ਨਵੀਂ ਦਿੱਲੀ: ਗੋ ਫਸਟ ਤੋਂ ਬਾਅਦ ਇੱਕ ਹੋਰ ਏਅਰਲਾਈਨ ਕੰਪਨੀ ਅਲਾਇੰਸ ਏਅਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਿਨ੍ਹਾਂ ਦੀ ਮਦਦ ਲਈ ਸਰਕਾਰ ਹੱਥ ਵਧਾ ਰਹੀ ਹੈ। ਸਰਕਾਰ ਇਸ ਖੇਤਰੀ ਏਅਰਲਾਈਨ ਕੰਪਨੀ ਅਲਾਇੰਸ ਏਅਰ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਨਿਵੇਸ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਨਿਵੇਸ਼ ਨਾਲ ਆਰਥਿਕ ਸੰਕਟ 'ਚ ਫਸੀ ਏਅਰਲਾਈਨ ਕੰਪਨੀ ਦੀ ਮੁਸ਼ਕਿਲ ਨੂੰ ਦੂਰ ਕਰਨ 'ਚ ਮਦਦ ਮਿਲੇਗੀ।
ਪਹਿਲਾਂ ਏਅਰ ਇੰਡਿਆ ਦਾ ਹਿੱਸਾ ਸੀ ਅਲਾਇੰਸ ਏਅਰਲਾਈਨ: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਕੰਪਨੀ ਅਲਾਇੰਸ ਏਅਰ ਪਹਿਲਾਂ ਏਅਰ ਇੰਡੀਆ ਦਾ ਹਿੱਸਾ ਸੀ। ਪਰ ਹੁਣ ਇਹ ਐਸੇਟ ਹੋਲਡਿੰਗ ਲਿਮਟਿਡ (AIAHL) ਦੀ ਅਗਵਾਈ ਵਾਲੀ ਇੱਕ ਕੰਪਨੀ ਹੈ। AIAHL ਕੇਂਦਰ ਸਰਕਾਰ ਦਾ ਇੱਕ ਵਿਸ਼ੇਸ਼ ਉਦੇਸ਼ ਵਾਹਨ ਹੈ। ਜਿਸ ਨੂੰ ਕੇਂਦਰ ਸਰਕਾਰ ਨੇ ਇੱਕ ਖਾਸ ਮਕਸਦ ਲਈ ਬਣਾਇਆ ਹੈ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ, ਜੋ ਕਿ ਕਰੋਨਾ ਮਹਾਮਾਰੀ ਅਤੇ ਉਸ ਤੋਂ ਬਾਅਦ ਲੌਕਡਾਊਨ ਦੇ ਪ੍ਰਭਾਵ ਕਾਰਨ ਹੋਰ ਗੰਭੀਰ ਹੋ ਗਿਆ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਅਲਾਇੰਸ ਏਅਰ ਰੋਜ਼ਾਨਾ ਕਰੀਬ 130 ਉਡਾਣਾਂ ਚਲਾਉਂਦੀ ਹੈ।
- MS Dhoni Autograph: ਧੋਨੀ ਨੇ ਮੈਚ ਮਗਰੋਂ ਪੂਰੀ ਕੀਤੀ ਸੁਨੀਲ ਗਾਵਸਕਰ ਦੀ ਖਵਾਇਸ਼, ਦਿਲ ਦੇ ਨਜ਼ਦੀਕ ਦਿੱਤਾ ਆਟੋਗ੍ਰਾਫ
- Karnataka Politics: ਜਾਣੋ DK ਸ਼ਿਵਕੁਮਾਰ ਨੇ ਆਖਰ ਕਿਉਂ ਕਿਹਾ- "ਦਿੱਲੀ ਜਾਣ ਬਾਰੇ ਕੋਈ ਵਿਚਾਰ ਨਹੀਂ" !
- Punjab Haryana HC: ਸਾਬਕਾ ਫੌਜੀ ਨੂੰ ਅਦਾ ਕੀਤੀ ਗਈ ਵਾਧੂ ਪੈਨਸ਼ਨ ਨਹੀਂ ਕੀਤੀ ਜਾ ਸਕਦੀ ਵਸੂਲ
ਅਲਾਇੰਸ ਏਅਰ ਦੇ ਪਾਇਲਟਾਂ ਨੂੰ ਨਹੀਂ ਮਿਲ ਰਹੀਂ ਤਨਖ਼ਾਹ: ਹਾਲ ਹੀ ਦੇ ਮਹੀਨਿਆਂ ਵਿੱਚ, ਅਲਾਇੰਸ ਏਅਰ ਦੇ ਪਾਇਲਟਾਂ ਨੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਤਨਖਾਹ ਅਤੇ ਭੱਤਿਆਂ ਦਾ ਭੁਗਤਾਨ ਨਾ ਕਰਨ ਸਮੇਤ ਕਈ ਹੋਰ ਮੁੱਦਿਆਂ 'ਤੇ ਕਈ ਵਾਰ ਪ੍ਰਦਰਸ਼ਨ ਕੀਤਾ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਕੰਪਨੀ ਦੀ ਮਦਦ ਲਈ ਸਰਕਾਰ ਨੇ ਇਸ ਵਿੱਚ 300 ਕਰੋੜ ਰੁਪਏ ਨਿਵੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਇਸ ਨਿਵੇਸ਼ ਨੂੰ ਵਿੱਤ ਮੰਤਰਾਲੇ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਅਲਾਇੰਸ ਏਅਰ ਪਿਛਲੇ ਕੁਝ ਸਾਲਾਂ ਤੋਂ ਘਾਟੇ 'ਚ ਚੱਲ ਰਹੀ ਹੈ।
ਵਿੱਤੀ ਸਾਲ 2021-22 'ਚ ਕੰਪਨੀ ਦਾ ਘਾਟਾ 447.76 ਕਰੋੜ ਰੁਪਏ ਸੀ। ਅਲਾਇੰਸ ਏਅਰ ਬ੍ਰਾਂਡ ਦੇ ਅਧੀਨ ਉਡਾਣਾਂ ਏਅਰਲਾਈਨ ਅਲਾਈਡ ਸਰਵਿਸਿਜ਼ ਦੁਆਰਾ ਚਲਾਈਆਂ ਜਾਂਦੀਆਂ ਹਨ, ਜਿਸ ਨੇ ਆਪਣਾ ਨਾਮ ਅਲਾਇੰਸ ਏਅਰ ਏਵੀਏਸ਼ਨ ਲਿਮਿਟੇਡ ਵਿੱਚ ਬਦਲ ਦਿੱਤਾ ਹੈ।