ETV Bharat / bharat

CBSE: 10ਵੀਂ ਜਮਾਤ ਦੀ ਪ੍ਰੀਖਿਆ ਰੱਦ, 12ਵੀਂ ਜਮਾਤ ਦੀ ਮੁਲਤਵੀ - ਸੈਕੰਡਰੀ ਸਿੱਖਿਆ ਬੋਰਡ

ਮੀਟਿੰਗ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਗਿਆ ਅਤੇ ਪ੍ਰੀਖਿਆਵਾਂ ਸੰਬੰਧੀ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਬੈਠਕ ’ਚ ਫੈਸਲਾ ਲਿਆ ਗਿਆ ਹੈ ਕਿ 10ਵੀਂ ਜਮਾਤ ਦੇ ਨਤੀਜੇ ਬੋਰਡ ਦੁਆਰਾ ਤਿਆਰ ਕੀਤੇ ਗਏ ਮਾਪਦੰਡ ਦੇ ਅਧਾਰ ’ਤੇ ਤਿਆਰ ਕੀਤੇ ਜਾਣਗੇ। ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਅਦ ’ਚ ਲਈਆਂ ਜਾਣਗੀਆਂ, ਬੋਰਡ 1 ਜੂਨ ਨੂੰ ਸਥਿਤੀ ਦੀ ਸਮੀਖਿਆ ਕਰੇਗਾ।

CBSE: 10ਵੀਂ ਜਮਾਤ ਦੀ ਪ੍ਰੀਖਿਆ ਰੱਦ, 12ਵੀਂ ਜਮਾਤ ਦੀ ਮੁਲਤਵੀ

author img

By

Published : Apr 14, 2021, 4:07 PM IST

ਚੰਡੀਗੜ੍ਹ: ਦੇਸ਼ ਭਰ ’ਚ ਕੋਵਿਡ -19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੀ 10ਵੀਂ ਜਮਾਤ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤੀ ਹੈ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਹੋਈ ਬੈਠਕ ’ਚ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਗਿਆ ਅਤੇ ਪ੍ਰੀਖਿਆਵਾਂ ਸੰਬੰਧੀ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਬੈਠਕ ’ਚ ਫੈਸਲਾ ਲਿਆ ਗਿਆ ਹੈ ਕਿ 10ਵੀਂ ਜਮਾਤ ਦੇ ਨਤੀਜੇ ਬੋਰਡ ਦੁਆਰਾ ਤਿਆਰ ਕੀਤੇ ਗਏ ਮਾਪਦੰਡ ਦੇ ਅਧਾਰ ’ਤੇ ਤਿਆਰ ਕੀਤੇ ਜਾਣਗੇ। ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਅਦ ’ਚ ਲਈਆਂ ਜਾਣਗੀਆਂ, ਬੋਰਡ 1 ਜੂਨ ਨੂੰ ਸਥਿਤੀ ਦੀ ਸਮੀਖਿਆ ਕਰੇਗਾ।

ਇਹ ਵੀ ਪੜੋ: ਅੰਬੇਡਕਰ ਜੈਯੰਤੀ 'ਤੇ ਸੁਖਬੀਰ ਬਾਦਲ ਦਾ ਵੱਡਾ ਐਲਾਨ, ਸੱਤਾ 'ਚ ਆਉਣ 'ਤੇ ਦਲਿਤ ਹੋਵੇਗਾ ਉਪ-ਪ੍ਰਧਾਨ

12ਵੀਂ ਜਮਾਤ ਲਈ ਇਹ ਫੈਸਲਾ

ਹੁਕਮ ਅਨੁਸਾਰ 12ਵੀਂ ਜਮਾਤ ਲਈ ਇਹ ਫੈਸਲਾ ਲਿਆ ਗਿਆ ਹੈ ਕਿ 4 ਮਈ ਤੋਂ 14 ਜੂਨ ਤੱਕ ਹੋਣ ਵਾਲੀਆਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ 1 ਜੂਨ ਨੂੰ ਇੱਕ ਹੋਰ ਬੈਠਕ ਹੋਵੇਗੀ, ਜਿਸ ਵਿੱਚ ਉਸ ਵੇਲੇ ਦੀ ਸਥਿਤੀ ਦੇ ਮੱਦੇਨਜ਼ਰ ਫੈਸਲਾ ਲਿਆ ਜਾਵੇਗਾ। ਜੇਕਰ ਅਜਿਹੀ ਸਥਿਤੀ ’ਚ ਪ੍ਰੀਖਿਆਵਾਂ ਹੁੰਦੀਆਂ ਹਨ ਤਾਂ ਵਿਦਿਆਰਥੀਆਂ ਨੂੰ 15 ਦਿਨ ਪਹਿਲਾਂ ਸੂਚਿਤ ਕੀਤਾ ਜਾਵੇਗਾ।

10ਵੀਂ ਜਮਾਤ ਲਈ ਇਹ ਫੈਸਲਾ

ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਅਧਾਰ ’ਤੇ ਅਗਲੀ ਜਮਾਤ ਵਿੱਚ ਭੇਜਿਆ ਜਾਵੇਗਾ। ਜੇ ਕੋਈ ਵਿਦਿਆਰਥੀ ਮੁਲਾਂਕਣ ਤੋਂ ਸੰਤੁਸ਼ਟ ਨਹੀਂ ਹੁੰਦਾ, ਤਾਂ ਜੇ ਸਥਿਤੀ ਆਮ ਹੋਵੇ ਤਾਂ ਉਹ ਪ੍ਰੀਖਿਆ ਦੇ ਸਕਦਾ ਹੈ।

CBSE: 10ਵੀਂ ਜਮਾਤ ਦੀ ਪ੍ਰੀਖਿਆ ਰੱਦ, 12ਵੀਂ ਜਮਾਤ ਦੀ ਮੁਲਤਵੀ
CBSE: 10ਵੀਂ ਜਮਾਤ ਦੀ ਪ੍ਰੀਖਿਆ ਰੱਦ, 12ਵੀਂ ਜਮਾਤ ਦੀ ਮੁਲਤਵੀ

ਇਹ ਵੀ ਪੜੋ: ਕੈਪਟਨ ਦੀ ਮੰਗ 'ਤੇ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਮੁਲਤਵੀ

ਕੇਜਰੀਵਾਲ ਕਰ ਚੁੱਕੇ ਹਨ ਮੰਗ

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਲਗਭਗ 6 ਲੱਖ ਵਿਦਿਆਰਥੀ ਤੇ ਲਗਭਗ ਇੱਕ ਲੱਖ ਅਧਿਆਪਕ ਹੋਣਗੇ, ਜੋ ਪ੍ਰੀਖਿਆ ਕੇਂਦਰਾਂ ਵਿੱਚ ਆਉਣਗੇ ਅਤੇ ਇਸ ਦੇ ਨਾਲ ਹੀ ਇਨ੍ਹਾਂ ਕੇਂਦਰਾਂ ਨੂੰ ਨਵੇਂ ਕੋਵਿਡ -19 ਹੌਟਸਪੌਟ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਦਿੱਲੀ ਵਿੱਚ ਮਹਾਂਮਾਰੀ ਦੀ ਇਹ ਦੂਜੀ ਲਹਿਰ ਬਹੁਤ ਗੰਭੀਰ ਹੈ ਅਤੇ ਇਹ ਨੌਜਵਾਨਾਂ ਅਤੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.