ETV Bharat / bharat

ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਆਏ ਵਿਅਕਤੀ ’ਚ ਮਿਲਿਆ ਡੇਲਟਾ ਵੈਰੀਐਂਟ, ਓਮੀਕਰੋਨ ਦੀ ਨਹੀਂ ਹੋਈ ਪੁਸ਼ਟੀ - Chandigarh resident South Africa returnee

ਦੱਖਣੀ ਅਫਰੀਕਾ ਤੋਂ ਆਇਆ ਚੰਡੀਗੜ੍ਹ ਦਾ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ (chandigarh corona news) ਪਾਇਆ ਗਿਆ ਸੀ। ਇਸ ਵਿਅਕਤੀ ਦਾ ਸੈਂਪਲ ਦਿੱਲੀ ਦੀ ਐਨਸੀਡੀਸੀ ਲੈਬਾਰਟਰੀ ਵਿੱਚ ਭੇਜਿਆ ਗਿਆ ਸੀ। ਜਿਸ ਦੀ ਰਿਪੋਰਟ ਮੰਗਲਵਾਰ ਸ਼ਾਮ ਨੂੰ ਸਿਹਤ ਵਿਭਾਗ ਨੂੰ ਮਿਲੀ।

ਡੈਲਟਾ ਵੇਰੀਐਂਟ ਨਾਲ ਸੰਕਰਮਿਤ ਵਿਅਕਤੀ
ਡੈਲਟਾ ਵੇਰੀਐਂਟ ਨਾਲ ਸੰਕਰਮਿਤ ਵਿਅਕਤੀ
author img

By

Published : Dec 8, 2021, 10:23 AM IST

ਚੰਡੀਗੜ੍ਹ: ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤੇ ਸੈਕਟਰ-36 ਦੇ ਰਹਿਣ ਵਾਲੇ ਵਿਅਕਤੀ ਵਿੱਚ ਕੋਰੋਨਾ ਦਾ ਡੈਲਟਾ ਵੇਰੀਐਂਟ (chandigarh corona news) ਪਾਇਆ ਗਿਆ ਹੈ। ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 29 ਨਵੰਬਰ ਨੂੰ ਇਸ ਵਿਅਕਤੀ ਦਾ ਸੈਂਪਲ ਦਿੱਲੀ ਦੀ ਐਨਸੀਡੀਸੀ ਲੈਬਾਰਟਰੀ ਵਿੱਚ ਭੇਜਿਆ ਗਿਆ ਸੀ। ਜਿਸ ਦੀ ਰਿਪੋਰਟ ਮੰਗਲਵਾਰ ਸ਼ਾਮ ਨੂੰ ਸਿਹਤ ਵਿਭਾਗ ਨੂੰ ਮਿਲੀ। ਹਾਲਾਂਕਿ ਸਿਹਤ ਵਿਭਾਗ ਨੇ ਖਦਸ਼ਾ ਜਤਾਇਆ ਕਿ ਵਿਅਕਤੀ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ ਅਤੇ ਹੋ ਸਕਦਾ ਹੈ ਕਿ ਉਸ ਨੂੰ ਓਮੀਕਰੋਨ (Omicron variant) ਨਾਲ ਸੰਕਰਮਿਤ ਪਾਇਆ ਗਿਆ ਹੋਵੇ, ਪਰ ਵਿਅਕਤੀ ਓਮੀਕਰੋਨ ਵੇਰੀਐਂਟ ਤੋਂ ਸੰਕਰਮਿਤ ਨਹੀਂ ਸੀ, ਉਹ ਡੈਲਟਾ ਵੇਰੀਐਂਟ ਨਾਲ ਸੰਕਰਮਿਤ ਪਾਇਆ ਗਿਆ ਹੈ।

