ਉੱਤਰ ਪ੍ਰਦੇਸ਼/ਝਾਂਸੀ: ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ 'ਚ ਇਕ ਝੋਟੇ ਦਾ ਅੰਤਿਮ ਸੰਸਕਾਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਅਨੋਖੀ ਰੀਤ ਦੇਸ਼ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਸੈਂਕੜੇ ਸਥਾਨਕ ਲੋਕਾਂ ਨੇ ਇੱਥੇ ਪਹੁੰਚ ਕੇ ਬੈਂਡ-ਬਾਜ਼ੇ ਦੇ ਨਾਲ ਝੋਟੇ ਦਾ ਅੰਤਿਮ ਸੰਸਕਾਰ ਕੀਤਾ। ਵੀਡੀਓ 'ਚ ਲੋਕ ਰੋਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਝੋਟੇ ਦਾ ਅੰਤਿਮ ਸੰਸਕਾਰ: ਜ਼ਿਲ੍ਹੇ ਦੇ ਸਮਥਰ ਥਾਣਾ ਖੇਤਰ ਦੇ ਪਿੰਡ ਛੋਟਾ ਬੇਲਮਾ ਵਿੱਚ ਕਰਸ ਦੇਵ ਮਹਾਰਾਜ (ਭੋਲਾ) ਨਾਮ ਦੀ ਇੱਕ ਛੋਟਾ ਝੋਟਾ ਹਮੇਸ਼ਾ ਘੁੰਮਦਾ ਰਹਿੰਦਾ ਸੀ। ਸਾਰੇ ਪਿੰਡ ਦੇ ਲੋਕਾਂ ਨੇ ਉਸ ਦੀ ਦੇਖ-ਭਾਲ ਕੀਤੀ। ਬੁੱਧਵਾਰ ਨੂੰ ਪਿੰਡ 'ਚ ਹੀ ਝੋਟੇ ਦੀ ਅਚਾਨਕ ਮੌਤ ਹੋ ਗਈ। ਸਵੇਰੇ ਝੋਟੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਮਰੇ ਹੋੇਏ ਝੋਟੇ ਦੇ ਅੰਤਿਮ ਦਰਸ਼ਨ ਕਰਨ ਲਈ ਇਲਾਕੇ ਦੇ ਲੋਕ ਰੋਂਦੇ ਹੋਏ ਪੁੱਜਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੈਂਡ ਅਤੇ ਬੁਲਡੋਜ਼ਰ ਮੰਗਵਾਇਆਂ। ਬੁਲਡੋਜ਼ਰ 'ਤੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਝੋਟੇ ਦਾ ਅੰਤਿਮ ਸੰਸਕਾਰ ਕੀਤਾ।
- Russian Couples Married In Haridwar: ਹਰਿਦੁਆਰ 'ਚ ਤਿੰਨ ਰੂਸੀ ਲਾੜਿਆਂ ਦੀ ਨਿਕਲੀ ਬਰਾਤ, ਭਾਰਤੀ ਰੀਤੀ-ਰਿਵਾਜ਼ਾਂ ਨਾਲ ਹੋਇਆ ਵਿਆਹ
- Three coaches and engine overturned: ਸੋਨਭਦਰ 'ਚ ਮਾਲ ਗੱਡੀ ਦੇ ਇੰਜਣ ਸਮੇਤ ਤਿੰਨ ਡੱਬੇ ਪਲਟੇ, ਇੱਕ ਰੇਲਵੇ ਟ੍ਰੈਕ ਵਿੱਚ ਪਿਆ ਵਿਘਨ
- CWC Meeting : ਕਾਂਗਰਸ ਵਰਕਿੰਗ ਕਮੇਟੀ ਦੀ ਅਗਲੀ ਮੀਟਿੰਗ ਤੈਅ, 9 ਅਕਤੂਬਰ ਨੂੰ ਦਿੱਲੀ 'ਚ ਹੋ ਸਕਦਾ ਹੈ ਮੰਥਨ
ਅੰਤਿਮ ਸੰਸਕਾਰ ਬਣਿਆ ਚਰਚਾ ਦਾ ਵਿਸ਼ਾ: ਪਿੰਡ ਵਾਸੀਆਂ ਵੱਲੋਂ ਝੋਟੇ ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਇਸ਼ਨਾਨ ਕਰਵਾਇਆ ਗਿਆ। ਇਸ ਤੋਂ ਬਾਅਦ ਝੋਟੇ ਨੂੰ ਨਵੇਂ ਕੱਪੜੇ ਅਤੇ ਫੁੱਲਾਂ ਦੀ ਮਾਲਾ ਭੇਟ ਕੀਤੀ ਗਈ। ਇਸ ਤੋਂ ਬਾਅਦ ਬੈਂਡ ਵਾਜਿਆਂ ਸਮੇਤ ਜੇਸੀਬੀ ਮਸ਼ੀਨ ’ਤੇ ਝੋਟੇ ਦੀ ਲਾਸ਼ ਰੱਖ ਕੇ ਅੰਤਿਮ ਯਾਤਰਾ ਕੱਢੀ ਗਈ। ਇਸ ਅੰਤਿਮ ਸੰਸਕਾਰ ਦੌਰਾਨ ਪਿੰਡ ਵਾਸੀ ਰੋਂਦੇ ਦੇਖੇ ਗਏ। ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰ ਡੂੰਘਾ ਟੋਆ ਪੁੱਟ ਕੇ ਝੋਟੇ ਨੂੰ ਰਸਮੀ ਢੰਗ ਨਾਲ ਦੱਬ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਵੱਡੀ ਦਾਅਵਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦਾਅਵਤ ਵਿੱਚ ਆਸ-ਪਾਸ ਦੇ ਕਈ ਪਿੰਡਾਂ ਤੋਂ ਪਿੰਡ ਵਾਸੀ ਵੀ ਸ਼ਿਰਕਤ ਕਰਨਗੇ। ਇਹ ਨਿਵੇਕਲਾ ਅੰਤਿਮ ਸੰਸਕਾਰ ਪਿੰਡ ਤੋਂ ਲੈ ਕਿ ਜ਼ਿਲ੍ਹੇ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।