ ਰੇਲਵੇ ਸਟੇਸ਼ਨ (Delhi Railway Station) ਦੀ ਇਮਾਰਤ ਦੇ ਬਾਹਰ ਹੀ ਮਿਲਦੇ ਸਨ।
ਉਧਰ ਮਾਮਲੇ ਦਰਜ ਕਰਨ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:Motorcycle Blast: ਰਾਇਸਿੰਘਨਗਰ ਤੋਂ ਇੱਕ ਦੋਸ਼ੀ ਗ੍ਰਿਫ਼ਤਾਰ