ਜੈਸਲਮੇਰ: ਬਾਰਡਰ ਜ਼ਿਲ੍ਹੇ ਜੈਸਲਮੇਰ ਦੇ ਪੋਖਰਣ ਫੀਲਡ ਫਾਈਰਿੰਗ ਰੇਂਜ ਵਿੱਚ ਅਭਿਆਸ ਦੌਰਾਨ 105 ਐਮਐਮ ਗੰਨ ਦਾ ਗੋਲਾ ਟਾਰਗੇਟ ਤੋਂ ਪਹਿਲਾਂ ਹੀ ਫਟ ਗਿਆ, ਜਿਸ ਵਿੱਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਉੱਥੇ 3 ਹੋਰ ਫੱਟੜ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਭੁਜ ਤੋਂ ਬੀਐਸਐਫ਼ ਦੀ 1077ਵੀਂ ਬਟਾਲੀਅਨ ਪੋਖਰਣ ਫੀਲਡ ਫਾਈਰਿੰਗ ਰੇਂਜ ਵਿੱਚ ਅਭਿਆਸ ਦੇ ਲਈ ਹੋਈ ਹੈ। ਬੀਤੀ ਦੇਰ ਰਾਤ ਤੋਪਖਾਨਾ ਅਭਿਆਸ ਦੌਰਾਨ 105 ਮਿਲੀਮੀਟਰ ਬੰਦੂਕ ਨਾਲ ਇਹ ਹਾਦਸਾ ਵਾਪਰਿਆ। ਇਸ ਵਿੱਚ ਬੀਐਸਐਫ ਦੇ ਇੱਕ ਜਵਾਨ 32 ਸਾਲਾ ਸਤੀਸ਼ ਕੁਮਾਰ ਪੁੱਤਰ ਛਤਰਪਾਲ ਸਿੰਘ ਨਿਵਾਸੀ ਆਗਰਾ, ਉੱਤਰ ਪ੍ਰਦੇਸ਼ ਦੀ ਮੌਤ ਹੋ ਗਈ। ਜਦਕਿ ਦੋ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਵਿੱਚ ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਨੂੰ ਪੋਖਰਣ ਵਿੱਚ ਸਥਿਤ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ, ਜਿੱਥੇ ਪੋਸਟਮਾਰਟਮ ਲਾਸ਼ ਬੀਐਸਐਫ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਲਾਠੀ ਥਾਣਾ ਵੀ ਮੌਕੇ ‘ਤੇ ਪਹੁੰਚ ਗਿਆ।
ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਬਾਹਰ ਸ਼੍ਰੋਮਣੀ ਅਕਾਲੀ ਦਲ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੋਖਰਣ ਫੀਲਡ ਫਾਈਰਿੰਗ ਰੇਂਜ ਵਿਖੇ 105 ਮਿਲੀਮੀਟਰ ਦੀ ਬੰਦੂਕ ਦੀ ਅਭਿਆਸ ਦੌਰਾਨ ਇੱਕ ਜਵਾਨ ਬੈਰਲ ਫਟਣ ਨਾਲ ਜ਼ਖਮੀ ਹੋਇਆ ਸੀ, ਇਹ ਇੱਕ ਹਫਤੇ ਵਿੱਚ ਦੂਜਾ ਮਾਮਲਾ ਹੈ ਜਿਸ ਵਿੱਚ ਨਿਸ਼ਾਨਾ ਲਾਉਣ ਤੋਂ ਪਹਿਲਾਂ ਇੱਕ ਗੋਲੀ ਚਲਾਈ ਗਈ ਸੀ ਅਤੇ ਇੱਕ ਸਿਪਾਹੀ ਦੀ ਮੌਤ ਹੋ ਗਈ ਸੀ।