ਦੱਸ ਦਈਏ ਕਿ ਚੰਡੀਗੜ੍ਹ ਸੈਕਟਰ-36 ਦਾ ਰਹਿਣ ਵਾਲਾ 38 ਸਾਲਾ ਵਿਅਕਤੀ 21 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਆਇਆ ਸੀ। ਹਵਾਈ ਅੱਡੇ 'ਤੇ ਆਰਟੀਪੀਸੀਆਰ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਉਸ ਨੂੰ ਘਰ ਵਿਚ ਹੀ ਕੈਦ ਵਿਚ ਰੱਖਿਆ ਗਿਆ ਸੀ। 29 ਨਵੰਬਰ ਨੂੰ ਦੁਬਾਰਾ ਕੀਤੇ ਗਏ ਆਰਟੀਪੀਸੀਆਰ ਟੈਸਟ ਦੀ ਰਿਪੋਰਟ ਵਿੱਚ ਉਹ, ਉਸਦੀ ਪਤਨੀ ਅਤੇ ਨੌਕਰ ਸੰਕਰਮਿਤ ਪਾਏ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੇ ਸੈਂਪਲ ਦਿੱਲੀ ਦੀ ਐਨਸੀਡੀਸੀ ਲੈਬਾਰਟਰੀ ਵਿੱਚ ਭੇਜੇ ਗਏ। ਨੌਕਰ ਦੀ ਪਤਨੀ ਬਾਰੇ ਸਿਹਤ ਵਿਭਾਗ ਵੱਲੋਂ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ ਗਈ ਹੈ। 29 ਨਵੰਬਰ ਦੀ ਰਿਪੋਰਟ ਵਿੱਚ ਪਰਿਵਾਰਕ ਮੈਂਬਰਾਂ ਵਿੱਚ ਓਮੀਕਰੋਨ ਦੀ ਪੁਸ਼ਟੀ ਨਹੀਂ ਹੋਈ ਸੀ।

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਹ ਵੇਰੀਐਂਟ ਪਹਿਲਾਂ ਦੱਖਣੀ ਅਫਰੀਕਾ ਅਤੇ ਯੂਰਪ ਵਿੱਚ ਪਾਇਆ ਗਿਆ ਸੀ। ਓਮੀਕਰੋਨ (Omicron variant) ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਵੀ ਚਿੰਤਾ ਪ੍ਰਗਟਾਈ ਹੈ। ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈ ਕੇ ਸਾਵਧਾਨ ਹੋ ਗਏ ਹਨ। ਦੱਖਣੀ ਅਫਰੀਕਾ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਉਤਰਦੇ ਹੀ ਕੁਆਰੰਟੀਨ ਕੀਤਾ ਜਾ ਰਿਹਾ ਹੈ। ਭਾਰਤ ਨੇ ਕਈ ਦੇਸ਼ਾਂ ਦੀਆਂ ਉਡਾਣਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਓਮੀਕਰੋਨ (Omicron) ਵੇਰੀਐਂਟ ਦੇ ਪਹਿਲੇ ਕੇਸ ਦੀ ਪੁਸ਼ਟੀ 24 ਨਵੰਬਰ ਨੂੰ ਹੋਈ ਸੀ। ਇਸ ਦੇ ਨਾਲ ਹੀ ਭਾਰਤ ਵਿੱਚ ਹੁਣ ਤੱਕ ਇਸ ਵੇਰੀਐਂਟ ਦੇ 20 ਤੋਂ ਵੱਧ ਮਰੀਜ਼ ਪਾਏ ਗਏ ਹਨ।

ਇਹ ਵੀ ਪੜੋ: ਦੁਲਰਭ ਬਿਮਾਰੀਆਂ ਦੇ ਇਲਾਜ ਦੇ ਬਜਟ ਦਾ ਨਹੀਂ ਹੋਇਆ ਇਸਤੇਮਾਲ, ਕੋਰਟ ਨੇ ਕੇਂਦਰ ਨੂੰ ਲਗਾਈ ਫਟਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.