ETV Bharat / bharat

ਲੁਕਣ-ਮੀਚੀ ਖੇਡਣ ਦੇ ਬਹਾਨੇ ਲੜਕੀ ਨੇ ਮੰਗੇਤਰ ਦੀ ਅੱਖਾਂ 'ਤੇ ਬੰਨ੍ਹੀ ਪੱਟੀ, ਫਿਰ ਕੀਤਾ ਇਹ ਕਾਰਾ... - ਅਨਕਾਪੱਲੀ ਜ਼ਿਲੇ ਦੇ ਰਵਿਕਮਥਮ ਮੰਡਲ

ਅਨਕਾਪੱਲੀ ਜ਼ਿਲੇ ਦੇ ਰਵਿਕਮਥਮ ਮੰਡਲ ਦੇ ਅਧੀਨ ਕੋਮਲਪੁੜੀ ਪਿੰਡ ਦੇ ਸਾਈਬਾਬਾ ਪਹਾੜੀ ਨੇੜੇ ਸੋਮਵਾਰ ਸ਼ਾਮ ਨੂੰ ਇਕ ਲੜਕੀ ਨੇ ਕਥਿਤ ਤੌਰ 'ਤੇ ਆਪਣੇ ਮੰਗੇਤਰ ਦਾ ਗਲਾ ਵੱਢ ਦਿੱਤਾ। ਪੀੜਤ ਰਾਮੂ ਨਾਇਡੂ ਨੂੰ ਅਨਾਕਾਪੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Bride Played Hide And Seek Game With her Fiance And cuts his Throat with a knife and Escaped

author img

By

Published : Apr 19, 2022, 11:23 AM IST

ਅਮਰਾਵਤੀ: ਅਨਾਕਾਪੱਲੀ ਜ਼ਿਲੇ ਦੇ ਰਵਿਕਮਾਥਮ ਮੰਡਲ ਦੇ ਅਧੀਨ ਕੋਮਲਪੁੜੀ ਪਿੰਡ ਦੇ ਸਾਈਬਾਬਾ ਪਹਾੜੀ ਨੇੜੇ ਸੋਮਵਾਰ ਸ਼ਾਮ ਨੂੰ ਇਕ ਲੜਕੀ ਨੇ ਕਥਿਤ ਤੌਰ 'ਤੇ ਆਪਣੇ ਮੰਗੇਤਰ ਦਾ ਗਲਾ ਵੱਢ ਦਿੱਤਾ। ਪੀੜਤ ਰਾਮੂ ਨਾਇਡੂ ਨੂੰ ਅਨਾਕਾਪੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਮੁਤਾਬਕ ਰਾਮੂ ਨਾਇਡੂ ਅਲੂਰੀ ਸੀਤਾਰਾਮਰਾਜੂ ਜ਼ਿਲੇ ਦੇ ਪਡੇਰੂ ਦਾ ਰਹਿਣ ਵਾਲਾ ਹੈ ਅਤੇ ਹੈਦਰਾਬਾਦ 'ਚ ਇਕ ਪ੍ਰਾਈਵੇਟ ਫਰਮ 'ਚ ਕੰਮ ਕਰਦਾ ਹੈ। ਨਾਇਡੂ ਦੇ ਮਾਪਿਆਂ ਨੇ ਉਸ ਦਾ ਵਿਆਹ ਕੋਮਲਪੁੜੀ ਪਿੰਡ ਦੀ ਲੜਕੀ ਪੁਸ਼ਪਾ ਨਾਲ ਤੈਅ ਕੀਤਾ ਸੀ। ਹਰ ਕੋਈ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਵਿਆਹ 20 ਮਈ ਨੂੰ ਹੋਣ ਵਾਲਾ ਹੈ।

ਦੱਸਿਆ ਜਾ ਰਿਹਾ ਹੈ ਕਿ ਲੜਕੀ ਕਥਿਤ ਤੌਰ 'ਤੇ ਰਾਮੂ ਨਾਇਡੂ ਨਾਲ ਵਿਆਹ ਕਰਨ ਦੀ ਇੱਛੁਕ ਨਹੀਂ ਸੀ। ਉਸ ਨੇ ਸੋਮਵਾਰ ਨੂੰ ਰਾਮੂ ਨਾਇਡੂ ਨੂੰ ਆਪਣੇ ਪਿੰਡ ਬੁਲਾਇਆ। ਦੋਵੇਂ ਸੋਮਵਾਰ ਨੂੰ ਵਦਾਦੀ 'ਚ ਖ਼ਰੀਦਦਾਰੀ ਕਰਨ ਗਏ ਸਨ। ਖ਼ਰੀਦਦਾਰੀ ਕਰਨ ਤੋਂ ਬਾਅਦ, ਉਹ ਕੋਮਲਪੁੜੀ ਵਿੱਚ ਸਾਈਂਬਾਬਾ ਪਹਾੜੀ ਕੋਲ ਮੌਜ-ਮਸਤੀ ਕਰਨ ਲਈ ਰੁਕੇ।

ਦੱਸਿਆ ਜਾ ਰਿਹਾ ਹੈ ਕਿ ਪੁਸ਼ਪਾ ਨੇ ਲੁਕਣਮੀਟੀ ਖੇਡਣ ਦਾ ਬਹਾਨਾ ਬਣਾ ਕੇ ਰਾਮੂ ਨਾਇਡੂ ਦੀ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਅਤੇ ਅਚਾਨਕ ਹਮਲਾ ਕਰਕੇ ਉਸ ਦਾ ਗਲਾ ਵੱਢ ਦਿੱਤਾ। ਬਾਅਦ ਵਿੱਚ ਉਹ ਉਸ ਨੂੰ ਆਪਣੇ ਦੋਪਹੀਆ ਵਾਹਨ 'ਤੇ ਰਵਿਕਮਥਮ ਦੇ ਪ੍ਰਾਇਮਰੀ ਹੈਲਥ ਸੈਂਟਰ ਲੈ ਗਈ।

ਉਸ ਨੇ ਮੈਡੀਕਲ ਸਟਾਫ ਨੂੰ ਦੱਸਿਆ ਕਿ ਕਿਸੇ ਨੇ ਉਸ ਦੇ ਗਲੇ ਵਿਚ ਚਾਕੂ ਮਾਰਿਆ ਹੈ ਅਤੇ ਉਥੋਂ ਚਲੇ ਗਈ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਵਾਲੇ ਅਨਕਾਪੱਲੀ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਨਿੱਜੀ ਹਸਪਤਾਲ ਦੇ ਸੂਤਰਾਂ ਅਨੁਸਾਰ ਪੀੜਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਮੂ ਨਾਇਡੂ ਨੇ ਪੁਲਿਸ ਨੂੰ ਆਪਣੇ ਬਿਆਨ 'ਚ ਕਿਹਾ ਕਿ ਪੁਸ਼ਪਾ ਉਸ ਨੂੰ ਪਸੰਦ ਨਹੀਂ ਕਰਦੀ ਸੀ, ਇਸ ਲਈ ਉਸ ਨੇ ਇਹ ਸਾਜ਼ਿਸ਼ ਰਚੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪਤੀ ਨੇ ਪਤਨੀ ਅਤੇ 2 ਮਾਸੂਮਾਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ

ETV Bharat Logo

Copyright © 2025 Ushodaya Enterprises Pvt. Ltd., All Rights Reserved.