ਚੰਡੀਗੜ੍ਹ ਡੈਸਕ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਚੰਦਰ ਮਿਸ਼ਨ ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ। ਇਸਰੋ ਦਾ ਨਵਾਂ ਹੈਵੀਲਿਫਟ ਲਾਂਚ ਵਾਹਨ LVM-3 "ਮੂਨ ਮਿਸ਼ਨ" ਨੂੰ ਪੂਰਾ ਕਰੇਗਾ। ਚੰਦਰਯਾਨ-3, ਚੰਦਰਯਾਨ-2 ਦਾ ਦੂਸਰਾ ਰੂਪ ਹੈ। ਇਸ ਦਾ ਉਦੇਸ਼ ਹੈ ਕਿ ਚੰਦਰਮਾ ਦੀ ਪਰਤ ਉਤੇ ਇਕ ਲੈਂਡਰ ਤੇ ਇਕ ਰੋਵਰ ਪਹੁੰਚਾ ਕੇ ਚੰਦਰਮਾ ਉਤੇ ਸਾਫਟ ਲੈਂਡਿੰਗ ਦੀ ਸਮਰੱਥਾ ਨੂੰ ਪਰਦਰਸ਼ਿਤ ਕਰਨਾ ਹੈ।
ਚੰਦਰਯਾਨ-2 ਮਿਸ਼ਨ 6 ਸਿਤੰਬਰ 2019 ਨੂੰ ਸਮਾਪਤ ਹੋ ਗਿਆ ਸੀ। ਹੁਣ ਸਿਰਫ ਤਿੰਨ ਦੇਸ਼ ਚੰਦਰਮਾ ਉਤੇ ਉਤਰਨ ਵਿੱਚ ਕਾਮਯਾਬ ਰਹੇ ਹਨ। ਇਸ ਵਿੱਚ ਅਮਰੀਕਾ, ਤਤਕਾਲੀ ਸੋਵੀਅਤ ਯੂਨੀਅਨ ਅਤੇ ਚੀਨ ਸ਼ਾਮਲ ਹਨ। ਇਸ ਖਬਰ ਰਾਹੀਂ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸ ਅਸਫਲਤਾ ਕਾਰਨ ਚੰਦਰਯਾਨ ਦਾ ਪਿਛਲਾ ਮਿਸ਼ਨ ਫੇਲ੍ਹ ਹੋ ਗਿਆ ਸੀ, ਤੇ ਚੰਦਰਯਾਨ-3 ਅਸਫਲਤਾ ਆਧਾਰਿਤ ਦ੍ਰਿਸ਼ਟੀਕੋਣ ਉਤੇ ਕਿਉਂ ਆਧਾਰਿਤ ਹੈ।
ਈਸਰੋ ਨੇ ਕਿਉਂ ਚੁਣਿਆ ਅਸਫ਼ਲਤਾ ਆਧਾਰਿਤ ਦ੍ਰਿਸ਼ਟੀਕੋਣ ਦਾ ਬਦਲ ? : ਇਸਰੋ ਨੇ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ ਤੇ ਇਸ ਵਾਰ ਖਾਸ ਗੱਲ ਇਹ ਹੈ ਕਿ ਇਸਰੋ ਨੇ 'ਅਸਫ਼ਲਤਾ ਆਧਾਰਿਤ ਦ੍ਰਿਸ਼ਟੀਕੋਣ' ਦਾ ਵਿਕਲਪ ਚੁਣਿਆ ਹੈ, ਤਾਂ ਜੋ ਰੋਵਰ ਚੰਦਰਮਾ 'ਤੇ ਸਫਲਤਾਪੂਰਵਕ ਲੈਂਡ ਕਰ ਸਕੇ ਭਾਵੇਂ ਕੁਝ ਕਮੀਆਂ ਹੋਣ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਏਜੰਸੀ ਨੇ ਸਫਲਤਾ ਨੂੰ ਯਕੀਨੀ ਬਣਾਉਣ ਲਈ ਚੰਦਰਯਾਨ-3 ਲਈ ਅਸਫ਼ਲਤਾ ਆਧਾਰਿਤ ਦ੍ਰਿਸ਼ਟੀਕੋਣ ਡਿਜ਼ਾਈਨ ਅਪਣਾਇਆ ਹੈ। ਮਿਸ਼ਨ ਦੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਸਾਫਟਵੇਅਰ, ਹਾਰਡਵੇਅਰ ਅਤੇ ਲੈਂਡਿੰਗ ਕ੍ਰਮ ਵਿੱਚ ਸੋਧਾਂ ਕੀਤੀਆਂ ਗਈਆਂ ਹਨ।
