ETV Bharat / bharat

ਚੋਣ ਕਮਿਸ਼ਨ ਨੇ ਫਰਜ਼ੀ ਪੋਸਟਲ ਬੈਲਟ ਵੀਡੀਓ ਦਾ ਲਿਆ ਨੋਟਿਸ, ਦੀਦੀਹਾਟ 'ਚ ਮਾਮਲਾ ਦਰਜ

author img

By

Published : Feb 24, 2022, 8:14 AM IST

ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੱਲੋਂ ਪੋਸਟਲ ਬੈਲਟ ਵੋਟਿੰਗ ਦੇ ਧੋਖਾਧੜੀ ਕਰਨ ਦੀ ਜੋ ਵੀਡੀਓ ਵਾਇਲਰ ਕੀਤੀ, ਉਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਹਰੀਸ਼ ਰਾਵਤ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਦਾ ਨੋਟਿਸ ਲਿਆ ਹੈ। ਇਸ ਤੋਂ ਬਾਅਦ ਪਿਥੌਰਾਗੜ੍ਹ ਦੀ ਦੀਦੀਹਾਟ ਵਿਧਾਨ ਸਭਾ ਸੀਟ 'ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਚੋਣ ਕਮਿਸ਼ਨ ਨੇ ਫਰਜ਼ੀ ਪੋਸਟਲ ਬੈਲਟ ਵੀਡੀਓ ਦਾ ਲਿਆ ਨੋਟਿਸ

ਦੇਹਰਾਦੂਨ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੱਲੋਂ ਪੋਸਟਲ ਬੈਲਟ ਰਾਹੀਂ ਇੱਕ ਵਿਅਕਤੀ ਵਲੋਂ ਵਾਰ-ਵਾਰ ਵੋਟ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ। ਹਰੀਸ਼ ਰਾਵਤ ਦੇ ਟਵੀਟ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ। ਹਰੀਸ਼ ਰਾਵਤ ਨੇ ਚੋਣ ਕਮਿਸ਼ਨ ਤੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

ਚੋਣ ਕਮਿਸ਼ਨ ਨੇ ਲਿਆ ਨੋਟਿਸ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੱਲੋਂ ਪੋਸਟਲ ਬੈਲਟ ਰਾਹੀਂ ਇੱਕ ਵਿਅਕਤੀ ਵਲੋਂ ਵਾਰ-ਵਾਰ ਵੋਟ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਤੋਂ ਬਾਅਦ ਹੰਗਾਮਾ ਹੋ ਗਿਆ। ਵੀਡੀਓ ਵਾਇਰਲ ਕਰਦੇ ਹੋਏ ਹਰੀਸ਼ ਰਾਵਤ ਨੇ ਕਿਹਾ ਸੀ ਕਿ ਕੀ ਚੋਣ ਕਮਿਸ਼ਨ ਇਸ ਦਾ ਨੋਟਿਸ ਲਵੇਗਾ। ਚੋਣ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ।

ਜਾਅਲੀ ਵੋਟਿੰਗ ਦੀ ਸੰਭਾਵਨਾ ਕਾਰਨ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਚੋਣ ਕਮਿਸ਼ਨ ਨੇ ਪਿਥੌਰਾਗੜ੍ਹ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕੁਮਾਉਂ ਦੇ ਸਰਹੱਦੀ ਜ਼ਿਲ੍ਹੇ ਪਿਥੌਰਾਗੜ੍ਹ ਦੀ ਦੀਦੀਹਾਟ ਵਿਧਾਨ ਸਭਾ ਸੀਟ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • एक छोटा #वीडियो सबकी जानकारी के लिए वायरल कर रहा हूंँ, इसमें एक #आर्मी के सेंटर में किस प्रकार से एक ही व्यक्ति सारे #वोटों को टिक कर रहा है और यहां तक कि सभी लोगों के हस्ताक्षर भी वही कर रहा है, उसका एक नमूना देखिए, क्या इलेक्शन कमिशन इसका संज्ञान लेना चाहेगा?@UttarakhandCEO pic.twitter.com/yAd4UVPpLh

    — Harish Rawat (@harishrawatcmuk) February 22, 2022 " class="align-text-top noRightClick twitterSection" data=" ">

