ਚੰਡੀਗੜ੍ਹ: ਦਰਅਸਲ ਕੈਨੇਡਾ ਦੇ ਰਹਿਣ ਵਾਲੇ ਵਿੰਸਟਨ ਬਲੈਕਮੋਰ ਨੇ 27 ਵਿਆਹ ਰਚਾਏ (canadian 65 year old man did 27 marriages) ਹਨ। 65 ਸਾਲਾ ਇਹ ਸ਼ਖ਼ਸ 150 ਬੱਚਿਆਂ ਦਾ ਪਿਤਾ (father of 150 children) ਹੈ। ਉਨ੍ਹਾਂ ਦੇ ਵਿਆਹ ਸਬੰਧੀ ਉਨ੍ਹਾਂ ਦੀ ਬੇਟੀ ਵੱਲੋਂ ਕੁਝ ਜਾਣਕਾਰੀ ਵੀ ਦਿੱਤੀ ਗਈ ਹੈ ਜੋ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਦੀ ਧੀ ਦਾ ਕਹਿਣੈ ਕਿ ਘਰ ਵਿੱਚ ਇੰਨ੍ਹੇ ਜ਼ਿਆਦਾ ਲੋਕ ਹਨ ਉਨ੍ਹਾਂ ਦਾ ਰਹਿਣਾ ਆਪਣੇ ਆਪ ਵਿੱਚ ਇੱਕ ਦਿਲਚਸਪ ਕਹਾਣੀ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ਵਾਸੀ ਵਿੰਸਟਨ ਬਲੈਕਮੋਰ ਦੀ ਉਮਰ 65 ਦੇ ਕਰੀਬ ਹੈ। ਇਸ ਮੀਡੀਆ ਰਿਪੋਰਟ ਵਿੱਚ ਉਨ੍ਹਾਂ ਦੇ ਵਿਆਹ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਪਤਨੀ ਪਹਿਲੀ ਪਤਨੀ ਤੋਂ ਜੋ ਬੇਟੀ ਹੋਈ ਉਸਦਾ ਨਾਮ ਮੈਰੀ ਜੇਨ ਬਲੈਕਮੋਰ ਹੈ।
ਉਨ੍ਹਾਂ ਦੀ ਇਸ ਧੀ ਵੱਲੋਂ ਹੀ ਵਿੰਸਟਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੀ ਧੀ ਨੇ ਦੱਸਿਆ ਕਿ ਜਦੋਂ ਉਹ 15 ਸਾਲ ਦੀ ਸੀ ਉਸ ਸਮੇਂ ਉਸਦੇ ਪਿਤਾ ਦੀਆਂ 12 ਪਤਨੀਆਂ ਸਨ ਅਤੇ ਉਸ ਮੌਕੇ ਉਹ 40 ਭੈਣ ਭਰਾ ਸਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਅੱਗੇ ਹੋਰ ਵੀ ਵਿਆਹ ਕਰਵਾਏ ਗਏ ਜਿਸ ਦੇ ਚੱਲਦੇ ਹੀ ਉਨ੍ਹਾਂ ਦੇ ਭੈਣ ਭਰਾਵਾਂ ਦੀ ਗਿਣਤੀ 150 ਤੱਕ ਪਹੁੰਚ ਗਈ।
