ਹਿਮਾਚਲ: ਕਿੰਨੌਰ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਪਹਾੜੀ ਤੋਂ ਇਕ ਚੱਟਾਨ ਡਿੱਗ ਗਿਆ ਹੈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਚੱਟਾਨ ਡਿੱਗਣ ਨਾਲ ਬਟਸੇਰੀ ਪਿੰਡ ਨੂੰ ਜੋੜਨ ਵਾਲਾ ਪੁਲ ਟੁੱਟ ਗਿਆ ਹੈ। ਇਸ ਤੋਂ ਇਲਾਵਾ ਕਈ ਵਾਹਨ ਵੀ ਨੁਕਸਾਨੇ ਗਏ ਹਨ।
ਇਹ ਵੀ ਪੜੋ: ਗੁਰੂ ਨਗਰੀ 'ਚ ਬਰਸਾਤ, ਨੱਕੋ-ਨੱਕ ਭਰੀਆਂ ਸੜਕਾਂ
ਥਾਣਾ ਸੰਗਲਾ ਦੇ ਅਨੁਸਾਰ ਬਾਤਸਰੀ ਦੀਆਂ ਪਹਾੜੀਆਂ ਤੋਂ ਚੱਟਾਨਾਂ ਡਿੱਗਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਹਾਦਸੇ ਵਿੱਚ ਕਿੰਨੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਹਾਲਾਕਿ ਖ਼ਦਸ਼ਾ ਇਹ ਕਿ ਇਸ ਹਾਦਸੇ ਵਿੱਚ 8 ਤੋਂ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਦੱਸ ਦੇਈਏ ਕਿ ਕੱਲ੍ਹ ਵੀ ਬਟਸੇਰੀ ਦੀਆਂ ਪਹਾੜੀਆਂ ਤੋਂ ਚੱਟਾਨਾਂ ਦੇ ਡਿੱਗਣ ਕਾਰਨ ਸੇਬ ਦੇ ਬਗੀਚੇ ਅਤੇ ਆਸ ਪਾਸ ਦੇ ਖੇਤਰ ਵਿੱਚ ਕਾਫੀ ਨੁਕਸਾਨ ਹੋਇਆ ਸੀ, ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।
ਇਹ ਵੀ ਪੜੋ: ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਭਿਆਨਕ ਅੱਗ