ਨਵੀਂ ਦਿੱਲੀ: ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਹੁਣ ਰਾਜਧਾਨੀ 'ਚ ਸਮਾਰਕਾਂ 'ਤੇ ਜਾਣ ਵਾਲੇ ਸੈਲਾਨੀਆਂ ਲਈ ਕੰਟੀਨ ਦੀ ਸੁਵਿਧਾ ਸ਼ੁਰੂ ਕਰਨ ਜਾ ਰਿਹਾ ਹੈ। ਜਲਦੀ ਹੀ, ਲਾਲ ਕਿਲਾ, ਕੁਤੁਬ ਮੀਨਾਰ ਅਤੇ ਪੁਰਾਣਾ ਕਿਲਾ ਸਮੇਤ ਹੋਰ ਏਐਸਆਈ ਸਮਾਰਕਾਂ ਦੇ ਅੰਦਰ ਸੈਲਾਨੀਆਂ ਲਈ ਕੰਟੀਨ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਪਹਿਲਾਂ ਏ.ਐੱਸ.ਆਈ. ਦਾ ਮੁੱਖ ਧਿਆਨ ਸਮਾਰਕਾਂ ਦੀ ਸਾਂਭ ਸੰਭਾਲ 'ਤੇ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਏਐੱਸਆਈ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦਿਆਂ ਅਜਿਹਾ ਕਦਮ ਚੁੱਕਣ ਜਾ ਰਿਹਾ ਹੈ। ਏਐਸਆਈ ਨੇ ਸਰਵੇਖਣ ਸ਼ੁਰੂ ਕਰ ਦਿੱਤਾ ਹੈ ਕਿ ਕਿਹੜੇ ਸਮਾਰਕਾਂ ਵਿੱਚ ਕੰਟੀਨ ਖੋਲ੍ਹੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ ਫਿਲਹਾਲ ਏ.ਐੱਸ.ਆਈ ਲਾਲ ਕਿਲੇ 'ਚ ਕੰਟੀਨ ਖੋਲ੍ਹਣ ਨੂੰ ਅੰਤਿਮ ਰੂਪ ਦੇਣ ਜਾ ਰਹੇ ਹਨ। ਇਹ ਕੰਟੀਨ ਨਵੰਬਰ ਵਿੱਚ ਸ਼ੁਰੂ ਹੋ ਜਾਵੇਗੀ। ਪਿਛਲੇ ਸਾਲ ਲਾਲ ਕਿਲ੍ਹੇ 'ਚ ਇਕ ਕੈਫੇ ਖੋਲ੍ਹਿਆ ਗਿਆ ਸੀ, ਜੋ ਕਾਫੀ ਮਹਿੰਗਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਫੇ ਵਿੱਚ ਸਿਰਫ਼ 25-30 ਫੀਸਦੀ ਸੈਲਾਨੀ ਹੀ ਆਉਂਦੇ ਹਨ। ਪਰ ਹੁਣ ਜੋ ਕੰਟੀਨ ਏ.ਐਸ.ਆਈ ਖੋਲ੍ਹਣ ਜਾ ਰਹੀ ਹੈ, ਉਥੇ ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਮੱਧ ਵਰਗ ਦੇ ਲੋਕਾਂ ਦੇ ਬਜਟ ਅਨੁਸਾਰ ਤੈਅ ਕੀਤੇ ਜਾਣਗੇ।
