ETV Bharat / bharat

‘ਲਾਪਰਵਾਹੀ‘ ਖਾ ਗਈ ਕੈਪਟਨ ਦੀ ਕੁਰਸੀ - undefined

ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦਾ ਵੱਡਾ ਥੰਮ ਮੰਨਿਆ ਜਾਂਦਾ ਸੀ। ਜਿਸ ਵੇਲੇ ਦੇਸ਼ ਵਿੱਚ ਮੋਦੀ ਹੀ ਮੋਦੀ ਹੋ ਰਹੀ ਸੀ, ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦਾ ਡੰਕਾ ਵੱਜਦਾ ਸੀ। ਸੂਬੇ ਵਿੱਚ ਕਾਂਗਰਸ ਦਾ ਦੂਜਾ ਨਾਂ ਕੈਪਟਨ ਸੀ। ਇਹ ਵੀ ਜੁੱਸਾ ਸੀ ਕਿ ਕੈਪਟਨ ਅੱਗੇ ਕੋਈ ਖੰਗਦਾ ਨਹੀਂ ਸੀ ਤੇ ਪਾਰਟੀ ਆਗੂ ਤੇ ਵਿਧਾਇਕ ਉਨ੍ਹਾਂ ਦੀ ਸੁਰ ਵਿਚ ਸੁਰ ਮਿਲਾਉਂਦੇ ਸੀ ਪਰ ਸਮਾਂ ਬਲਵਾਨ ਹੁੰਦਾ ਹੈ। ਕੈਪਟਨ ਆਪਣੇ ‘ਰਾਜਾਸ਼ਾਹੀ‘ ਅੰਦਾਜ ਵਿੱਚ ਰਹੇ ਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਚਲਿਆ ਕਿ ਫਿਜਾ ਕਦੋਂ ਬਦਲ ਗਈ। ਪਹਿਲਾਂ ਸੋਨੀਆ ਗਾਂਧੀ ਇਕੱਲੇ ਫੈਸਲੇ ਲੈ ਲੈਂਦੇ ਸੀ ਪਰ ਹੁਣ ਰਾਹੁਲ ਤੇ ਪ੍ਰਿਅੰਕਾ ਗਾਂਧੀ ਦੀ ਪਸੰਦ ਵੀ ਇਨ੍ਹਾਂ ਫੈਸਲਿਆਂ ਵਿੱਚ ਸ਼ਾਮਲ ਹੋ ਗਈ, ਜਿਸ ਦਾ ਅੰਦਾਜਾ ਕੈਪਟਨ ਨੂੰ ਨਹੀਂ ਲੱਗਿਆ ਕਿ ਹੁਣ ‘ਬੋਹੜ ਵਾਲੀ ਛਾਂ ਨਾ ਰਹੀ‘ ਤੇ ਆਖਰ ਨਵਜੋਤ ਸਿੱਧੂ ਦੀਆਂ ਪ੍ਰਿਅੰਕਾ ਤੇ ਰਾਹੁਲ ਨਾਲ ਨਜਦੀਕੀਆਂ ਤੇ ਰਾਹੁਲ ਵੱਲੋਂ ਪਾਰਟੀ ਲਈ ਸਖ਼ਤ ਫੈਸਲੇ ਲੈਣ ਦੇ ਰਵੱਈਏ ਕਾਰਨ ਅਮਰਿੰਦਰ ਸਿੰਘ ਅੱਜ ਪੰਜਾਬ ਦੇ ‘ਕੈਪਟਨ‘ ਨਾ ਰਹਿ ਸਕੇ। ਉਨ੍ਹਾਂ ਨੂੰ ਟਰਮ ਪੂਰੀ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪੈ ਗਈ।

