ਕਰਨਾਟਕ/ਹੁਬਲੀ: ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਹੁਬਲੀ ਵਿੱਚ ਇੱਕ ਕਾਰੋਬਾਰੀ ਦੇ ਘਰ ਅਤੇ ਦਫ਼ਤਰ ਵਿੱਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ 3 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਸੀਸੀਬੀ ਨੇ ਹੁਬਲੀ ਦੇ ਕੇਸ਼ਵਾਪੁਰ ਦੇ ਰਮੇਸ਼ ਬੋਨਾਗੇਰੀ ਨਾਮ ਦੇ ਕਾਰੋਬਾਰੀ 'ਤੇ ਛਾਪਾ ਮਾਰਿਆ। ਸੀਸੀਬੀ ਦੇ ਡੀਐਸਪੀ ਨਰਾਇਣ ਬਰਮਾਨੀ ਨੇ ਘਰ ਵਿੱਚ ਨਜਾਇਜ਼ ਪੈਸੇ ਜਮ੍ਹਾ ਹੋਣ ਦੀ ਸੂਚਨਾ 'ਤੇ ਕਾਰਵਾਈ ਦੀ ਅਗਵਾਈ ਕੀਤੀ।
ਸੀਸੀਬੀ ਅਧਿਕਾਰੀਆਂ ਨੇ ਕਾਰੋਬਾਰੀ ਦੀ ਜਾਇਦਾਦ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ। ਕਾਰੋਬਾਰੀ ਰਮੇਸ਼ ਬੋਨਾਗੇਰੀ ਤੋਂ ਸੀਸੀਬੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ। ਇਸ ਸਬੰਧੀ ਅਸ਼ੋਕ ਨਗਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Holi 2023: ਕਾਸ਼ੀ 'ਚ ਬਲਦੀਆਂ ਚਿਤਾਵਾਂ ਦੇ ਵਿਚਕਾਰ ਖੇਡੀ ਗਈ ਹੋਲੀ, ਚਿਤਾ ਦੀ ਸੁਆਹ ਨਾਲ ਉਡਦਾ ਰਿਹਾ ਗੁਲਾਲ
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਜਪਾ ਵਿਧਾਇਕ ਦਾ ਪੁੱਤਰ ਲੋਕਾਯੁਕਤ ਦੇ ਜਾਲ 'ਚ ਫਸਿਆ ਸੀ। ਉਸ ਤੋਂ ਬਾਅਦ ਹੁਣ ਹੁਬਲੀ 'ਚ ਇਕ ਵਪਾਰੀ ਦੇ ਘਰੋਂ ਤਿੰਨ ਕਰੋੜ ਦੀ ਨਕਦੀ ਮਿਲੀ ਹੈ। ਇਸ ਤੋਂ ਪਹਿਲਾਂ ਚੰਨਾਗਿਰੀ ਤੋਂ ਭਾਜਪਾ ਵਿਧਾਇਕ ਮਡਲ ਵਿਰੂਪਕਸ਼ੱਪਾ ਦੇ ਪੁੱਤਰ BWSSB ਦੇ ਮੁੱਖ ਲੇਖਾਕਾਰ ਪ੍ਰਸ਼ਾਂਤ ਨੂੰ ਲੋਕਾਯੁਕਤ ਅਧਿਕਾਰੀਆਂ ਨੇ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਸੀ।
ਦੋਸ਼ ਹੈ ਕਿ ਬੈਂਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾਕਾਰ ਪ੍ਰਸ਼ਾਂਤ ਨੇ ਇਕ ਟੈਂਡਰ 'ਚ ਕਰੀਬ 80 ਲੱਖ ਰੁਪਏ ਦੀ ਮੰਗ ਕੀਤੀ ਸੀ। ਬਾਅਦ ਵਿੱਚ ਦਫ਼ਤਰ ਵਿੱਚ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਜਦੋਂ ਲੋਕਾਯੁਕਤ ਦੇ ਅਧਿਕਾਰੀਆਂ ਨੇ ਉਸ ਦੀ ਰਿਹਾਇਸ਼ 'ਤੇ ਛਾਪਾ ਮਾਰ ਕੇ 6 ਕਰੋੜ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ।
ਇਹ ਵੀ ਪੜ੍ਹੋ: Winter Games in Gulmarg : ਘਾਟੀ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਰਮੀ ਮੁਹਿੰਮ, ਗੁਲਮਰਗ 'ਚ ਆਯੋਜਿਤ ਕੀਤੀਆਂ ਸਨੋ ਗੇਮਸ
ਇਹ ਵੀ ਪੜ੍ਹੋ: Queen Victoria Coins: ਬੰਗਾਲ ਦੇ ਰਾਏਗੰਜ 'ਚ ਮਿਲੇ ਰਾਣੀ ਵਿਕਟੋਰੀਆ ਦੇ ਸਮੇਂ ਦੇ ਸਿੱਕੇ