ਦੱਸਿਆ ਗਿਆ ਕਿ ਇੱਥੇ ਹਰ ਤਰ੍ਹਾਂ ਦੇ ਖਾਣ-ਪੀਣ ਦੀਆਂ ਵਸਤੂਆਂ ਉਪਲਬਧ ਹੋਣਗੀਆਂ, ਜਿਸ ਵਿੱਚ ਬੱਚਿਆਂ ਅਤੇ ਵੱਡਿਆਂ ਦੀ ਭੋਜਨ ਪਸੰਦ ਦਾ ਧਿਆਨ ਰੱਖਿਆ ਜਾਵੇਗਾ। ਵਰਤਮਾਨ ਵਿੱਚ ਇਹ ਸੈਲਾਨੀਆਂ ਲਈ ਇੱਕ ਵੱਡੀ ਸਹੂਲਤ ਮੰਨੀ ਜਾਂਦੀ ਹੈ। ਅਕਸਰ ਇਨ੍ਹਾਂ ਸਮਾਰਕਾਂ 'ਤੇ ਆਉਣ ਵਾਲੇ ਸੈਲਾਨੀ ਖਾਣ-ਪੀਣ ਦੀਆਂ ਚੀਜ਼ਾਂ ਦੀ ਤਲਾਸ਼ ਕਰਦੇ ਹਨ, ਪਰ ਜਦੋਂ ਇਹ ਉਪਲਬਧ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਚਿੰਤਾ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸੈਲਾਨੀਆਂ ਨੂੰ ਬਾਹਰ ਦਾ ਖਾਣ-ਪੀਣ ਦਾ ਸਮਾਨ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੈ।
- Husband gives electric shocks to wife: ਮੇਰਠ 'ਚ ਪਤੀ ਬਣਿਆ ਜਲਾਦ, ਦੁਜਾ ਵਿਆਹ ਕਰਵਾਉਣ ਲਈ ਪਤਨੀ ਨੂੰ ਦਿੱਤੇ ਬਿਜਲੀ ਦੇ ਝਟਕੇ
- Bishan Singh Bedi's funeral: ਪੰਜ ਤੱਤਾਂ 'ਚ ਵਿਲੀਨ ਹੋਏ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ, ਕਪਿਲ ਦੇਵ ਸਮੇਤ ਕਈ ਦਿੱਗਜ ਕ੍ਰਿਕਟਰ ਪਹੁੰਚੇ
- Flight Winter Schedule 2023: DGCA ਨੇ ਸਰਦੀਆਂ ਦੀਆਂ ਉਡਾਣਾਂ ਦਾ ਸ਼ਡਿਊਲ ਕੀਤਾ ਜਾਰੀ ,ਬਹੁਤ ਸਾਰੀਆਂ ਉਡਾਣਾਂ 118 ਹਵਾਈ ਅੱਡਿਆਂ ਤੋਂ ਹੋਣਗੀਆਂ ਸੰਚਾਲਿਤ
ਦਿੱਲੀ ਵਿੱਚ ਨੇ ASI ਦੇ ਕੁੱਲ 174 ਸਮਾਰਕ: ਵਰਣਨਯੋਗ ਹੈ ਕਿ ਦਿੱਲੀ ਵਿਚ ASI ਦੇ ਕੁੱਲ 174 ਸਮਾਰਕ ਹਨ, ਜਿਨ੍ਹਾਂ ਵਿਚੋਂ ਕੁਤਬ ਮੀਨਾਰ, ਲਾਲ ਕਿਲ੍ਹਾ ਅਤੇ ਹੁਮਾਯੂੰ ਦਾ ਮਕਬਰਾ ਵਿਸ਼ਵ ਵਿਰਾਸਤੀ ਸਥਾਨ ਹਨ। ਜਦੋਂ ਕਿ 10 ਸਮਾਰਕਾਂ ਦੀ ਟਿਕਟ ਹੈ, ਬਾਕੀ ਸਮਾਰਕਾਂ ਦੀ ਟਿਕਟ ਨਹੀਂ ਹੈ। ਇਨ੍ਹਾਂ ਸਮਾਰਕਾਂ ਦੇ ਅੰਦਰ ਜਾਣ ਸਮੇਂ ਬੋਤਲਬੰਦ ਪਾਣੀ ਖਰੀਦਣ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਸੈਲਾਨੀਆਂ ਨੂੰ ਗਰਮੀਆਂ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।