ETV Bharat / bharat

'ਬਹੁਪੱਖੀ ਸਖ਼ਸ਼ੀਅਤ ਹਨ ਦਬੰਗ ਨਵਜੋਤ ਸਿੰਘ ਸਿੱਧੂ' - ਨਵਜੋਤ ਸਿੱਧੂ ਨੇ ਜੀਵਨ ਵਿੱਚ ਘੱਲੀ ਘਾਲਣਾਵਾਂ

ਕਾਂਗਰਸ ਵਿੱਚ ਹੋਰਾਂ ਲਈ ਖੌਫ ਦਾ ਸਬੱਬ ਬਣੇ (Sidhu become a horror in the Congress) ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਨਵਜੋਤ ਸਿੰਘ ਸਿੱਧੂ (Sidhu has a versatile personality) ਆਪਣੇ ਆਪ ਵਿੱਚ ਵਖਰੀ ਮਿਸਾਲ (Sidhu is an unique example) ਹਨ। ਉਹ ਵਖਰੀ ਕਿਸਮ ਦੀ ਰਜਨੀਤੀ ਕਰਦੇ ਹਨ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਦੌਰ ਵਿੱਚ ਉਨ੍ਹਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਜਰੂਰੀ ਹੋ ਜਾਂਦਾ ਹੈ।

ਬਹੁਪੱਖੀ ਸਖ਼ਸ਼ੀਅਤ ਹਨ ਦਬੰਗ ਨਵਜੋਤ ਸਿੰਘ ਸਿੱਧੂ

author img

By

Published : Dec 1, 2021, 3:15 PM IST

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ। ਸ਼ਾਇਦ ਹੀ ਉਨ੍ਹਾਂ ਵਾਂਗ ਦਬੰਗ ਪ੍ਰਧਾਨਗੀ ਅੱਜ ਤੋਂ ਪਹਿਲਾਂ ਕਿਸੇ ਹੋਰ ਸੂਬਾ ਕਾਂਗਰਸ ਪ੍ਰਧਾਨ ਨੇ ਕੀਤੀ ਹੋਵੇ। ਪਹਿਲੀ ਵਾਰ ਅਜਿਹਾ ਹੋਇਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੇ ਮੁਤਾਬਕ ਮੁੱਖ ਮੰਤਰੀ ਨੂੰ ਚਲਾਉਣ ਵਿੱਚ ਕਾਮਯਾਬ ਰਿਹਾ ਹੈ ਤੇ ਇਥੋਂ ਤੱਕ ਕਿ ਹਾਈਕਮਾਂਡ ਵੀ ਪਾਰਟੀ ਦੀ ਸੂਬਾ ਇਕਾਈ ਤੇ ਸਰਕਾਰ ਵਿਚਾਲੇ ਚੱਲ ਰਹੇ ਕਸ਼ਮਕਸ਼ ਵਿੱਚ ਦਖ਼ਲ ਅੰਦਾਜੀ ਨਹੀਂ ਕਰ ਰਿਹਾ।

ਵਿਅਕਤੀਗਤ ਜਾਣਕਾਰੀ

ਨਵਜੋਤ ਸਿੰਘ ਦੇ ਪਿਤਾ ਸ. ਭਗਵੰਤ ਸਿੰਘ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ। ਨਵਜੋਤ ਸਿੱਧੂ ਦਾ ਜਨਮ ਮਾਤਾ ਨਿਰਮਲ ਸਿੱਧੂ ਦੀ ਕੁੱਖੋਂ 20 ਅਕਤੂਬਰ 1963 ਨੂੰ ਪਟਿਆਲਾ ਵਿਖੇ ਹੋਇਆ। ਨਵਜੋਤ ਸਿੱਧੂ ਦੀ ਜੀਵਨ ਸਾਥਣ ਦਾ ਨਾਮ ਵੀ ਨਵਜੋਤ ਕੌਰ ਹੈ ਤੇ ਉਹ ਪੇਸ਼ੇ ਤੋਂ ਡਾਕਟਰ ਹਨ। ਇਸ ਜੋੜੀ ਦੇ ਵਿਆਹੁਤਾ ਜੀਵਨ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਲਿਆ।

