ETV Bharat / bharat

ਨਹੀਂ ਰਹੇ ਬਾਲੀਵੁੱਡ ਗਾਇਕ ਕੇਕੇ, ਇਨ੍ਹਾਂ ਗੀਤਾਂ ਨਾਲ ਬਣਾਈ ਵੱਖਰੀ ਪਛਾਣ

author img

By

Published : Jun 1, 2022, 8:13 AM IST

ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦਾ ਕੋਲਕਾਤਾ 'ਚ ਦਿਹਾਂਤ ਹੋ ਗਿਆ ਹੈ। ਉਹ 53 ਸਾਲ ਦੇ ਸਨ। ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਗਾਇਕ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

kk last performance at nazrul mancha kolkata

ਕੋਲਕਾਤਾ : ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦਾ ਮੰਗਲਵਾਰ ਰਾਤ ਕੋਲਕਾਤਾ 'ਚ ਦੇਹਾਂਤ ਹੋ ਗਿਆ। ਉਹ ਕੇਕੇ ਦੇ ਨਾਂ ਨਾਲ ਮਸ਼ਹੂਰ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇ.ਕੇ 53 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ 'ਚ ਨਜ਼ਰੁਲ ਮੰਚ ਦੇ ਇਕ ਕਾਲਜ ਵਲੋਂ ਇਕ ਸਮਾਗਮ ਕਰਵਾਇਆ ਗਿਆ।

ਕੇਕੇ ਦਾ ਆਖਰੀ ਲਾਈਵ ਸ਼ੋਅ

ਉੱਥੇ ਕਰੀਬ ਇੱਕ ਘੰਟੇ ਤੱਕ ਗਾਉਣ ਤੋਂ ਬਾਅਦ ਜਦੋਂ ਕੇਕੇ ਵਾਪਸ ਆਪਣੇ ਹੋਟਲ ਪਹੁੰਚੇ ਤਾਂ ਉਹ ਬਿਮਾਰ ਮਹਿਸੂਸ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗਾਇਕ ਨੂੰ ਦੱਖਣੀ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਕੇਕੇ ਦਾ ਆਖਰੀ ਲਾਈਵ ਸ਼ੋਅ

ਅੱਜ ਹੋਵੇਗਾ ਪੋਸਟਮਾਰਟਮ : ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਯਾਨੀ ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਇਕ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।

ਕੇਕੇ ਦਾ ਆਖਰੀ ਲਾਈਵ ਸ਼ੋਅ

ਕੋਲਕਾਤਾ 'ਚ ਆਖ਼ਰੀ ਸ਼ੋਅ : ਮਸ਼ਹੂਰ ਗਾਇਕ ਕੇਕੇ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਕਈ ਭਾਸ਼ਾਵਾਂ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਕੇ.ਕੇ ਦੀ ਪਤਨੀ ਅਤੇ ਬੇਟਾ ਬੁੱਧਵਾਰ ਸਵੇਰੇ ਦਿੱਲੀ ਤੋਂ ਕੋਲਕਾਤਾ ਪਹੁੰਚਣਗੇ। ਉਹ ਕੋਲਕਾਤਾ 'ਚ ਦੋ ਪ੍ਰੋਗਰਾਮਾਂ 'ਚ ਪਰਫਾਰਮ ਕਰਨ ਆਏ ਸਨ।

ਕੇਕੇ ਦਾ ਆਖਰੀ ਲਾਈਵ ਸ਼ੋਅ

'ਐਸਾ ਕਿਆ ਗੁਨਾਹ ਕੀਆ, ਜੋ ਲੁੱਟ ਗਏ' : ਕੇਕੇ ਨੇ ਬਾਲੀਵੁੱਡ ਦੇ ਉਹ ਗਾਇਕ ਸਨ ਜਿਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ। ਸੁਰੀਲੀ ਆਵਾਜ਼ ਨਾਲ ਉਨ੍ਹਾਂ ਨੇ ਹਰ ਦਿਲ ਉੱਤੇ ਰਾਜ ਕੀਤਾ। ਚਾਹੇ ਸੈਡ ਗੀਤ ਹੋਣ ਜਾਂ ਰੋਮਾਂਟਿਕ ਤੋਂ ਲੈ ਕੇ ਪਾਰਟੀ ਗੀਤ, ਹਰ ਗੀਤ ਸੁਣਨ ਵਾਲੇ ਦੇ ਦਿਲ ਵਿੱਚ ਉਤਰ ਜਾਂਦਾ ਹੈ। 90 ਦਹਾਕੇ ਵਿੱਚ 'ਯਾਰੋ' ਗੀਤ ਬੁਲੰਦੀਆਂ ਨੂੰ ਛੂਹਣ ਦਾ ਪਹਿਲਾ ਕਦਮ ਬਣਿਆ। ਇਸ ਤੋਂ ਇਲਾਵਾ ਖੁਦਾ ਜਾਨੇ, ਜ਼ਿੰਦਗੀ ਦੋ ਪਲ ਕੀ, ਜ਼ਰਾ ਸਾ, ਤੂ ਹੀ ਮੇਰੀ ਸ਼ਬ ਹੈ, ਆਂਖੋ ਮੇਂ ਤੇਰੀ, ਤੂ ਜੋ ਮਿਲਾ, ਆਸ਼ਾਏ ਅਤੇ ਮੈਂ ਤੇਰਾ ਧੜਕਨ ਤੇਰੀ ਸਣੇ ਕਈ ਗੀਤ ਫੈਨਸ ਵਿਚਾਲੇ ਮਸ਼ਹੂਰ ਰਹੇ ਹਨ।

