ਨਵੀਂ ਦਿੱਲੀ: ਸਾਉਥ ਬੰਗਾਲ ਬਾਰਡਰ ਉੱਤੇ ਬੀਐਸਐਫ ਨੇ ਸੋਨੇ ਦੀ ਸਮਗਲਿੰਗ ਕਰ ਰਹੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਜਿਸ ਦੀ ਪਛਾਣ ਅਲੋਕ ਵਿਸ਼ਵਾਲ ਦੇ ਰੂਪ ਵਿੱਚ ਹੋਈ ਹੈ। ਉਸ ਦੇ ਕੋਲੋ ਬੀਐਸਐਫ ਨੇ ਸੋਨੇ ਦੇ 15 ਬਿਸਕੁਟ ਬਰਾਮਦ ਕੀਤਾ ਹਨ। ਜਿਸ ਦੀ ਕੀਮਤ ਭਾਰਤੀ ਬਾਜ਼ਾਰ ਵਿੱਚ 86 ਲੱਖ 54 ਹਜ਼ਾਰ ਰੁਪਏ ਹੈ।
1 ਕਿਲੋ 749 ਗ੍ਰਾਮ ਹੈ ਸੋਨੇ ਦਾ ਵਜ਼ਨ
ਬੀਐਸਐਫ ਬੁਲਾਰੇ ਮੁਤਾਬਕ ਕਾਬੂ ਕੀਤੇ ਸੋਨੇ ਦਾ ਭਾਰ 1 ਕਿਲੋ 749 ਗ੍ਰਾਮ ਹੈ ਜਿਸ ਨੂੰ ਨਾਰਥ ਪਰਗਨਾ ਜ਼ਿਲ੍ਹੇ ਦੇ ਸੁਤਿਆ ਬਾਰਡਰ ਪੋਸਟ ਤੋਂ ਸਮਗਲ ਕੀਤਾ ਜਾ ਰਿਹਾ ਸੀ। ਪੁੱਛ-ਗਿੱਛ ਵਿੱਚ ਇਸ ਤਸਕਰ ਨੇ ਦੱਸਿਆ ਕਿ ਉਹ ਇਹ ਸਮਗਲਿੰਗ ਗੋਵਿੰਦੋਂ ਸਰਕਾਰ ਦੇ ਨਾਂਅ ਇੱਕ ਵਿਅਕਤੀ ਦੇ ਕਹਿਣ ਉੱਤੇ ਕਰਦਾ ਹੈ। ਜੋ ਕਿ ਉਸ ਦੇ ਹੀ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਗੋਵਿੰਦੋ ਬੰਗਲਾਦੇਸ਼ ਤੋਂ ਸੋਨਾ ਲਿਆ ਕੇ ਉਸ ਨੂੰ ਦਿੰਦਾ ਹੈ ਉਹ ਭਾਰਤ ਵਿੱਚ ਸੋਨਾ ਸਪਲਾਈ ਕਰਨ ਦੇ ਲਈ ਆਪਣੇ ਸਾਲੇ ਨੂੰ ਉਹ ਸੋਨਾ ਦੇ ਦਿੰਦਾ ਸੀ।
ਬੀਐਸਐਫ ਨੇ ਕਾਬੂ ਕੀਤੇ ਸੋਨੇ ਅਤੇ ਤਸਕਰ ਨੂੰ ਕਸਟਮ ਦੇ ਹਵਾਲੇ ਕਰ ਦਿੱਤਾ ਹੈ ਤਾਂ ਕਿ ਉਹ ਮਾਮਲੇ ਦੀ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਸਕੇ।