ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਬਾਂਦਰਾ ਇਲਾਕੇ 'ਚ ਅਚਾਨਕ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਾਹਤ ਬਚਾਅ ਕਾਰਜ ਜਾਰੀ ਹੈ। ਰਾਹਤ ਬਚਾਅ ਦਲ ਨੇ ਹੁਣ ਤੱਕ ਕੁੱਲ 17 ਲੋਕਾਂ ਨੂੰ ਬਚਾਇਆ ਹੈ।
ਇਹ ਬਚਾਏ ਗਏ 17 ਲੋਕਾਂ ਦੇ ਨਾਮ ਹੁਣ ਸਾਂਝੇ ਕੀਤੇ ਗਏ ਹਨ।
1) ਖੁਦਾ ਸ਼ੇਖ (57 ਸਾਲ)
2) ਮਗਲਾ ਸ਼ੇਖੂਦੀਨ ਐਲਨ (40 ਸਾਲ)
3) ਫਹਾਜਾਨ ਰਹਿਮਾਨ ਸ਼ੇਖ (19 ਸਾਲ)
4) ਸ਼ਮੀਉੱਲ੍ਹਾ ਸ਼ੇਖ (39 ਸਾਲ)
5) ਯੇਸ਼ੂਦੀਨ ਸ਼ੇਖ (50 ਸਾਲ)
6) ਜ਼ਰੀਫੁੱਲਾ ਰੇਸੁਦੀਨ ਸ਼ੇਖ (36 ਸਾਲ)
7) ਜਹਾਂਗੀਰ ਸੱਯਦ ਸ਼ੇਖ (46 ਸਾਲ)
8) ਜ਼ੁਲਫਿਕਾਰ ਸ਼ੇਖ (32 ਸਾਲ
9) ਫੈਜ਼ਾਨ ਅਲੀਸਾਨ ਸ਼ੇਖ (32 ਸਾਲ)
10) ਸ਼ਾਹਤੋਰਾਬ ਮੁਜਰਾਲਮ ਸ਼ੇਖ (33 ਸਾਲ)
11) ਸਲੀਮ ਉਸਮਾਨ ਸ਼ੇਖ (16 ਸਾਲ)
12 ) ਸਾਬਿਰ ਰਿਜ਼ਾਉਲ ਆਲਮ 42 ਸਾਲ
13) ਅਫਕਲ ਹਾਲੀਆ ਸ਼ੇਖ 63 ਸਾਲ
14) ਮਾਨਵਰਾਲਮ ਹੁਸੈਨ ਉਲਰ (33 ਸਾਲ)
15) ਨੂਰਾਯਾਲਮ ਅਕਬਰ ਹਸੀਯਾ 22 ਸਾਲ
16) ਅਲੀ ਅਹਿਮਦ ਮੰਜੀਰ ਸ਼ੇਖ (65 ਸਾਲ)
17) ਸ਼ਮੀ ਅਹਿਮਦ ਸ਼ੇਖ (40 ਸਾਲ)
ਮੀਂਹ ਕਾਰਨ ਬਚਾਅ ਕਰਨਾ ਹੋਇਆ ਮੁਸ਼ਕਲ: ਬਾਰਿਸ਼ ਕਾਰਨ ਫਾਇਰ ਵਿਭਾਗ ਦੇ ਲੋਕਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਲਬੇ 'ਚ ਕੋਈ ਹੋਰ ਨਾ ਫਸੇ।
ਇਹ ਵੀ ਪੜ੍ਹੋ: ਡਰੈੱਸ ਕੋਡ ਦੀ ਪਾਲਣਾ ਕਰਨ ਦੇ ਭਰੋਸਾ ਦਵਾਉਣ ਤੋਂ ਬਾਅਦ 6 ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