KK ਦੀ ਆਖ਼ਰੀ ਸ਼ੋਅ ਦੌਰਾਨ ਤਸਵੀਰ

ਸਦਮੇ 'ਚ ਬਾਲੀਵੁੱਡ : ਕੇਕੇ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਸੰਗੀਤ ਨਾਲ ਜੁੜੀਆਂ ਹਸਤੀਆਂ ਵਲੋਂ ਡੂੰਘਾ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਾਵੇਦ ਅਲੀ ਨੇ ਟਵੀਟ ਕਰਦਿਆਂ ਇਸ ਖ਼ਬਰ ਨੂੰ ਬੇਹਦ ਦੁੱਖ ਦਾਈ ਦੱਸਿਆ।

  • Heartbreaking news on the sudden passing away of such an incredible talent…. RIP KK…💔 the entertainment world has lost a true artist today….Om Shanti 🙏 pic.twitter.com/SiKQutPJVO

    — Karan Johar (@karanjohar) May 31, 2022 " class="align-text-top noRightClick twitterSection" data=" ">
  • Eminent singer KK passes away at the age of 53. Heart broken….lost a wonderful human and a great voice today. Rest In Peace bro. The heavens are luckier🙏🙏🙏🙏 https://t.co/7UxniZMxR1

    — Ranganathan Madhavan (@ActorMadhavan) May 31, 2022 " class="align-text-top noRightClick twitterSection" data=" ">
  • Numb … devastated .. just can’t take this .. KK how could you just go like this .love you buddy …. Rest in peace . ‘ hum rahe ya na rahen yaad aayenge ye pal’

    — Shankar Mahadevan (@Shankar_Live) May 31, 2022 " class="align-text-top noRightClick twitterSection" data=" ">

ਪ੍ਰਸਿੱਧ ਗਾਇਕ ਉਦਿਤ ਨਾਰਾਇਣ ਵੀ ਕੇਕੇ ਦੇ ਸਦੀਵੀਂ ਵਿਛੋੜੇ ਤੋਂ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ, "ਇਸ ਤੋਂ ਪਹਿਲਾਂ ਲਤਾ ਦੀਦੀ ਚਲੇ ਗਈ, ਫਿਰ ਬੱਪੀ ਦਾ ਅਤੇ ਹੁਣ ਕੇਕੇ।"

  • My deepest sincerest condolences. His golden, soulful voice echoes in all our hearts. Rest in peace dear #KK🙏🏻💔

    — Shreya Ghoshal (@shreyaghoshal) May 31, 2022 " class="align-text-top noRightClick twitterSection" data=" ">
  • The tears won't stop. What a guy he was. What a voice, what a heart, what a human being. #KK is FOREVER!!!

    — VISHAL DADLANI (@VishalDadlani) May 31, 2022 " class="align-text-top noRightClick twitterSection" data=" ">
  • One and only . KK 😔 .

    — Jubin Nautiyal (@JubinNautiyal) May 31, 2022 " class="align-text-top noRightClick twitterSection" data=" ">
  • Absolutely stunned to hear that KK has passed away 💔 brother you’ve gone too soon .. deepest condolences to the family. This is heartbreaking.

    — Farhan Akhtar (@FarOutAkhtar) May 31, 2022 " class="align-text-top noRightClick twitterSection" data=" ">

ਇਸ ਤੋਂ ਕਰਨ ਜੌਹਰ, ਕੁਮਾਰ ਸਾਨੂ, ਵਰੁਣ ਗਰੋਵਰ ਅਤੇ ਬੋਮਨ ਈਰਾਨੀ ਨੇ ਵੀ ਕੇਕੇ ਦੇ ਦੇਹਾਂਤ ਉੱਤੇ ਸੋਗ ਜਤਾਇਆ। ਆਰ ਮਾਧਵਨ, ਅਕਸ਼ੈ ਕੁਮਾਰ, ਸ਼ੰਕਰ ਮਹਾਦੇਵਨ, ਅਭਿਸ਼ੇਕ ਬੱਚਨ, ਸ਼੍ਰੇਆ ਘੋਸ਼ਾਲ, ਬਾਬੁਲ ਸੁਪ੍ਰਿਓ, ਫਰਹਾਨ ਅਖ਼ਤਰ, ਜੁਬਿਨ ਨੌਟਿਆਲ, ਰਾਹੁਲ ਵੈਦ, ਪ੍ਰੀਤਮ ਅਤੇ ਵਿਸ਼ਾਲ ਦਦਲਾਨੀ ਸਣੇ ਕਈ ਮਸ਼ਹੂਰ ਹਸਤੀਆਂ ਇਸ ਖ਼ਬਰ ਤੋਂ ਦੁੱਖੀ ਹਨ ਅਤੇ ਸੋਸ਼ਲ ਮੀਡੀਆਂ ਉੱਤੇ ਪੋਸਟ ਕਰ ਦੁੱਖ ਪ੍ਰਗਟਾਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਗਾਇਕ ਕੇਕੇ ਦਾ ਕੋਲਕਾਤਾ 'ਚ ਦੇਹਾਂਤ, PM ਮੋਦੀ ਨੇ ਜਤਾਇਆ ਸੋਗ

ETV Bharat Logo

Copyright © 2024 Ushodaya Enterprises Pvt. Ltd., All Rights Reserved.