ਹੈਦਰਾਬਾਦ: ਭਾਰਤ ਸੰਚਾਰ ਨਿਗਮ ਲਿਮਟਿਡ (BSNL) ਜਲਦੀ ਹੀ 4G ਅਤੇ 5G ਸੇਵਾ ਲਾਂਚ ਕਰਨ ਜਾ ਰਿਹਾ ਹੈ। ਸੀ-ਡੋਟ ਅਤੇ ਟੀਸੀਐਸ 4G ਅਤੇ 5G ਨੈੱਟਵਰਕ ਤਕਨਾਲੋਜੀ ਲਈ ਦੋਵੇਂ ਇਕੱਠੇ ਕੰਮ ਕਰ ਰਹੇ ਹਨ। ਅਨੁਮਾਨ ਹੈ ਕਿ ਬੀਐਸਐਨਐੱਲ ਇਸ ਸਾਲ 15 ਅਗਸਤ ਤੱਕ 4G ਅਤੇ 5G ਨੈੱਟਵਰਕ ਲਾਂਚ (bsnl 4g and 5g services will starts soon) ਕਰ ਸਕਦਾ ਹੈ। ਬੀਐਸਐਨਐਲ ਦੇ ਇਸ ਫੈਸਲੇ ਦਾ ਅਸਰ ਬਾਕੀ ਪ੍ਰਾਈਵੇਟ ਕੰਪਨੀਆਂ 'ਤੇ ਦੇਖਣ ਨੂੰ ਮਿਲ ਸਕਦਾ ਹੈ।
BSNL 4G ਅਤੇ 5G ਸੇਵਾ ਬਹੁਤ ਘੱਟ ਕੀਮਤ 'ਤੇ ਵਿਕਸਤ ਕੀਤੀ ਗਈ ਹੈ: ਇੱਕ ਈਵੈਂਟ ਦੇ ਦੌਰਾਨ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (ਸੀ-ਡੀਓਟੀ) ਦੇ ਕਾਰਜਕਾਰੀ ਨਿਰਦੇਸ਼ਕ ਰਾਜਕੁਮਾਰ ਉਪਾਧਿਆਏ ਨੇ ਜਾਣਕਾਰੀ ਦਿੱਤੀ ਹੈ ਕਿ ਕੰਸੋਰਟੀਅਮ ਨੇ ਸਵਦੇਸ਼ੀ ਤੌਰ 'ਤੇ ਤਕਨਾਲੋਜੀ ਵਿਕਸਿਤ ਕੀਤੀ ਹੈ ਜਿਸ ਵਿੱਚ ਲਗਭਗ 30 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ BSNL ਦੀ ਦੇਸੀ 4G ਤਕਨਾਲੋਜੀ ਦੇ ਨਾਲ, 5G NSA (ਨਾਨ-ਸਟੈਂਡਲੋਨ ਐਕਸੈਸ) ਨੂੰ ਵੀ ਲਾਂਚ ਕੀਤਾ ਜਾਵੇਗਾ। ਸਾਡੀ ਕੋਸ਼ੀਸ਼ ਹੈ ਕਿ ਇਸ ਸਾਲ ਆਜਾਦੀ ਦਿਹਾੜੇ 'ਤੇ ਇਸ ਨੂੰ ਲਾਂਚ ਕੀਤਾ ਜਾਵੇ।
ਇਹ ਵੀ ਪੜ੍ਹੋ: ਭਾਰਤ ਸਣੇ 13 ਦੇਸ਼ ਰੂਸ ਦੇ ਮਤੇ ’ਤੇ ਮਤਦਾਨ ਦੇ ਦੌਰਾਨ UNSC 'ਚ ਰਹੇ ਗੈਰਹਾਜ਼ਰ
ਦੱਸ ਦਈਏ BSNL ਵੱਲੋਂ ਹਜੇ ਤਕ ਆਪਣੀ 4G ਅਤੇ 5G ਸੇਵਾਵਾਂ ਸ਼ੁਰੂ ਨਹੀਂ ਕੀਤੀਆਂ ਗਈਆਂ ਸਨ। ਪਰ ਹੁਣ ਇਨ੍ਹਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਉਨ੍ਹਾਂ ਦੇ ਯੂਜ਼ਰ ਲਈ ਚੰਗੀ ਗੱਲ ਹੈ। ਦੂਰੇ ਪਾਸੇ ਪ੍ਰਾਈਵੇਟ ਕੰਪਨੀ ਨੂੰ ਇਸਦਾ ਨੂਕਸਾਨ ਹੋ ਸਕਦਾ ਹੈ।