‘ਲਾਪਰਵਾਹੀ‘ ਖਾ ਗਈ ਕੈਪਟਨ ਦੀ ਕੁਰਸੀ
‘ਲਾਪਰਵਾਹੀ‘ ਖਾ ਗਈ ਕੈਪਟਨ ਦੀ ਕੁਰਸੀ
author img

By

Published : Sep 18, 2021, 7:31 PM IST

‘ਲਾਪਰਵਾਹੀ‘ ਲੈ ਬੈਠੀ ਕੈਪਟਨ ਦੀ ਕੁਰਸੀ

ਦੇਸ਼ ਦੇ ਚੋਣਵੇਂ ਰਾਜਸੀ ਆਗੂਆਂ ਦੀ ਕਤਾਰ ਵਾਲੇ ਕਾਂਗਰਸ ਦੇ ਘਾਗ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਲਾਪਰਵਾਹੀਆਂ ਹੀ ਲੈ ਬੈਠੀਆਂ ਤੇ ਅਜੇ ਤੱਕ ਭੁਲੇਖੇ ਵਿੱਚ ਰਹਿਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਆਖਰ ਹੱਥ ਧੋਣੇ ਪੈ ਗਏ। ਕੈਪਟਨ ਤੋਂ ਉਨ੍ਹਾਂ ਦੇ ਵਿਧਾਇਕ ਹੀ ਨਾਖ਼ੁਸ਼ ਰਹੇ ਤੇ ਹਮੇਸ਼ਾ ਇਹ ਸ਼ਿਕਾਇਤ ਕਰਦੇ ਆਏ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਦੇ ਹੀ ਨਹੀਂ। ਇਸ ਤੋਂ ਵੀ ਵੱਡੀ ਸ਼ਿਕਾਇਤ ਇਹ ਸੀ ਕਿ ਸਰਕਾਰ ਅਫਸਰਸ਼ਾਹੀ ਚਲਾ ਰਹੀ ਹੈ ਤੇ ਵਿਧਾਇਕਾਂ ਨੂੰ ਬੈਠਣ ਤੱਕ ਨੂੰ ਨਹੀਂ ਪੁੱਛਦੇ। ਵਿਧਾਇਕਾਂ ਦੀ ਅਣਦੇਖੀ ਇਸ ਕਦਰ ਮਹਿੰਗੀ ਪੈ ਗਈ ਕਿ ਅੰਤ ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ ਹੀ ਅਣਡਿੱਠਾ ਕਰ ਦਿੱਤਾ ਤੇ ਉਨ੍ਹਾਂ ‘ਤੇ ਅਸਤੀਫੇ ਦਾ ਦਬਾਅ ਬਣ ਗਿਆ।

ਕੈਪਟਨ ਦੀਆਂ ਕਮਜੋਰੀਆਂ ਨੂੰ ਹਥਿਆਰ ਬਣਾ ਕੇ ਵਿਰੋਧੀਆਂ ਨੇ ਪੂਰੀ ਭੂਮਿਕਾ ਤਿਆਰ ਕਰ ਦਿੱਤੀ। ਉਨ੍ਹਾਂ ‘ਤੇ ਪਾਰਟੀ ਆਗੂਆਂ ਨੂੰ ਨਾ ਮਿਲਣ ਦੇ ਇਲਜ਼ਾਮ ਲੱਗੇ। ਉਥੇ ਹੀ ਸੂਬੇ ਵਿੱਚ ਅਫਸਰਸ਼ਾਹੀ ਦਾ ਹਾਵੀ ਰਹਿਣਾ ਵੀ ਇਸ ਵਿੱਚ ਇੱਕ ਵੱਡਾ ਕਾਰਨ ਸੀ, ਨਾਲ ਹੀ ਉਨ੍ਹਾਂ ਉੱਤੇ ਵਿਰੋਧੀ ਦਲਾਂ ਨਾਲ ਗੰਢ-ਤੁੱਪ ਦਾ ਦੋਸ਼ ਵੀ ਲੱਗਿਆ। ਅਜਿਹੇ ਕਾਰਨਾਂ ਨੂੰ ਲੈ ਕੇ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਨੂੰ ਇਸੇ ਦਾਅ ਨਾਲ ਪਟਖਨੀ ਦੇ ਦਿੱਤੀ। ਸਿੱਧੂ ਵਾਰ-ਵਾਰ ਕੈਪਟਨ ਦੀ ਇਨ੍ਹਾਂ ਕਮਜੋਰੀਆਂ ਨੂੰ ਸਾਹਮਣੇ ਲਿਆਂਦੇ ਗਏ, ਜਿਸ ਨਾਲ ਪ੍ਰਦੇਸ਼ ਕਾਂਗਰਸ ਵਿੱਚ ਕੈਪਟਨ ਦੇ ਖਿਲਾਫ ਖੁੱਲੀ ਬਗਾਵਤ ਹੋਣ ਲੱਗੀ।