ਵਿੰਸਟਨ ਬਲੈਕਮੋਰ ਨੇ ਆਪਣੀ ਪਹਿਲੀ ਪਤਨੀ ਨਾਲ 18 ਸਾਲ ਦੀ ਉਮਰ ਬ੍ਰਿਟਿਸ਼ ਕੋਲੰਬੀਆ ਵਿੱਚ ਵਿਆਹ ਰਚਾਇਆ ਸੀ। ਉਨ੍ਹਾਂ ਦੀ ਧੀ ਨੇ ਦੱਸਿਆ ਕਿ ਜਦੋਂ ਉਸਦੀ ਮਾਂ ਗਰਭਵਤੀ ਸੀ ਤਾਂ ਉਸ ਸਮੇਂ ਉਸਦੇ ਪਿਤਾ ਨੇ ਕ੍ਰਿਸਟੀਨਾ ਨਾਮ ਦੀ ਮਹਿਲਾ ਨਾਲ ਹੋਰ ਵਿਆਹ ਰਚਾ ਲਿਆ ਸੀ। ਜਿਸ ਤੋਂ ਬਾਅਦ ਮੈਰੀ ਐਨ ਨਾਮ ਦੀ ਮਹਿਲਾ ਉਨ੍ਹਾਂ ਦੀ ਤੀਜੀ ਪਤਨੀ ਬਣੀ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਦੀ ਗਿਣਤੀ ਵਧਦੀ ਗਈ ਜੋ ਕਿ 27 ਤੱਕ ਪਹੁੰਚ ਗਈ।
ਉਨ੍ਹਾਂ ਦੀ ਧੀ ਵੱਲੋਂ ਹੋਰ ਵੀ ਅਹਿਮ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਘਰ ਦੀਆਂ ਮਹਿਲਾਵਾਂ ਉੱਪਰ ਵਿੰਸਟਨ ਬਲੈਕਮੋਰ ਵੱਲੋਂ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਇੰਨ੍ਹਾਂ ਪਾਬੰਦੀਆਂ ਵਿੱਚ ਮਹਿਲਾਵਾਂ ਦੇ ਮੇਕਅੱਪ ਅਤੇ ਸਟਾਇਲਿਸ਼ ਵਾਲ ਕੱਟਣ ਉੱਤੇ ਪਾਬੰਦੀ ਲਗਾਈ ਸੀ। ਇਸਦੇ ਨਾਲ ਹੀ ਪੂਰੇ ਸਰੀਰ ਨੂੰ ਢੱਕ ਕੇ ਰੱਖਣਾ ਪੈਂਦਾ ਸੀ। ਨਾਲ ਹੀ ਸਿਗਰੇਟ, ਸ਼ਰਾਬ, ਚਾਹ ਅਤੇ ਕੌਫੀ ਵਰਗੀਆਂ ਚੀਜ਼ਾਂ ਪਾਬੰਦੀ ਸੀ।
ਇਸਦੇ ਨਾਲ ਹੀ ਹੋਰ ਕਈ ਅਜਿਹੀਆਂ ਚੀਜ਼ਾਂ ਸਨ ਜਿੰਨ੍ਹਾਂ ਦੇ ਕਰਨ ਉੱਪਰ ਸਖ਼ਤ ਪਾਬੰਦੀ ਲਗਾਈ ਗਈ ਸੀ। ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਧੀ ਨੇ ਦੱਸਿਆ ਕਿ ਸਾਲ 2017 ਵਿੱਚ ਉਸਦੇ ਪਿਤਾ ਦਾ ਬਹੁ ਚਰਚਿਤ ਵਿਆਹ ਦਾ ਮਾਮਲਾ ਸਾਹਮਣੇ ਆਇਆ ਅਤੇ ਉਨ੍ਹਾਂ ਇੱਕ ਤੋਂ ਵੱਧ ਵਿਆਹ ਕਰਵਾਉਣ ਦੇ ਇਲਜ਼ਾਮ ਲੱਗੇ। ਮੈਰੀ ਨੇ ਦੱਸਿਆ ਕਿ ਇਸ ਜ਼ੁਰਮ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 2018 ਵਿੱਚ ਉਨ੍ਹਾਂ ਨੂੰ 6 ਮਹੀਨੇ ਦੀ ਜੇਲ੍ਹ ਹੋਈ।
ਇਹ ਵੀ ਪੜ੍ਹੋ: ਫ਼ਿਲਮੀ ਅੰਦਾਜ਼ 'ਚ ਪਲਟੀ ਬਲੈਰੋ, ਵੇਖੋ ਵੀਡੀਓ