- Chandrayaan 3: ਭਲਕੇ ਲਾਂਚ ਹੋਵੇਗਾ ਚੰਦਰਯਾਨ-3, ਕੀ ਹੈ ਟੀਚਾ, ਕੀ ਹੋਣਗੀਆਂ ਚੁਣੌਤੀਆਂ, ਜਾਣੋ ਪੂਰੀ ਜਾਣਕਾਰੀ
- Bastille Day: ਫਰਾਂਸ ਲਈ ਖਾਸ ਹੈ 'ਬੈਸਟਿਲ ਡੇ' ਪਰੇਡ, ਜਸ਼ਨ ਵਿੱਚ ਮਹਿਮਾਨ ਹੋਣਗੇ ਪੀਐਮ ਮੋਦੀ
- Weather Update: ਹੜ੍ਹ ਪ੍ਰਭਾਵਿਤ ਰਾਜਾਂ 'ਚ ਘਟੇਗੀ ਬਰਸਾਤ ! ਜਾਣੋ, IMD ਵੱਲੋਂ ਕੀ ਹੈ ਮੀਂਹ ਨੂੰ ਲੈ ਕੇ ਭਵਿੱਖਬਾਣੀ
ਕੀ ਹੈ ਅਸਫ਼ਲਤਾ ਆਧਾਰਿਤ ਦ੍ਰਿਸ਼ਟੀਕੋਣ? : ਦਰਅਸਲ, ਅਸਫਲਤਾ-ਅਧਾਰਿਤ ਦ੍ਰਿਸ਼ਟੀਕੋਣ ਡਿਜ਼ਾਇਨ ਲਈ ਸੰਭਾਵਿਤ ਅਸਫਲਤਾਵਾਂ ਦਾ ਪੂਰਵ ਅਨੁਮਾਨ ਲਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਘੱਟ ਕਰਨ ਲਈ ਕੰਮ ਕੀਤਾ ਜਾਂਦਾ ਹੈ। ਇਸ ਦ੍ਰਿਸ਼ਟੀਕੋਣ ਨੂੰ ਅਪਣਾ ਕੇ, ਇਸਰੋ ਨੇ ਆਪਣੇ ਮਿੱਥੇ ਹੋਏ ਮਿਸ਼ਨ ਵਿੱਚ ਕੁਝ ਸੁਧਾਰ ਕੀਤੇ ਹਨ ਤੇ ਇਸ ਮਿਸ਼ਨ ਨੂੰ ਸਫਲ ਬਣਾਉਣ ਦੀ ਸੰਭਾਵਨਾ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਕੰਮ ਵਿੱਚ ਸਮਾਂ ਲਗਦਾ ਹੈ, ਕਿਉਂਕਿ ਇਸ ਦੀ ਤਿਆਰੀ ਸੁਨਿਸ਼ਚਿਤ ਕਰਨ ਲਈ ਮਿਸ਼ਨ ਦੇ ਨਾਜ਼ੁਕ ਹਿੱਸਿਆਂ, ਮਾਪਦੰਢਾਂ ਤੇ ਸੰਭਾਵਿਤ ਵਿਭਿੰਨਤਾ ਦਾ ਡੂੰਘਾਈ ਨਾਲ ਮੁਲਾਂਕਣ ਕਰਨਾ ਹੁੰਦਾ ਹੈ।
ਚੰਦਰਯਾਨ-2 ਮਿਸ਼ਨ ਦੀਆਂ ਖਾਮੀਆਂ : ਇਸਰੋ ਮੁਖੀ ਨੇ ਕਿਹਾ ਕਿ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਕਈ ਤਕਨੀਕੀ ਬਦਲਾਅ ਕੀਤੇ ਗਏ ਹਨ। ਐਸਆਈਏ-ਇੰਡੀਆ (ਸੈਟਕਾਮ ਇੰਡਸਟਰੀ ਐਸੋਸੀਏਸ਼ਨ) ਦੀ ਇੰਡੀਆ ਸਪੇਸ ਕਾਂਗਰਸ ਦੇ ਮੌਕੇ 'ਤੇ, ਇਸਰੋ ਦੇ ਮੁਖੀ ਐਸ ਸੋਮਨਾਥ ਨੇ ਦੱਸਿਆ ਕਿ ਜਦੋਂ ਚੰਦਰਯਾਨ-2 ਦਾ ਵਿਕਰਮ ਲੈਂਡਰ ਚੰਦਰਮਾ ਦੀ ਪਰਤ 'ਤੇ 500x500 ਮੀਟਰ ਲੈਂਡਿੰਗ ਸਥਾਨ ਵੱਲ ਵਧ ਰਿਹਾ ਸੀ ਤਾਂ ਕੀ ਗਲਤ ਹੋਇਆ ਸੀ, ਇਸ ਉਤੇ ਅਸੀਂ ਗੌਰ ਕੀਤਾ ਸੀ। ਇਸਰੋ ਦੇ ਚੇਅਰਮੈਨ ਸੋਮਨਾਥ ਨੇ ਵੀ ਉਨ੍ਹਾਂ ਕਮੀਆਂ ਬਾਰੇ ਦੱਸਿਆ ਹੈ।
