ETV Bharat / entertainment

ਇਸ ਪਾਪੂਲਰ ਸੀਰੀਅਲ ਨੇ ਪੂਰੇ ਕੀਤੇ 1400 ਐਪੀਸੋਡ, ਟੀਮ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਹਾਲ ਹੀ ਵਿੱਚ ਟੀਵੀ ਦੇ ਮਕਬੂਲ ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਨੇ ਆਪਣੇ 1400 ਐਪੀਸੋਡ ਪੂਰੇ ਕੀਤੇ ਹਨ।

Popular Serial Ghum Hai Kisikey Pyaar Mein
Popular Serial Ghum Hai Kisikey Pyaar Mein (Twitter)
author img

By ETV Bharat Entertainment Team

Published : 2 hours ago

ਚੰਡੀਗੜ੍ਹ: ਸਟਾਰ ਪਲੱਸ ਦੇ ਅਤਿ ਮਕਬੂਲ ਸੀਰੀਅਲਜ਼ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ', ਜੋ ਅਪਣਾ 1400 ਐਪੀਸੋਡ ਦਾ ਸ਼ਾਨਮੱਤਾ ਸਫ਼ਰ ਤੈਅ ਕਰਨ ਵਿੱਚ ਸਫ਼ਲ ਰਿਹਾ ਹੈ, ਜਿਸ ਨੂੰ ਮਿਲੇ ਇਸ ਅਪਾਰ ਦਰਸ਼ਕ ਹੁੰਗਾਰੇ ਲਈ ਪੂਰੀ ਟੀਮ ਵੱਲੋਂ ਖੁਸ਼ੀ ਭਰਿਆ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

'ਹੋਟਸਟਾਰ ਤੇ ਡਿਜੀਟਲ' ਤੌਰ ਉਤੇ ਵੀ ਉਪਲੱਬਧ ਉਕਤ ਟੀਵੀ ਸੀਰੀਜ਼ ਦਾ ਪ੍ਰੀਮੀਅਰ 05 ਅਕਤੂਬਰ 2020 ਨੂੰ ਸਟਾਰ ਪਲੱਸ 'ਤੇ ਹੋਇਆ, ਜਿਸ ਵਿਚਲੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਭਾਵਿਕਾ ਸ਼ਰਮਾ, ਆਇਸ਼ਾ ਸਿੰਘ, ਨੀਲ ਭੱਟ, ਐਸ਼ਵਰਿਆ ਸ਼ਰਮਾ ਭੱਟ, ਸ਼ਕਤੀ ਅਰੋੜਾ, ਹਿਤੇਸ਼ ਭਾਰਦਵਾਜ਼, ਕਿਵੇਰੀ ਪ੍ਰਿਯਅਮ, ਸੁਮਿਤ ਸਿੰਘ, ਅਮਾਇਰਾ ਖੁਰਾਣਾ, ਸਨੇਹਾ ਭਾਵਸਰ, ਸ਼ਿਖਾ ਪਾਂਡੇ, ਮਾਨਸੀ ਸਾਲਵੀ, ਕਿਸ਼ੋਰੀ ਸਹਾਨੇ ਵਿਜ, ਹਰਸ਼ਦ ਅਰੋੜਾ, ਕਰਨਬੀਰ ਬੋਹਰਾ, ਅੰਕਿਤਾ ਖਾਰੇ, ਅੰਕਿਤ ਅਰੋੜਾ, ਵਿਸ਼ਾਲੀ ਠਾਕੁਰ, ਪਲਵੀ ਪ੍ਰਧਾਨ, ਸਿਧਾਰਥ ਧਵਨ, ਸਿਧਾਰਥ ਬੋਦਕੇ, ਸ਼ਫਕ ਨਾਜ, ਵਰੁਣ ਜੈਨ, ਮਿਤਾਲੀ ਨਾਗ, ਮਾਣਿਕ ਬੇਦੀ ਆਦਿ ਸ਼ਾਮਿਲ ਹਨ।

'ਕਾਕਰੋ ਐਂਟਰਟੇਨਮੈਂਟ' ਅਤੇ 'ਸ਼ਾਇਕਾ ਫਿਲਮਜ਼' ਦੁਆਰਾ ਨਿਰਮਿਤ ਕੀਤਾ ਜਾ ਰਿਹਾ ਇਹ ਸ਼ੋਅ ਸ਼ੁਰੂਆਤ ਸਮੇਂ ਵਿੱਚ ਬੰਗਾਲੀ ਲੜੀ 'ਕੁਸੁਮ ਡੋਲਾ' ਦੇ ਰੂਪਾਂਤਰ ਵਜੋਂ ਸਾਹਮਣੇ ਲਿਆਂਦਾ ਗਿਆ, ਪਰ ਬਾਅਦ ਵਿੱਚ ਪੜਾਅ ਦਰ ਪੜਾਅ ਇਸ ਨੂੰ ਨਵੇਂ ਅਤੇ ਨਿਵੇਕਲੇ ਰੂਪ ਵਿੱਚ ਢਾਲ ਦਿੱਤਾ ਗਿਆ ਹੈ, ਜਿਸ ਦੇ ਇਸ ਮੌਜੂਦਾ ਮੁਹਾਂਦਰੇ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਮੁੰਬਈ ਦੇ ਗੋਰੇਗਾਂਵ ਸਥਿਤ ਫਿਲਮਸਿਟੀ ਸਟੂਡਿਓਜ਼ ਵਿਖੇ ਲਗਾਏ ਗਏ ਵਿਸ਼ਾਲ ਅਤੇ ਆਲੀਸ਼ਾਨ ਸੈੱਟਸ ਉਪਰ ਫਿਲਮਾਏ ਜਾ ਰਹੇ ਉਕਤ ਸੀਰੀਅਲ ਦਾ ਲੇਖਣ ਰਾਜੇਸ਼ ਚਾਵਲਾ ਕਰ ਰਹੇ ਹਨ, ਜਦਕਿ ਪਟਕਥਾ ਲੇਖਕ ਦੀ ਜ਼ਿੰਮੇਵਾਰੀ ਵਿਸ਼ਾਲ ਵਟਵਾਨੀ, ਰੇਣੂ ਵਟਵਾਨੀ, ਲਕਸ਼ਮੀ ਜਯਕੁਮਾਰ ਸੰਭਾਲ ਰਹੇ ਹਨ।

ਕਹਾਣੀਕਾਰਾ ਲੀਨਾ ਗੰਗੋਉਪਧਿਆਏ ਵੱਲੋਂ ਲਿਖੀ ਕਹਾਣੀ ਅਧਾਰਿਤ ਇਸ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਸੀਰੀਅਲ ਦੀਆਂ ਵੱਖ-ਵੱਖ ਕੜੀਆਂ ਦਾ ਨਿਰਦੇਸ਼ਨ ਜਯਦੀਪ ਸੇਨ, ਅਸ਼ਵਨੀ ਸਾਰਸਵਤ, ਅਰਨਵ ਚੱਕਰਵਰਤੀ, ਜਾਫਰ ਸ਼ੇਖ, ਰੰਜੀਤ ਗੁਪਤਾ, ਰੋਹਿਤ ਫੁਲਾਰੀ ਆਦਿ ਕਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.