ETV Bharat / bharat

ਹਾਈਕੋਰਟ ਵੱਲੋਂ ਮਮਤਾ ਬੈਨਰਜੀ ਨੂੰ 5 ਲੱਖ ਜੁਰਮਾਨਾ - Justice Kaushik Chanda

ਪੱਛਮ ਬੰਗਾਲ ਦੀ ਮੁੱਖਮੰਤਰੀ ਮਮਤਾ ਬਨਰਜ਼ੀ ਨੂੰ ਇੱਕ ਕੇਸ ਤੋਂ ਜਜ ਨੂੰ ਹਟਾਉਣ ਦੀ ਮੰਗ ਉਸ ਸਮੇਂ ਮਹਿੰਗੀ ਪਈ ਜਦੋਂ ਕੋਲਕਾਤਾ ਹਾਈਕੋਰਟ ਨੇ ਉਨ੍ਹਾਂ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ।

ਜੱਜ ’ਤੇ ਇਲਜ਼ਾਮ ਲਗਾਉਣਾ ਮਮਤਾ ’ਤੇ ਪਿਆ ਭਾਰੀ, HC ਨੇ ਲਗਾਇਆ ਜੁਰਮਾਨਾ

author img

By

Published : Jul 7, 2021, 4:06 PM IST

ਕੋਲਕਾਤਾ: ਕੋਲਕਾਤਾ ਹਾਈ ਕੋਰਟ (Culcatta High Court) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal Chief Minister Mamata Banerjee) ’ਤੇ ਇੱਕ ਕੇਸ ਤੋਂ ਜੱਜ ਨੂੰ ਹਟਾਉਣ ਦੀ ਮੰਗ ਕਰਦਿਆਂ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਉਨ੍ਹਾਂ ਨੇ ਨੰਦੀਗਰਾਮ ਚੋਣ ਕੇਸ ਦੀ ਸੁਣਵਾਈ ਕਰ ਰਹੇ ਹਾਈ ਕੋਰਟ ਦੇ ਜੱਜ ਜਸਟਿਸ ਕੌਸ਼ਿਕ ਚੰਦਾ (Justice Kaushik Chanda) ਨੂੰ ਹਟਾਉਣ ਦੀ ਮੰਗ ਕੀਤੀ ਸੀ।

ਇਸ ਦੇ ਨਾਲ ਹੀ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸੀਐਮ ਮਮਤਾ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਤੋਂ ਜੁਰਮਾਨੇ ਦੀ ਰਾਸ਼ੀ ਨਾਲ ਉਨ੍ਹਾਂ ਵਕੀਲਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ, ਜਿਨ੍ਹਾਂ ਨੇ ਕੋਰੋਨਾ ਦੌਰਾਨ ਆਪਣੀਆਂ ਜਾਨਾਂ ਗੁਆਈਆਂ ਸਨ। ਇਸ ਦੇ ਨਾਲ ਹੀ ਜਸਟਿਸ ਕੌਸ਼ਿਕ ਚੰਦ ਨੇ ਇਸ ਮਾਮਲੇ ਦੀ ਸੁਣਵਾਈ ਅੱਗੇ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਇਹ ਮਾਮਲਾ ਆਪਣੀ ਬੈਂਚ ਤੋਂ ਵੱਖ ਕਰ ਦਿੱਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਮਮਤਾ ਬੈਨਰਜੀ ਨੇ ਜੱਜ ਕੌਸ਼ਿਕ ਚੰਦਾ ‘ਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੇ ਭਾਜਪਾ (Bharatiya Janata Party-BJP) ਨਾਲ ਰਿਸ਼ਤੇ ਹਨ। ਤ੍ਰਿਣਮੂਲ ਕਾਂਗਰਸ (Trinamool Congress-TMC) ਮੁਖੀ ਦੇ ਇਸ ਮਾਮਲੇ ਦੀ ਸੁਣਵਾਈ ਵੀ ਜਸਟਿਸ ਕੌਸ਼ਿਕ ਚੰਦਾ ਨੇ ਖ਼ੁਦ ਕੀਤੀ ਸੀ। ਉਨ੍ਹਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਜੇ ਕੋਈ ਵਿਅਕਤੀ ਰਾਜਨੀਤੀਕ ਪਾਰਟੀ ਲਈ ਪੇਸ਼ ਹੁੰਦਾ ਹੈ ਤਾਂ ਇਹ ਅਸਾਧਾਰਣ ਹੈ ਪਰ ਉਹ ਕੇਸ ਦੀ ਸੁਣਵਾਈ ਸਮੇਂ ਆਪਣੇ ਪੱਖਪਾਤ ਨੂੰ ਛੱਡ ਦਿੰਦਾ ਹੈ।

ਇਹ ਵੀ ਪੜੋ: ਦਿੱਲੀ: ਬਸੰਤ ਵਿਹਾਰ ਵਿੱਚ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਦਾ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.