ਸਿੱਧੂ ਦੇ ਇਸ ਦਾਅ ਵਿੱਚ ਫਸੇ ਕੈਪਟਨ ਨੂੰ ਮਜਬੂਰ ਹੋ ਕੇ ਨੇਤਾਵਾਂ ਨਾਲ ਮਿਲਣ ਲਈ ਮਜਬੂਰ ਹੋਣਾ ਪਿਆ। ਕੈਪਟਨ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀਂ ਨਿਕਲਦੇ ਸੀ ਤੇ ਇਥੋਂ ਹੀ ਸਰਕਾਰ ਚਲਾਉਂਦੇ ਰਹੇ। ਦੋਸ਼ ਲਗਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਜਿਆਂ ਵਾਂਗ ਸਰਕਾਰ ਚਲਾਉਂਦੇ ਹਨ। ਬਾਅਦ ਵਿੱਚ ਨੌਬਤ ਇੱਥੋਂ ਤੱਕ ਆ ਗਈ ਕਿ ਵਿਧਾਇਕਾਂ ਤੱਕ ਨੂੰ ਨਾ ਮਿਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਚੇਅਰਮੈਨਾਂ ਤੱਕ ਨਾਲ ਮਿਲਣ ਲੱਗੇ। ਜੋ ਇਲਜ਼ਾਮ ਸਿੱਧੂ ਲਗਾਉਂਦੇ ਰਹੇ, ਕੈਪਟਨ ਨੇ ਉਨ੍ਹਾਂ ਨੂੰ ਗਲਤ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰਨ ਲੱਗੇ। ਕੈਪਟਨ ਨੇ ਇਸ ਤੋਂ ਬਾਅਦ ਤਾਲਮੇਲ ਲਈ ਕੁੱਝ ਸਲਾਹਕਾਰ ਵੀ ਲਗਾਏ, ਲੇਕਿਨ ਵਿਧਾਇਕਾਂ ਦੀ ਗੱਲ ਸੁਣਨ ਦੀ ਬਜਾਇ ਸਲਾਹਕਾਰਾਂ ਨਾਲ ਟਕਰਾਅ ਦੀ ਹਾਲਤ ਬਣਨ ਲੱਗੀ ਤੇ ਇਸੇ ਕਾਰਨ ਕੈਪਟਨ ਦੇ ਖਿਲਾਫ ਪੂਰਾ ਸਿਆਸੀ ਜਾਲ ਵਿਛਦਾ ਚਲਾ ਗਿਆ।

