ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਸੋਮਵਾਰ ਯਾਨੀ ਅੱਜ ਸਵੇਰੇ ਤੜਕੇ ਬੀਐਸਐਫ ਜਵਾਨਾਂ ਉੱਤੇ ਸਰਹੱਦ ਪਾਰ ਪਸ਼ੂ ਤਸਕਰਾਂ ਨੇ ਫਾਈਰਿੰਗ ਕੀਤੀ। ਅਧਿਕਾਰੀਆਂ ਮੁਤਾਬਕ ਭਾਰਤ ਬੰਗਲਾਦੇਸ਼ ਕੌਮਾਂਤਰੀ ਸਰਹੱਦ ਉੱਤੇ ਪਸ਼ੂ ਤਸਕਰਾਂ ਨੇ ਬੀਐਸਐਫ ਪਾਰਟੀ ਉੱਤੇ ਫਾਈਰਿੰਗ ਕੀਤੀ।
ਅਧਿਕਾਰੀਆਂ ਮੁਤਾਬਕ ਸੋਮਵਾਰ ਸਵੇਰੇ 5.30 ਵਜੇ ਹੋਈ ਘਟਨਾ ਵਿੱਚ ਬੀਐਸਐਫ ਦੇ ਜਵਾਨ ਬਾਲ-ਬਾਲ ਬਚੇ ਹਨ। ਉੱਥੇ ਹੀ ਅਲੀਪੁਰਦੁਆਰ ਜ਼ਿਲ੍ਹੇ ਦੇ ਫਲਕਤਾ ਵਿੱਚ ਪੁਟਿਆ ਬਾਰਾ ਮਾਸਿਆ ਸੀਮਾ ਚੌਂਕੀ ਦੇ ਕੋਲ ਆਈਬੀ ਦੇ ਪੋਸਟ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਸੀਮਾ ਸੁਰੱਖਿਆ ਬਲ ਦੇ ਜਵਾਨ ਨੇ ਬੰਗਲਾਦੇਸ਼ੀ ਪੱਖ ਤੋਂ ਲਗਭਗ 20-25 ਅੱਤਵਾਦੀਆਂ ਅਤੇ ਭਾਰਤ ਪੱਖੋਂ ਘੱਟੋ-ਘੱਟ 18-20 ਤਸਕਰਾਂ ਦੀਆਂ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਗਈ ਹੈ।
ਇੱਕ ਅਧਿਕਾਰੀ ਮੁਤਾਬਕ, ਦੋਵੇਂ ਪਾਸਿਓਂ ਦੇ ਲੋਕ ਭਾਰਤ ਤੋਂ ਬੰਗਲਾਦੇਸ਼ ਦੇ ਲਈ ਪਸ਼ੂਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਇੱਕ ਜਵਾਨ ਨੇ ਉਨ੍ਹਾਂ ਭਜਾਉਣ ਦੇ ਲਈ ਮਿਰਚੀ ਗ੍ਰੇਨੇਡ ਸੁੱਟਿਆ, ਇਸ ਦੌਰਾਨ ਭਾਰਤੀ ਤਸਕਰਾਂ ਨੇ ਬੀਐਸਐਫ ਪਾਰਟੀ ਅਤੇ ਕਾਂਸਟੇਬਲ ਉੱਤੇ ਜਵਾਬੀ ਕਾਰਵਾਈ ਕਰਦੇ ਹੋਏ ਪੰਪ ਐਕਸ਼ਨ ਗਨ ਤੋਂ ਫਾਈਰਿੰਗ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਮੌਕਾ ਪਾ ਕੇ ਤਸਕਰ ਉੱਥੇ ਦੀ ਫ਼ਰਾਰ ਹੋ ਗਏ।