ETV Bharat / bharat

PM Modi on charndaryan-3: ਸਫ਼ਲ ਲਾਂਚਿੰਗ ਉਤੇ ਪੀਐਮ ਦਾ ਟਵੀਟ, "ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਲਿਖਿਆ"

author img

By

Published : Jul 14, 2023, 7:47 PM IST

ਚੰਦਰਯਾਨ-3 ਦੇ ਸਫਲ ਲਾਂਚ 'ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਹ ਭਾਰਤ ਦੀ ਪੁਲਾੜ ਯਾਤਰਾ ਦਾ ਨਵਾਂ ਅਧਿਆਏ ਹੈ। ਉਨ੍ਹਾਂ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪੜ੍ਹੋ ਪੂਰੀ ਖਬਰ...

Chandrayaan-3 writes a new chapter in India's space journey
ਚੰਦਰਯਾਨ-3 ਨੇ ਭਾਰਤ ਦੀ ਸਪੇਸ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਲਿਖਿਆ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੰਦਰਯਾਨ-3 ਦੇ ਸਫਲ ਲਾਂਚ ਤੋਂ ਬਾਅਦ ਕਿਹਾ ਕਿ ਇਹ ਭਾਰਤ ਦੀ ਪੁਲਾੜ ਯਾਤਰਾ ਦਾ ਇਕ ਨਵਾਂ ਅਧਿਆਏ ਹੈ। ਉਨ੍ਹਾਂ ਇਸ ਪ੍ਰਾਪਤੀ ਨੂੰ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਸਬੂਤ ਦੱਸਿਆ। ਮੋਦੀ ਨੇ ਪੁਲਾੜ ਯਾਨ ਦੀ ਲਾਂਚਿੰਗ ਤੋਂ ਤੁਰੰਤ ਬਾਅਦ ਇੱਕ ਟਵੀਟ ਕੀਤਾ ਤੇ ਲਿਖਿਆ ਕਿ 'ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਹੈ। ਇਹ ਹਰ ਭਾਰਤੀ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਉੱਚਾ ਚੁੱਕਦਾ ਹੈ। ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ।

  • Chandrayaan-3 scripts a new chapter in India's space odyssey. It soars high, elevating the dreams and ambitions of every Indian. This momentous achievement is a testament to our scientists' relentless dedication. I salute their spirit and ingenuity! https://t.co/gko6fnOUaK

    — Narendra Modi (@narendramodi) July 14, 2023 " class="align-text-top noRightClick twitterSection" data=" ">

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-3 ਦੇ ਲਾਂਚ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ 14 ਜੁਲਾਈ, 2023 ਭਾਰਤੀ ਪੁਲਾੜ ਦੇ ਖੇਤਰ ਵਿੱਚ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਅੱਗੇ ਵਧਾਏਗਾ। ਚੰਦਰਯਾਨ-3 ਨੂੰ ਸ਼ੁੱਕਰਵਾਰ ਦੁਪਹਿਰ 2.35 ਵਜੇ ਲਾਂਚ ਕੀਤਾ ਗਿਆ। ਚੰਦਰਯਾਨ-3 ਨੂੰ ਲੈ ਕੇ ਜਾਣ ਵਾਲੇ 642 ਟਨ, 43.5 ਮੀਟਰ ਉੱਚੇ ਰਾਕੇਟ LVM-3 ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ।

ਪੁਲਾੜ ਸੰਸਾਰ ਦਾ ਨਵਾਂ ਅਧਿਆਏ : ਮੋਦੀ ਨੇ ਟਵੀਟ ਲਿਖਦਿਆਂ ਕਿਹਾ ਕਿ 'ਚੰਦਰਯਾਨ-3 ਮਿਸ਼ਨ ਲਈ ਸ਼ੁੱਭਕਾਮਨਾਵਾਂ! ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਿਸ਼ਨ ਅਤੇ ਪੁਲਾੜ, ਵਿਗਿਆਨ ਅਤੇ ਨਵੀਨਤਾ ਵਿੱਚ ਦੇਸ਼ ਦੀ ਤਰੱਕੀ ਬਾਰੇ ਹੋਰ ਜਾਣਨ ਦੀ ਬੇਨਤੀ ਕਰਦਾ ਹਾਂ। ਇਸ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-2 ਦੇ ਪ੍ਰਮੁੱਖ ਵਿਗਿਆਨਕ ਨਤੀਜਿਆਂ ਵਿੱਚ ਚੰਦਰ ਸੋਡੀਅਮ ਲਈ ਪਹਿਲਾ ਗਲੋਬਲ ਮੈਪ, ਕ੍ਰੇਟਰ ਦੇ ਆਕਾਰ ਦੀ ਵੰਡ ਬਾਰੇ ਉੱਨਤ ਜਾਣਕਾਰੀ, ਆਈਆਈਆਰਐਸ ਯੰਤਰ ਨਾਲ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਦੀ ਬਰਫ਼ ਦੀ ਸਪੱਸ਼ਟ ਖੋਜ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਮਿਸ਼ਨ 50 ਦੇ ਕਰੀਬ ਪ੍ਰਕਾਸ਼ਨਾਂ ਵਿੱਚ ਛਪਿਆ ਹੈ।

ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਅੱਜ ਦਾ ਦਿਨ : ਉਨ੍ਹਾਂ ਕਿਹਾ, 'ਜਿੱਥੋਂ ਤੱਕ ਭਾਰਤ ਦੇ ਪੁਲਾੜ ਖੇਤਰ ਦਾ ਸਬੰਧ ਹੈ, 14 ਜੁਲਾਈ, 2023 ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਸਾਡਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਆਪਣੀ ਯਾਤਰਾ ਸ਼ੁਰੂ ਕਰੇਗਾ। ਇਹ ਸ਼ਾਨਦਾਰ ਮਿਸ਼ਨ ਸਾਡੇ ਦੇਸ਼ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਅੱਗੇ ਵਧਾਏਗਾ। ਜੇਕਰ ਚੰਦ 'ਤੇ ਵਾਹਨ ਦੀ 'ਸਾਫਟ ਲੈਂਡਿੰਗ' ਕਰਨ ਯਾਨੀ ਵਾਹਨ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਦਾ ਇਸਰੋ ਦਾ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਉਨ੍ਹਾਂ ਚੁਣੇ ਹੋਏ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਅਜਿਹਾ ਕਰਨ ਵਿੱਚ ਸਫਲ ਹੋ ਸਕੇ ਹਨ।

ਮੋਦੀ ਨੇ ਕਿਹਾ ਕਿ ਚੰਦਰਯਾਨ-2 ਵੀ ਓਨਾ ਹੀ ਮਹੱਤਵਪੂਰਨ ਸੀ, ਕਿਉਂਕਿ ਇਸ ਦੇ ਆਰਬਿਟਰ ਤੋਂ ਮਿਲੇ ਅੰਕੜਿਆਂ ਨੇ ਪਹਿਲੀ ਵਾਰ ਰਿਮੋਟ ਸੈਂਸਿੰਗ ਰਾਹੀਂ ਕ੍ਰੋਮੀਅਮ, ਮੈਂਗਨੀਜ਼ ਅਤੇ ਸੋਡੀਅਮ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ ਅਤੇ ਚੰਦਰਮਾ ਦੇ ਮੈਗਮੈਟਿਕ ਵਿਕਾਸ ਬਾਰੇ ਵੀ ਹੋਰ ਜਾਣਕਾਰੀ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰ ਚੱਕਰ ਵਿੱਚ ਭੇਜਣ ਦੀ ਪ੍ਰਕਿਰਿਆ ਤੋਂ ਬਾਅਦ ਚੰਦਰਯਾਨ-3 ਨੂੰ ਚੰਦਰਮਾ ਟਰਾਂਸਫਰ ਟ੍ਰੈਜੈਕਟਰੀ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ 3,00,000 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਕੇ ਇਹ ਆਉਣ ਵਾਲੇ ਹਫ਼ਤਿਆਂ ਵਿੱਚ ਚੰਦਰਮਾ ਤੱਕ ਪਹੁੰਚ ਜਾਵੇਗਾ।

ਵਿਗਿਆਨਕ ਯੰਤਰ ਚੰਦਰਮਾ ਦੀ ਸਤ੍ਹਾ ਦਾ ਕਰਨਗੇ ਅਧਿਐਨ : ਉਨ੍ਹਾਂ ਕਿਹਾ, 'ਚੰਦਰਯਾਨ 'ਤੇ ਲੱਗੇ ਵਿਗਿਆਨਕ ਯੰਤਰ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨਗੇ ਅਤੇ ਸਾਡੇ ਗਿਆਨ 'ਚ ਵਾਧਾ ਕਰਨਗੇ।' ਉਨ੍ਹਾਂ ਕਿਹਾ, ‘ਸਾਡੇ ਵਿਗਿਆਨੀਆਂ ਦਾ ਧੰਨਵਾਦ, ਪੁਲਾੜ ਖੇਤਰ ਵਿੱਚ ਭਾਰਤ ਦਾ ਇਤਿਹਾਸ ਬਹੁਤ ਅਮੀਰ ਹੈ। ਚੰਦਰਯਾਨ-1 ਨੂੰ ਗਲੋਬਲ ਚੰਦਰ ਮਿਸ਼ਨਾਂ ਵਿਚ ਮੋਹਰੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨੇ ਚੰਦਰਮਾ 'ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਇਹ ਦੁਨੀਆ ਭਰ ਦੇ 200 ਤੋਂ ਵੱਧ ਵਿਗਿਆਨਕ ਪ੍ਰਕਾਸ਼ਨਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.