ਇਹ ਸੀ ਪੂਰਾ ਮਾਮਲਾ: ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਪੋਸਟਲ ਬੈਲਟ ਨਾਲ ਵੋਟਿੰਗ ਵਿੱਚ ਧਾਂਦਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਫੌਜ ਦੀ ਵਰਦੀ ਪਹਿਨੇ ਇਕ ਵਿਅਕਤੀ ਕਥਿਤ ਤੌਰ 'ਤੇ ਇੱਕ ਹੀ ਉਮੀਦਵਾਰ ਨੂੰ ਵਾਰ-ਵਾਰ ਗਲਤ ਤਰੀਕੇ ਨਾਲ ਵੋਟ ਪਾ ਰਿਹਾ ਸੀ। ਉੱਤਰਾਖੰਡ ਦੇ ਸਾਬਕਾ ਸੀਐਮ ਹਰੀਸ਼ ਰਾਵਤ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਾਇਰਲ ਕੀਤਾ ਸੀ।

ਹਰੀਸ਼ ਰਾਵਤ ਨੇ ਕੀਤੀ ਸੀ ਕਾਰਵਾਈ ਦੀ ਮੰਗ : ਹਰੀਸ਼ ਰਾਵਤ ਨੇ ਚੋਣ ਕਮਿਸ਼ਨ ਨੂੰ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਚੋਣ ਕਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਟੈਗ ਕਰਦੇ ਹੋਏ ਹਰੀਸ਼ ਰਾਵਤ ਨੇ ਲਿਖਿਆ, "ਮੈਂ ਸਾਰਿਆਂ ਦੀ ਜਾਣਕਾਰੀ ਲਈ ਇੱਕ ਛੋਟਾ ਜਿਹਾ ਵੀਡੀਓ ਵਾਇਰਲ ਕਰ ਰਿਹਾ ਹਾਂ। ਇਸ ਵਿੱਚ ਕਿਵੇਂ ਇੱਕ ਹੀ ਵਿਅਕਤੀ ਇੱਕ ਫੌਜ ਦੇ ਕੇਂਦਰ ਵਿੱਚ ਸਾਰੀਆਂ ਵੋਟਾਂ 'ਤੇ ਟਿੱਕ ਕਰ ਰਿਹਾ ਹੈ। ਇੱਥੋਂ ਤੱਕ ਕਿ ਸਾਰੇ ਲੋਕਾਂ ਦੇ ਦਸਤਖਤ ਵੀ ਉਹ ਹੀ ਕਰ ਰਿਹਾ ਹੈ। ਇਸਦਾ ਇੱਕ ਨਮੂਨਾ ਵੇਖੋ। ਕੀ ਚੋਣ ਕਮਿਸ਼ਨ ਇਸ ਦਾ ਨੋਟਿਸ ਲਵੇਗਾ ? "

ਵੀਡੀਓ ਵਾਇਰਲ ਹੁੰਦੇ ਹੀ ਚੜ੍ਹਿਆ ਸਿਆਸੀ ਪਾਰਾ: ਹਰੀਸ਼ ਰਾਵਤ ਵੱਲੋਂ ਵੀਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਜਾਅਲੀ ਪੋਸਟਲ ਵੋਟਿੰਗ ਦੇ ਡਰੋਂ ਹੰਗਾਮਾ ਮਚ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਇਸ 'ਚ ਦਖਲ ਦਿੱਤਾ ਹੈ। ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਜਾਂਚ ਦੌਰਾਨ ਇਹ ਵੀਡੀਓ ਦੀਦੀਹਾਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਪਾਇਆ ਗਿਆ ਹੈ। ਇਸ ਤੋਂ ਬਾਅਦ ਪਿਥੌਰਾਗੜ੍ਹ ਕਾਂਗਰਸ ਨੇ ਵੀ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ। ਇਸ ਮਾਮਲੇ ਵਿੱਚ ਤਤਪਰਤਾ ਦਿਖਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਥੌਰਾਗੜ੍ਹ ਦੇ ਐਸਪੀ ਲੋਕੇਸ਼ਵਰ ਸਿੰਘ ਨੇ ਦੱਸਿਆ ਕਿ ਬੈਲਟ ਪੇਪਰ ਵਿੱਚ ਜਾਅਲੀ ਵੋਟਾਂ ਪਾਉਣ ਦਾ ਇਹ ਮਾਮਲਾ ਬਹੁਤ ਗੰਭੀਰ ਹੈ। ਪੁਲਿਸ ਨੇ ਥਾਣਾ ਦਿੜ੍ਹਬਾ ਵਿਖੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦਾ ਵੀ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਰੌਬਰਟਸਗੰਜ ਦੇ ਵਿਧਾਇਕ ਜਦੋਂ ਸਟੇਜ ਤੋਂ ਹੀ ਲਗਾਉਣ ਲੱਗੇ ਉੱਠਕ-ਬੈਠਕ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.