ਸੰਘਰਸ਼

ਨਵਜੋਤ ਸਿੰਘ ਸਿੱਧੂ ਦੀ ਭਾਵੇਂ ਚੜ੍ਹਾਈ ਸਾਰਿਆਂ ਨੂੰ ਦਿਸਦੀ ਹੈ ਪਰ ਉਨ੍ਹਾਂ ਆਪਣੀ ਇੱਕ ਇੰਟਰਵਿਊ ਵਿੱਚ ਜੀਵਨ ਵਿੱਚ ਘੱਲੀ ਘਾਲਣਾਵਾਂ (Sidhu struggled hard in life) ਦਾ ਜਿਕਰ ਵੀ ਕੀਤਾ। ਉਹ ਆਪ ਦੱਸਦੇ ਹਨ ਕਿ ਉਹ ਲਗਾਤਾਰ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਰਹਿੰਦੇ ਸੀ ਤੇ ਉਨ੍ਹਾਂ ਦੇ ਹੱਥਾਂ ਵਿੱਚ ਛਾਲੇ ਤੱਕ ਪੈ ਗਏ ਸੀ ਪਰ ਉਨ੍ਹਾਂ ਨੂੰ ਕ੍ਰਿਕਟ ਦਾ ਅਜਿਹਾ ਜਨੂੰਨ ਸੀ ਕਿ ਉਹ ਰਾਤਾਂ ਤੱਕ ਪ੍ਰੈਕਟਿਸ ਕਰਦੇ ਰਹੇ ਤੇ ਅਖੀਰ ਕ੍ਰਿਕਟ ਸਟਾਰ ਬਣ ਕੇ ਹੀ ਉਭਰੇ। ਕ੍ਰਿਕਟ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਵੀ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਕਮੈਂਟਰੀ ਵੀ ਕੀਤੀ ਤੇ ਲੰਮਾ ਸਮਾਂ ਕ੍ਰਿਕਟ ਵਿੱਚ ਮੱਲਾਂ ਮਾਰੀਆਂ ਤੇ ਫੇਰ ਅਲਵਿਦਾ ਕਹਿ ਕੇ ਉਹ ਲਾਫਟਰ ਚੈਲੇਂਜ ਵਿੱਚ ਆ ਗਏ। ਇਥੇ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਕਾਫੀ ਪ੍ਰਸ਼ੰਸ਼ਾ ਖੱਟੀ ਤੇ ਫੇਰ ਉਨ੍ਹਾਂ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਕਿਸੇ ਨਾ ਕਿਸੇ ਪ੍ਰਾਪਤੀ ਜਾਂ ਅਲੋਚਨਾ ਕਾਰਨ ਲਗਾਤਾਰ ਚਰਚਾ ਵਿੱਚ ਬਣੇ ਰਹਿੰਦੇ ਹਨ।

ਪ੍ਰਾਪਤੀਆਂ:

ਨਵਜੋਤ ਸਿੰਘ ਸਿੱਧੂ ਪੇਸ਼ੇ ਤੋਂ ਪ੍ਰੇਰਕ ਸਪੀਕਰ, ਟੀ.ਵੀ. ਟਿੱਪਣੀਕਾਰ ਹਨ ਤੇ ਉਨ੍ਹਾਂ ਦੇ ਦਿਲਚਸਪੀ ਦੇ ਮੁੱਖ ਖੇਤਰ ਖੇਡਾਂ, ਕ੍ਰਿਕਟ ਤੇ ਟੈਲੀਵਿਜ਼ਨ ਹੀ ਰਹੇ ਹਨ। ਉਨ੍ਹਾਂ ਆਪਣੇ ਜੀਵਨ ਵਿੱਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼, ਆਸਟ੍ਰੇਲੀਆ, ਪਾਕਿਸਤਾਨ, ਯੂ.ਏ.ਈ. ਤੇ ਬੰਗਲਾਦੇਸ਼ ਆਦਿ ਦਾ ਦੌਰਾ ਕੀਤਾ।

ਸਿਆਸੀ ਪਿਛੋਕੜ

ਨਵਜੋਤ ਸਿੰਘ ਸਿੱਧੂ ਭਾਵੇਂ 2017 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਇਸ ਤੋਂ ਪਹਿਲਾਂ ਉਹ ਤਿੰਨ ਵਾਰ (2004-06, 2007-09, 2009-14) ਲਈ ਲੋਕਸਭਾ ਲਈ ਚੁਣੇ ਗਏ ਤੇ ਅਤੇ ਰਾਜ ਸਭਾ ਵਿੱਚ 25 ਅਪ੍ਰੈਲ, 2016 ਤੋਂ 18 ਜੁਲਾਈ, 2016 ਤੱਕ ਬਣੇ ਰਹੇ। ਪੰਜਾਬ ਕੈਬਨਿਟ ਵਿੱਚ ਉਹ ਜੂਨ 2019 ਤੱਕ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ।

ਸਿਆਸੀ ਸਫਰ

ਬਹੁਪੱਖੀ ਸਖ਼ਸ਼ੀਅਤ ਹਨ ਦਬੰਗ ਨਵਜੋਤ ਸਿੰਘ ਸਿੱਧੂ
ਬਹੁਪੱਖੀ ਸਖ਼ਸ਼ੀਅਤ ਹਨ ਦਬੰਗ ਨਵਜੋਤ ਸਿੰਘ ਸਿੱਧੂ

• 2004 ਦੀਆਂ ਲੋਕ ਸਭਾ ਚੋਣਾਂ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਜਿੱਤੀਆਂ।

2009 ਦੀਆਂ ਲੋਕ ਸਭਾ ਚੋਣਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ 6858 ਵੋਟਾਂ ਨਾਲ ਹਰਾ ਕੇ ਜਿੱਤੀਆਂ।

• ਕਿਸੇ ਵੀ ਹਲਕੇ ਤੋਂ 2014 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ; ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ।

• 28 ਅਪ੍ਰੈਲ 2016 ਨੂੰ ਰਾਜ ਸਭਾ ਮੈਂਬਰ ਬਣੇ।

• 18 ਜੁਲਾਈ 2016 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ।

• 2016 ਵਿੱਚ, ਉਸਨੇ ਪ੍ਰਗਟ ਸਿੰਘ ਅਤੇ ਬੈਂਸ ਭਰਾਵਾਂ ਦੇ ਨਾਲ ਇੱਕ ਨਵਾਂ ਸਿਆਸੀ ਫਰੰਟ - ਆਵਾਜ਼-ਏ-ਪੰਜਾਬ ਬਣਾਇਆ।

• ਜਨਵਰੀ 2017 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ।

• ਅੰਮ੍ਰਿਤਸਰ ਪੂਰਬੀ ਤੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ ਅਤੇ ਸਥਾਨਕ ਸਰਕਾਰਾਂ ਦਾ ਮੰਤਰੀ ਬਣਿਆ।

• ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਮੰਡਲ ਦੇ ਫੇਰਬਦਲ ਵਿੱਚ, ਉਹਨਾਂ ਨੂੰ ਬਿਜਲੀ ਮੰਤਰਾਲਾ ਅਤੇ ਨਵਿਆਉਣਯੋਗ ਊਰਜਾ ਸਰੋਤ।

• 14 ਜੁਲਾਈ 2019 ਨੂੰ, ਉਨ੍ਹਾਂ ਨੇ 10 ਜੂਨ 2019 ਨੂੰ ਪੰਜਾਬ ਮੰਤਰੀ ਮੰਡਲ ਤੋਂ ਆਪਣੇ ਅਸਤੀਫੇ ਦੀ ਇੱਕ ਕਾਪੀ ਟਵੀਟ ਕੀਤੀ ਅਤੇ

ਰਾਹੁਲ ਗਾਂਧੀ ਨੂੰ ਸੰਬੋਧਨ ਕੀਤਾ।

• 18 ਜੁਲਾਈ 2021 ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ।

• 28 ਸਤੰਬਰ 2021 ਨੂੰ, ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਉਨ੍ਹਾਂ ਦਾ ਅਸਤੀਫਾ ਹਾਈਕਮਾਨ ਨੇ ਰੱਦ ਕਰ ਦਿੱਤਾ ਸੀ। 5 ਨਵੰਬਰ 2021 ਨੂੰ, ਉਨ੍ਹਾਂ ਨੇ ਪੰਜਾਬ ਵਜੋਂ ਆਪਣਾ ਅਸਤੀਫਾ ਵਾਪਸ ਲੈ ਲਿਆ।

ਵੱਖਰੀ ਰਾਜਨੀਤੀ

ਨਵਜੋਤ ਸਿੰਘ ਸਿੱਧੂ ਵੱਖਰੀ ਤੇ ਦਬੰਗ ਰਾਜਨੀਤੀ ਕਰਦੇ ਹਨ। ਕਾਂਗਰਸ ਵਿੱਚ ਰਹਿੰਦਿਆਂ ਹੀ ਉਨ੍ਹਾਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੀ ਇਸ ਤਰ੍ਹਾਂ ਵਿਰੋਧਤਾ ਕੀਤੀ ਕਿ ਹਾਈਕਮਾਂਡ ਨੇ ਸੀਐਲਪੀ ਦੀ ਮੀਟਿੰਗ ਸੱਦੀ ਤੇ ਆਖਰ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ। ਮੁੱਦੇ ਚੁੱਕਣਾ ਉਨ੍ਹਾਂ ਦੀ ਫਿਤਰਤ ਹੈ ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਨ ਤੋਂ ਵੀ ਪਿੱਛੇ ਨਹੀਂ ਹਟਦੇ ਤੇ ਇਥੋਂ ਤੱਕ ਕਿ ਡੀਜੀਪੀ ਤੇ ਏਜੀ ਦੀ ਨਿਯੁਕਤੀਆਂ ਨੂੰ ਲੈ ਕੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਤੱਕ ਦੇ ਦਿੱਤਾ। ਪਾਰਟੀ ਨੇ ਅਸਤੀਫਾ ਮੰਜੂਰ ਨਹੀਂ ਕੀਤਾ ਤੇ ਸਿੱਧੂ ਨੇ ਅਸਤੀਫਾ ਵਾਪਸ ਲੈ ਲਿਆ ਤੇ ਹੁਣ ਫੇਰ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ।

ਇਹ ਵੀ ਪੜ੍ਹੋ:ਮਨੀਸ਼ ਸਿਸੋਦੀਆ ਨੇ ਦੱਸੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ

ETV Bharat Logo

Copyright © 2025 Ushodaya Enterprises Pvt. Ltd., All Rights Reserved.