ਇਸਰੋ ਅਧਿਐਨ ਨੇ ਦੱਸਿਆ ਕਿਉਂ ਫੇਲ੍ਹ ਹੋਇਆ ਸੀ ਚੰਦਰਯਾਨ-2 ਮਿਸ਼ਨ
- ਅਧਿਐਨ ਨੇ ਦੱਸਿਆ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਲਈ ਸਾਡੇ ਕੋਲ ਪੰਜ ਇੰਜਣ ਸੀ, ਜਿਨ੍ਹਾਂ ਦੀ ਵਰਤੋਂ ਵੇਲਾਸਿਟੀ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਇੰਜਣਾਂ ਨੂੰ ਉਡਾਉਣ ਤੋਂ ਬਾਅਦ ਜ਼ਰੂਰਤ ਤੋਂ ਜ਼ਿਆਦਾ ਥ੍ਰਸਟ ਪੈਦਾ ਕਰ ਦਿੱਤਾ, ਜਿਸ ਕਾਰਨ ਬਹੁਤ ਸਾਰੀਆਂ ਦਿੱਕਤਾਂ ਵਧਣ ਲੱਗੀਆਂ।
- ਦੂਸਰਾ ਕਾਰਨ ਦੱਸਦਿਆਂ ਐਸ ਸੋਮਨਾਥ ਨੇ ਕਿਹਾ ਕਿ ਪੁਲਾੜਯਾਨ ਨੂੰ ਉਤਰਦਿਆਂ ਤੇਜ਼ੀ ਨਾਲ ਮੁੜਨਾ ਸੀ, ਪਰ ਜਿਵੇਂ ਹੀ ਯਾਨ ਨੇ ਮੁੜਨਾ ਸ਼ੁਰੂ ਕੀਤਾ, ਉਸ ਦੀ ਗਤੀ ਸੀਮਤ ਹੋ ਗਈ। ਉਨ੍ਹਾਂ ਨੇ ਕਿਹਾ ਕਿ, ਅਸੀਂ ਅਜਿਹੀ ਸਥਿਤੀ ਦੀ ਬਿਲਕੁਲ ਵੀ ਉਮੀਦ ਨਹੀਂ ਕੀਤੀ ਸੀ।
- ਚੰਦਰਯਾਨ-2 ਦੇ ਫੇਲ੍ਹ ਹੋਣ ਦਾ ਤੀਸਰਾ ਕਾਰਨ ਛੋਟੀ ਲੈਂਡਿੰਗ ਸਾਈਟ ਦੱਸੀ ਗਈ ਸੀ। ਦਰਅਸਲ, ਪੁਲਾੜਯਾਨ ਨੂੰ ਉਤਾਰਨ ਲਈ 500 ਮੀਟਰ x 500 ਮੀਟਰ ਦੀ ਛੋਟੀ ਲੈਂਡਿੰਗ ਸਾਈਟ ਸੀ, ਪਰ ਚੰਦਰਮਾ ਦੀ ਜ਼ਮੀਨ ਉੱਚੀ-ਨੀਵੀਂ ਸੀ। ਯਾਨ ਆਪਣਾ ਵੇਗ ਵਧਾ ਕੇ ਉਥੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਪਰਤ ਦੇ ਲਗਪਗ ਕਰੀਬ ਸੀ ਤੇ ਲਗਾਤਾਰ ਵੇਗ ਵਧਾ ਰਿਹਾ ਸੀ।
- ਚੰਦਰਮਾ ਦੀ ਪਰਤ ਉਤੇ ਵੱਡੇ ਟੋਇਆਂ ਤੇ ਲੰਮੇ ਸਮੇਂ ਤਕ ਹਨੇਰੇ ਵਾਲੇ ਖੇਤਰਾਂ ਦੇ ਨਾਲ, ਚੰਦਰਮਾ ਦੇ ਦੱਖਣੀ ਧਰੁਵ ਨਜ਼ਦੀਕ ਲੈਂਡਿੰਗ ਸਾਈਟ ਦੀ ਚੋਣ ਨੇ ਆਪ੍ਰੇਸ਼ਨ ਵਿੱਚ ਹੋਰ ਵੀ ਜ਼ਿਆਦਾ ਬਣਾ ਦਿੱਤੀ ਸੀ।