ਨਵੀਂ ਦਿੱਲੀ : ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਕੋਰੋਨਾ ਮਹਾਂਮਾਰੀ ਕਾਰਨ ਰੱਦ ਕਰ ਦਿੱਤੀਆਂ ਸਨ। ਹੁਣ CBSE ਵੱਲੋਂ ਜਾਰੀ ਮੁਲਾਂਕਣ ਨੀਤੀ ਦੇ ਤਹਿਤ ਸਕੂਲਾਂ ਵਿੱਚ ਮੁਲਾਂਕਣ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਸਕੂਲਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਵੇਖਦੇ ਹੋਏ ਹੋਰ ਦੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। CBSE ਦੇ ਇਹ ਨਿਰਦੇਸ਼ ਸਬਜੈਕਟ ਵਿੱਚ ਬਦਲਾਅ ਤੇ ਗੈਰ ਹਾਜ਼ਿਰ ਰਹੇ ਵਿਦਿਆਰਥੀਆਂ ਦੇ ਸਬੰਧ ਵਿੱਚ ਹਨ।
ਤਿੰਨ ਬੈਸਟ ਸਬਜੈਕਟਾਂ ਦਾ ਅਸੈਸਮੈਂਟ ਕਰਨਾ ਹੋਵੇਗਾ
12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦਾ ਰਿਜ਼ਲਟ ਤਿਆਰ ਕਰਨ ਦੇ ਸਬੰਧ ਵਿੱਚ CBSE ਵੱਲੋਂ ਜਾਰੀ ਕੀਤੇ ਗਏ ਸਬਜੈਕਟ ਬਦਲਾਅ ਬਾਰੇ ਦੱਸਿਆ ਗਿਆ ਹੈ ਕਿ ਸਕੂਲਾਂ ਨੂੰ ਇਹ ਸੁਨਸ਼ਚਿਤ ਕਰਨਾ ਹੋਵੇਗਾ ਕਿ CBSE ਤੋਂ ਪਹਿਲਾਂ ਮੰਜ਼ੂਰੀ ਲਈ ਗਈ ਹੈ। ਹੁਣ ਕਿਸੇ ਵੀ ਤਰ੍ਹਾਂ ਦੇ ਸਬਜੈਕਟ ਬਦਲਾਅ ਨੂੰ ਮੰਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸਕੂਲਾਂ ਨੂੰ 11ਵੀਂ ਕਲਾਸ ਦੇ ਤਿੰਨ ਬੈਸਟ ਸਬਜੈਕਟਾਂ ਦਾ ਅਸੈਸਮੈਂਟ ਕਰਨਾ ਹੋਵੇਗਾ।
ਗੈਰ ਹਾਜ਼ਿਰ ਰਹੇ ਵਿਦਿਆਰਥੀਆਂ ਦਾ ਰਿਜ਼ਲਟ ਨਹੀਂ ਹੋਵੇਗਾ ਜਾਰੀ
ਸਕੂਲਾਂ ਨੂੰ 12ਵੀਂ ਦੇ ਮੁਲਾਂਕਣ ਦੇ ਦੌਰਾਨ ਗੈਰ ਹਾਜ਼ਿਰ ਰਹੇ ਵਿਦਿਆਰਥੀਆਂ ਦੇ ਸਬੰਧ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਵੀ ਨਿਰਦੇਸ਼ ਦਿੱਤੇ ਗਏ ਹਨ। ਸੀਬੀਐਸੀ ਨੇ ਕਿਹਾ ਕਿ ਅਜਿਹੇ ਵਿਦਿਰਾਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਅੰਕ ਦੇਣ ਦੀ ਬਜਾਏ ਉਨ੍ਹਾਂ ਦੀ ਗੈਰ ਹਾਜ਼ਰੀ ਦਰਜ ਕੀਤੀ ਜਾਵੇ। ਸੀਬੀਐਸੀ ਨੇ ਕਿਹਾ ਕੇ ਗੈਰ ਹਾਜ਼ਿਰ ਰਹਿਣ ਵਾਲੇ ਵਿਦਿਆਰਥੀਆਂ ਦਾ ਰਿਜ਼ਲਟ ਜਾਰੀ ਨਹੀਂ ਕੀਤਾ ਜਾਵੇਗਾ।
31 ਜੁਲਾਈ ਨੂੰ ਐਲਾਨਿਆ ਜਾਵੇਗਾ ਰਿਜ਼ਲਟ
CBSE ਵੱਲੋਂ 12ਵੀਂ ਕਲਾਸ ਦੇ ਮੁਲਾਂਕਣ ਨੂੰ ਲੈ ਕੇ ਇੱਕ ਵੈਬੀਨਾਰ ਵੀ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਸਕੂਲਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਹੁਣ 12ਵੀਂ ਕਲਾਸ ਦਾ ਰਿਜ਼ਲਟ 31 ਜੁਲਾਈ ਨੂੰ ਐਲਾਨਿਆ ਜਾਵੇਗਾ।