ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਮਾ 'ਤੇ ਭੇਜੇ ਗਏ ਚੰਦਰਯਾਨ-3 ਦਾ ਰੋਵਰ ਅਤੇ ਲੈਂਡਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਕਿਉਂਕਿ ਚੰਦਰਮਾ 'ਤੇ ਹੁਣ ਰਾਤ ਹੋ ਜਾਵੇਗੀ, ਇਸ ਲਈ ਇਨ੍ਹਾਂ ਨੂੰ ਹੁਣ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਸੋਮਨਾਥ ਨੇ ਕਿਹਾ ਕਿ ਲੈਂਡਰ 'ਵਿਕਰਮ' ਅਤੇ ਰੋਵਰ 'ਪ੍ਰਗਿਆਨ' (chandrayaan 3 information) ਅਜੇ ਵੀ ਕੰਮ ਕਰ ਰਹੇ ਹਨ ਅਤੇ 'ਸਾਡੀ ਟੀਮ ਹੁਣ ਵਿਗਿਆਨਕ ਉਪਕਰਨਾਂ ਨਾਲ ਬਹੁਤ ਜਿਆਦਾ ਕੰਮ ਕਰ ਰਹੀ ਹੈ।'
-
Chandrayaan-3 Mission:
— ISRO (@isro) September 2, 2023 " class="align-text-top noRightClick twitterSection" data="
🏏Pragyan 100*
Meanwhile, over the Moon, Pragan Rover has traversed over 100 meters and continuing. pic.twitter.com/J1jR3rP6CZ
">Chandrayaan-3 Mission:
— ISRO (@isro) September 2, 2023
🏏Pragyan 100*
Meanwhile, over the Moon, Pragan Rover has traversed over 100 meters and continuing. pic.twitter.com/J1jR3rP6CZChandrayaan-3 Mission:
— ISRO (@isro) September 2, 2023
🏏Pragyan 100*
Meanwhile, over the Moon, Pragan Rover has traversed over 100 meters and continuing. pic.twitter.com/J1jR3rP6CZ
ਉਨ੍ਹਾਂ ਕਿਹਾ, ''ਚੰਗੀ ਖ਼ਬਰ ਇਹ ਹੈ ਕਿ ਰੋਵਰ ਲੈਂਡਰ ਤੋਂ ਘੱਟੋ-ਘੱਟ 100 ਮੀਟਰ ਦੀ ਦੂਰੀ 'ਤੇ ਹੈ ਅਤੇ ਅਸੀਂ ਆਉਣ ਵਾਲੇ ਦੋ-ਦੋ ਦਿਨਾਂ ਵਿਚ ਇਸ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਹੁਣ ਚੰਦਰਮਾਂ ਤੇ ਹੁਣ ਰਾਤ (ਚੰਦਰਮਾ 'ਤੇ) ਹੋਣ ਵਾਲੀ ਹੈ। (Rover 100 meters away from the lander)
ਇਸਰੋ ਦੇ ਮੁਖੀ ਨੇ ਇਹ ਜਾਣਕਾਰੀ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਪਹਿਲੇ ਸੂਰਜ ਮਿਸ਼ਨ 'ਆਦਿਤਿਆ ਐਲ1' ਦੇ ਸਫਲ ਲਾਂਚ ਤੋਂ ਬਾਅਦ ਮਿਸ਼ਨ ਕੰਟਰੋਲ ਕੇਂਦਰ ਤੋਂ ਆਪਣੇ ਸੰਬੋਧਨ 'ਚ ਦਿੱਤੀ।
- Aditya L1 Launch : L1 ਮਿਸ਼ਨ ਦੀ ਅਗਵਾਈ ਕਰ ਰਹੀ ਵਿਗਿਆਨੀ ਨਿਗਾਰ ਸ਼ਾਜੀ, ਕਿਸਾਨ ਪਰਿਵਾਰ ਨਾਲ ਹੈ ਸਬੰਧਿਤ
- Aditya L1 Launch Updates : ਆਦਿਤਿਆ L1 ਸਫਲਤਾਪੂਰਵਕ ਲਾਂਚ, ਇਤਿਹਾਸਕ ਚੰਦਰਮਾ 'ਤੇ ਉਤਰਨ ਤੋਂ ਬਾਅਦ, ISRO ਦਾ ਪਹਿਲਾ ਸੂਰਜੀ ਮਿਸ਼ਨ
- Aditya-L1 live-stream: ਆਦਿਤਿਆ-L1 ਦੀ ਲਾਂਚਿੰਗ ਲਈ ਕਾਊਂਟਡਾਊਂਨ ਸ਼ੁਰੂ, ਹੈਦਰਾਬਾਦ ਦੇ BM ਬਿਰਲਾ ਪਲੈਨੀਟੇਰੀਅਮ 'ਤੇ ਲਾਂਚਿੰਗ ਦੋ ਹੋਵੇਗੀ ਲਾਈਵ ਸਟ੍ਰੀਮਿੰਗ
ਦਿਲਚਸਪ ਗੱਲ ਇਹ ਹੈ ਕਿ ਇਸਰੋ ਨੇ ਆਪਣੇ ਚੰਦਰਮਾ ਲੈਂਡਰ ਦਾ ਨਾਮ ਵਿਕਰਮ ਅਤੇ ਰੋਵਰ ਦਾ ਨਾਮ ਪ੍ਰਗਿਆਨ ਰੱਖਿਆ ਹੈ। ਇਸ ਤੋਂ ਪਹਿਲਾਂ ਭਾਰਤੀ ਪੁਲਾੜ ਏਜੰਸੀ ਨੇ ਇਨ੍ਹਾਂ ਨੂੰ ਸਿਰਫ ਲੈਂਡਰ ਅਤੇ ਰੋਵਰ ਦੱਸਿਆ ਸੀ।
ਧਿਆਨ ਦੇਣ ਯੋਗ ਹੈ ਕਿ ਚੰਦਰਮਾ 'ਤੇ ਮਨੁੱਖਜਾਤੀ ਦੀ ਵੱਡੀ ਛਾਲ ਤੋਂ ਲਗਭਗ 50 ਸਾਲ ਬਾਅਦ, ਚੰਦਰਮਾ ਦੀ ਸਤ੍ਹਾ 'ਤੇ ਵਾਪਸ ਆਉਣ ਦੀ ਨਵੀਂ ਦਿਲਚਸਪੀ ਪੈਦਾ ਹੋਈ ਹੈ। ਪਾਣੀ ਅਤੇ ਆਕਸੀਜਨ, ਆਇਰਨ, ਸਿਲੀਕਾਨ, ਹਾਈਡ੍ਰੋਜਨ ਅਤੇ ਟਾਈਟੇਨੀਅਮ ਵਰਗੇ ਤੱਤਾਂ ਦੀ ਵਧੀ ਹੋਈ ਉਪਲਬਧਤਾ ਚੰਦਰਮਾ 'ਤੇ ਵਾਪਸ ਜਾਣ ਦਾ ਟੀਚਾ ਰੱਖਣ ਵਾਲੇ ਵਿਗਿਆਨੀਆਂ ਲਈ ਮੁੱਖ ਆਕਰਸ਼ਣ ਰਹੇ ਹਨ।
(PTI)