ਮਹੌਲ ਹੱਕ ‘ਚ ਬਣਾਉਣ ਦੀ ਕੀਤੀ ਭਰਪੂਰ ਕੋਸ਼ਿਸ਼

ਇਹ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਨਹੀਂ ਕੀਤਾ। ਉਨ੍ਹਾਂ ਅਨੇਕ ਲੋਕ ਪੱਖੀ ਕੰਮ ਕੀਤੇ ਪਰ ਜਿਆਦਾਤਰ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਦੀ ਸ਼ਿਕਾਇਤ ਹੀ ਰਹੀ ਕਿ ਉਨ੍ਹਾਂ ਦੀ ਪੁੱਛ ਨਹੀਂ ਹੁੰਦੀ ਤੇ ਉਹ ਵਰਕਰਾਂ ਦੇ ਕੰਮ ਲੈ ਕੇ ਕਿਸ ਕੋਲ ਜਾਣ। ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਸੁਣਨ ਲਈ ਪੰਜਾਬ ਕਾਂਗਰਸ ਭਵਨ ਵਿਖੇ ਮੰਤਰੀਆਂ ਦੀ ਡਿਊਟੀਆਂ ਲਗਾਉਣ ਦੀ ਬੇਨਤੀ ਕੀਤੀ, ਜਿਸ ‘ਤੇ ਕੈਪਟਨ ਨੇ ਬਕਾਇਦਾ ਰੋਸਟਰ ਜਾਰੀ ਕਰ ਦਿੱਤਾ। ਬੇਅਦਬੀ ਦਾ ਮੁੱਦਾ ਚੁੱਕਿਆ ਗਿਆ ਤਾਂ ਨਵੀਂ ਸਿੱਟ ਬਣਾ ਕੇ ਜਾਂਚ ਵਿੱਚ ਤੇਜੀ ਲਿਆਂਦੀ ਗਈ। ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਸ਼ਿਕੰਜਾ ਕਸਿਆ ਗਿਆ ਪਰ ਕਾਂਗਰਸੀ ਵਿਧਾਇਕਾਂ ਦੀ ਵਿਰੋਧਤਾ ਇਹ ਸੀ ਕਿ ਸਾਢੇ ਚਾਰ ਸਾਲ ਕੁਝ ਨਹੀਂ ਹੋਇਆ ਤਾਂ ਹੁਣ ਛੇ ਮਹੀਨਿਆਂ ਵਿੱਚ ਕੀ ਹੋ ਜਾਏਗਾ ਤੇ ਆਖਰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਛਿੜੀ ਮੁਹਿੰਮ ਨੂੰ ਸਫਲਤਾ ਮਿਲ ਗਈ ਤੇ ਉਨ੍ਹਾਂ ਦੀ ਕੁਰਸੀ ਚਲੀ ਗਈ। ਹਾਲਾਂਕਿ ਸਵੇਰ ਤੋਂ ਸੂਤਰ ਇਹ ਦੱਸਦੇ ਰਹੇ ਕਿ ਉਨ੍ਹਾਂ ‘ਤੇ ਅਸਤੀਫਾ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਪਰ ਕੈਪਟਨ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਆਪ ਲਿਆ।

ਚੋਣ ਵਾਅਦਿਆਂ ਨੂੰ ਬਣਾਇਆ ਮੁੱਦਾ

ਕੈਪਟਨ ਵਿਰੋਧੀ ਧੜੇ ਨੇ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ ਤੇ ਇਸ ਮੁੱਦੇ ਨੂੰ ਪੂਰਾ ਮਘਾਇਆ। ਇਸ ਨੂੰ ਪਾਰਟੀ ਹਾਈਕਮਾਂਡ ਕੋਲ ਇਸ ਕਦਰ ਚੁੱਕਿਆ ਗਿਆ ਕਿ ਪਾਰਟੀ ਨੇ ਕੈਪਟਨ ਕੋਲੋਂ ਰਿਪੋਰਟ ਮੰਗ ਲਈ ਤੇ 18 ਨੁਕਾਤੀ ਪ੍ਰੋਗਰਾਮ ਵੀ ਦਿੱਤਾ ਕਿ ਵਾਅਦੇ ਪੂਰੇ ਕਰ ਦੀ ਦਿਸ਼ਾ ਵੱਲ ਕੰਮ ਕੀਤਾ ਜਾਵੇ। ਇਸ ‘ਤੇ ਵੀ ਉਨ੍ਹਾਂ ਨੇ ਕੰਮ ਕੀਤਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਖੁਦ ਕੈਪਟਨ ਦੇ ਕੰਮ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਸੀ ਪਰ ਇੱਕ ਵਾਰ ਜੋ ਹਵਾ ਵਿਰੋਧੀਆਂ ਵੱਲੋਂ ਬਣਾ ਲਈ ਗਈ, ਉਸ ਦੀ ਅੱਗ ਅੰਦਰੋ ਅੰਦਰੀ ਮਘਦੀ ਰਹੀ ਤੇ ਸ਼ੁੱਕਰਵਾਰ ਰਾਤ ਇਹ ਅੱਗ ਭਾੰਬੜ ਬਣ ਕੇ ਮਚੀ ਤੇ ਕੈਪਟਨ ਦੀ ਕੁਰਸੀ ਖਾ ਗਈ।

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.