ਜੈਸਲਮੇਰ (ਰਾਜਸਥਾਨ): ਸਰਹੱਦੀ ਜ਼ਿਲ੍ਹੇ ਜੈਸਲਮੇਰ ਵਿੱਚ ਸੀਮਾ ਸੁਰੱਖਿਆ ਬਲ ਦੀ ਬਟਾਲੀਅਨ ਵਿੱਚ ਤੈਨਾਤ ਬੀਐਸਐਫ ਦੇ ਇੱਕ ਜਵਾਨ ਨੇ ਸ਼ਨੀਵਾਰ ਨੂੰ ਕੈਂਪਸ ਵਿੱਚ ਹੀ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦੇ ਕਾਰਨਾਂ ਵਿੱਚ ਉਸਦਾ ਕੋਈ ਘਰੇਲੂ ਕਾਰਨ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ਪੁੱਜ ਕੇ ਕਾਰਵਾਈ ਅਰੰਭ ਦਿੱਤੀ ਹੈ, ਨਾਲ ਹੀ ਲਾਸ਼ ਨੂੰ ਮੋਚਚਰੀ ਵਿੱਚ ਲਿਆ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਬੀਐਸਐਫ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।
ਪੁਲਿਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨ ਨਰਿੰਦਰ ਕੁਮਾਰ ਵਰਮਾ ਜੈਸਲਮੇਰ ਵਿੱਚ ਸਥਿਤ 46ਵੀਂ ਬਟਾਲੀਅਨ ਵਿੱਚ ਤੈਨਾਤ ਸੀ। 30 ਸਾਲਾ ਜਵਾਨ ਜ਼ਿਲ੍ਹਾ ਸੀਕਰ (ਰਾਜਸਥਾਨ) ਦਾ ਰਹਿਣਵਾਲਾ ਸੀ, ਜਿਸ ਨੇ ਸ਼ਨੀਵਾਰ ਨੂੰ ਸਵੇਰੇ ਬੀਐਸਐਫ ਕੈਂਪਸ ਦੇ ਬਾਥਰੂਮ ਦੀ ਬਾਰੀ ਨਾਲ ਫ਼ਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨ ਹੁਣੇ 9 ਦਸੰਬਰ ਨੂੰ ਹੀ ਛੁੱਟੀ ਕੱਟ ਕੇ ਘਰੋਂ ਪਰਤਿਆ ਸੀ। ਬੀਐਸਐਫ ਜਵਾਨ ਦੀ ਖੁਦਕੁਸ਼ੀ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਕਪੂਰਾ ਰਾਮ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਲੈ ਗਏ, ਜਿਥੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਬੀਐਸਐਫ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ।